Thursday, July 16, 2026

ਰਾਜ ਸਰਕਾਰ ਅੰਮ੍ਰਿਤਸਰ ਸ਼ਹਿਰ ਨੂੰ ਸੈਪ-ਸਪਾਟਾ ਵਜੋਂ ਵਿਕਸਿਤ ਕਰਨ ਲਈ ਕਰ ਰਹੀ ਹੈ ਉਪਰਾਲਾ

ਯਾਤਰੀਆਂ ਲਈ ਉਸਾਰੀ ਜਾ ਰਹੀ ਹੈ ਫੂਡ ਕੋਰਟ- ਡਿਪਟੀ ਕਮਿਸ਼ਨਰ

PPN2603201515ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੂਬੇ ਅੰਦਰ ਸੈਰ-ਸਪਾਟਾ ਨੂੰ ਹੋਰ ਜ਼ਿਆਦਾ ਵਿਕਸਿਤ ਕਰਨ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ ਅਤੇ ਸੈਲਾਨੀਆਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਸੈਲਾਨੀਆਂ ਲਈ ਹੋਰ ਖਿੱਚ ਦਾ ਕੇਂਦਰ ਬਣਾਉਣ ਲਈ ਰਾਜ ਸਰਕਾਰ ਵਲੋਂ ਵਿਆਪਕ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਸੈਲਾਨੀ ਅੰਮ੍ਰਿਤਸਰ ਵਿਖੇ ਵੱਧ ਤੋਂ ਵੱਧ ਸਮਾਂ ਬਿਤਾਉਣ ਇਸ ਸਬੰਧੀ ਯਤਨਸ਼ੀਲ ਹੈ। ਅੰਮ੍ਰਿਤਸਰ ਸ਼ਹਿਰ ਵਿਖੇ ਸੈਲਾਨੀਆਂ ਲਈ ਕੀਤੇ ਜਾ ਰਹੇ ਵਿਸ਼ੇਸ ਉਪਰਾਲਿਆਂ ਤੋਂ ਜਾਣੂ ਕਰਵਾਉਦਿਆਂ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਆਉਣ ਵਾਲੇ ਯਾਤਰੂਆਂ ਨੂੰ ਹੁਣ ਜਲਦੀ ਹੀ ਲਾਹੌਰ ਦੀ ਤਰਜ਼ ਤੇ ਸ਼ਹਿਰ ਵਿਚ ਬਣਾਈ ਜਾ ਰਹੀ ਫੂਡ ਸਟਰੀਟ ਵਿਚ ਜਾਣ ਅਤੇ ਵੱਖ-ਵੱਖ ਪਕਵਾਨਾਂ ਦਾ ਸਵਾਦ ਲੈਣ ਦਾ ਮੌਕਾ ਮਿਲੇਗਾ।
ਡਿਪਟੀ ਕਮਿਸ਼ਰਨ ਨੇ ਦੱਸਿਆ ਕਿ ਇਹ ਫੂਡ ਸਟਰੀਟ ਸਥਾਨਕ ਗੁਰੂ ਤੇਗ ਬਹਾਦਰ ਹਸਪਤਾਲ ਦੀ ਖਾਲੀ ਪਈ ਇਮਾਰਤ ਵਿਚ ਬਣਾਈ ਜਾ ਰਹੀ ਹੈ ਅਤੇ ਉਸਾਰੀ ਦਾ ਕੰਮ ਪੁਡਾ ਵਲੋਂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਇਹ ਇਮਾਰਤ ਅਗਸਤ 2015 ਤਕ ਮੁਕੰਮਲ ਕਰ ਲਈ ਜਾਵੇਗੀ। ਕਰੀਬ 10 ਏਕੜ ਵਿਚ ਉਸਾਰੀ ਜਾ ਰਹੀ ਇਸ ਇਮਾਰਤ ਦਾ 70 ਪ੍ਰਤੀਸ਼ਤ ਕੰਮ ਪੂਰਾ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਯੋਜਨਾ ਦੇ ਦੋ ਹਿੱਸੇ ਹਨ, ਜਿਸ ਤਹਿਤ ਇਕ ਹਿੱਸੇ ਵਿਚ ਫੂਡ ਸਟਰੀਟ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਦੂਜੇ ਹਿੱਸੇ ਤਹਿਤ ਦਸਤਕਾਰੀ ਬਾਜ਼ਾਰ ਦੀ ਉਸਾਰੀ ਕੀਤੀ ਜਾਵੇਗੀ। ਦੋਵਾਂ ਹਿੱਸਿਆਂ ਲਈ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਥੇ ਇਕ ਓਪਨ ਏਅਰ ਥੀਏਟਰ ਵੀ ਹੋਵੇਗਾ ਤੇ ਇਕ ਸੋਵੀਨਾਰ ਦੁਕਾਨ ਵੀ ਹੋਵੇਗੀ, ਜਿਥੋਂ ਯਾਤਰੀਆਂ ਨੂੰ ਯਾਦਗਰੀ ਚਿੰਨ੍ਹ ਮਿਲ ਸਕਣਗੇ। ਯਾਤਰੀਆਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ, ਦਸਤਕਾਰੀ ਬਾਜ਼ਾਰ, ਸੋਵੀਨਾਰ ਦੁਕਾਨ, ਪੰਜਾਬੀ ਇਪੋਰੀਅਨ, ਫੂਡ ਕੋਰਟ, ਪ੍ਰਦਰਸ਼ਨੀ ਹਾਲ, ਮੀਟਿੰਗ ਰੂਮ, ਪਖਾਨੇ, ਰਸੋਈ ਤੇ ਜਿੰਮ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਸਰਕਾਰ ਅੰਮ੍ਰਿਤਸਰ ਸ਼ਹਿਰ ਨੂੰ ਪੂਰੀ ਦੁਨੀਆਂ ਵਿਚ ਸੈਰ -ਸਪਾਟਾ ਸਥਾਨ ਵਜੋਂ ਵਿਕਸਿਤ ਕਰਨ ਲਈ ਕੋਈ ਕਸਰ ਬਾਕੀ ਨਹੀ ਰਹਿਣ ਦੇਵੇਗੀ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply