Tuesday, September 15, 2026

ਮੰਗਤੀਆਂ ਮਹਿਲਾਵਾਂ ਤੇ ਬੱਚਿਆਂ ਦੇ ਟੀਕਾਕਰਣ ਦਾ ਮਿਆਰ ਜਾਣਨ ਲਈ ਹੈਲਥ ਅਫਸਰ ਵਲੋਂ ਵਿਸ਼ੇਸ਼ ਦੌਰਾ

PPN2603201522

ਹੁਸ਼ਿਆਰਪੁਰ, 26 ਮਾਰਚ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਅਨੰਦਿਤਾ ਮਿੱਤਰਾ ਵੱਲੋਂ ਜਿਲ੍ਹਾ ਸਿਹਤ ਸੁਸਾਇਟੀ ਦੀ ਬੈਠਕ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਮੈਡੀਕਲ ਹੈਲਥ ਅਫਸਰ ਡਾ. ਸੁਨੀਲ ਅਹੀਰ ਦੀ ਅਗਵਾਈ ਵਿੱਚ ਗਠਿਤ ਕੀਤੀ ਟੀਮ ਵੱਲੋਂ ਸ਼ਹਿਰ ਦੀਆਂ ਟਰੈਫਿਕ ਲਾਈਟਾਂ ਦੇ ਨਜ਼ਦੀਕ ਰੋਜ਼ੀ ਰੋਟੀ ਦੇ ਜੁਗਾੜ ਲਈ ਮੰਗ ਰਹੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਟੀਕਾਕਰਣ ਦਾ ਮਿਆਰ ਜਾਣਨ ਲਈ ਵਿਸ਼ੇਸ਼ ਦੌਰਾ ਕੀਤਾ ਗਿਆ। ਡਾ. ਸੁਨੀਲ ਅਹੀਰ ਨੇ ਦੱਸਿਆ ਕਿ ਪੜਚੋਲ ਕਰਨ ਉਪਰੰਤ ਪਾਇਆ ਗਿਆ ਕਿ ਇਹ ਲੋਕ ਟੀਕਾਕਰਣ ਅਤੇ ਇਸਦੀ ਮਹਤੱਤਾ ਤੋਂ ਪੂਰੀ ਤਰ੍ਹਾਂ ਜਾਗਰੂਕ ਹਨ।ਦੌਰੇ ਦੌਰਾਨ ਇਹ ਵੀ ਸਾਹਮਏ ਆਇਆ ਕਿ ਭੌਪਾਲ ਗੈਸ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਦੇ ਟੀਕਾਕਰਣ ਕਾਰਡ ਬਾਕਾਇਦਾ ਬਣੇ ਹੋਏ ਹਨ ਅਤੇ ਉਨ੍ਹਾਂ ਨੇ ਬੱਚਿਆਂ ਦਾ ਸਮੂਚਾ ਟੀਕਾਕਰਣ ਕਰਵਾਇਆ ਹੋਇਆ ਹੈ। ਮੌਕੇ ਤੇ ਮੌਜੂਦ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਸੁਖੀਆਬਾਦ ਦੇ ਨਜ਼ਦੀਕ ਰਹਿੰਦੇ ਹਨ ਤੇ ਇੱਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸ ਖੇਤਰ ਵਿੱਚ ਸਮੇਂ-ਸਮੇਂ ਤੇ ਗਰਭਾਵਸਥਾ ਦੌਰਾਨ ਮਹਿਲਾਵਾਂ ਦਾ ਅਤੇ ਬੱਚਿਆਂ ਦਾ ਟੀਕਾਕਰਣ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਰਾਜਸਥਾਨ ਤੋਂ ਆਏ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਆ ਕੇ ਬਸੇ ਲੋਕਾਂ ਨੇ ਵੀ ਦੱਸਿਆ ਕਿ ਉਨ੍ਹਾਂ ਦਾ ਲੋੜੀਂਦਾ ਟੀਕਾਕਰਣ ਹੋ ਚੁੱਕਾ ਹੈ ਅਤੇ ਸਿਹਤ ਕਾਮਿਆਂ ਵੱਲੋਂ ਉਨ੍ਹਾਂ ਦੇ ਟੀਕਾਕਰਣ ਨੂੰ ਯਕੀਨੀ ਬਣਾਇਆ ਜਾਂਦਾ ਹੈ।ਇਸ ਮੌਕੇ ਤੇ ਐਲ.ਐਚ.ਵੀ  ਸੁਰਿੰਦਰ ਵਾਲਿਆ, ਏ.ਐਨ.ਐਮ ਸੁਨੀਤਾ ਕੁਮਾਰੀ, ਕੁਲਦੀਪ ਸਿੰਘ, ਜਿਲ੍ਹਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਇਏ ਆਦਿ ਹਾਜ਼ਿਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply