Tuesday, April 30, 2024

ਮਾਦਾ ਭਰੂਣ ਹੱਤਿਆ ਰੋਕਣ ਹਿੱਤ ਸਿਹਤ ਵਿਭਾਗ ਵੱਲੋਂ ‘ਅਨਮੋਲ ਬੇਟੀ’ ਨੁਕੜ ਨਾਟਕ ਆਯੋਜਿਤ

PPN2603201523

ਹੁਸ਼ਿਆਰਪੁਰ, 26 ਮਾਰਚ (ਸਤਵਿੰਦਰ ਸਿੰਘ) – ਮਾਦਾ ਭਰੂਣ ਹੱਤਿਆ ਰੋਕਣ ਅਤੇ ਕੰਨਿਆ ਜਨਮ ਨੂੰ ਉਤਸ਼ਾਹਿਤ ਕਰਨ ਹਿੱਤ ਸਿਹਤ ਵਿਭਾਗ ਵੱਲੋਂ ‘ਅਨਮੋਲ ਬੇਟੀ’ ਨਾਮਕ ਨੁਕੜ ਨਾਟਕ ਆਯੋਜਿਤ ਕੀਤਾ ਗਿਆ।ਨੁੱਕੜ ਨਾਟਕ ਸਿਵਲ ਸਰਜਨ ਡਾ. ਸੁਰਜੀਤ ਸਿੰਘ ਦੇ ਹੁਕਮਾਂ ਅਤੇ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਲਾਚੋਵਾਲ ਦੀ ਸਿਵਲ ਡਿਸਪੈਂਸਰੀ ਵਿਖੇ ਕੀਤਾ ਗਿਆ। ਪਿੰਡ ਦੇ ਸਰਪੰਚ ਸ਼੍ਰੀ ਸ਼ਾਮ ਲਾਲ ਦੀ ਪ੍ਰਧਾਨਗੀ ਅਤੇ ਰੂਰਲ ਮੈਡੀਕਲ ਅਫ਼ਸਰ ਡਾ. ਮਨਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਨਾਟਕ ਵਿੱਚ ਪੰਜਾਬ ਰੰਗ ਮੰਚ ਦੇ ਡਾਇਰੈਕਟਰ ਸ਼੍ਰੀ ਵਿਨੋਦ ਸਿੱਧੂ ਐਂਡ ਪਾਰਟੀ ਵੱਲੋਂ ਮਾਦਾ ਭਰੂਣ ਹੱਤਿਆ ਨਾ ਕਰਨ ਅਤੇ ਬੇਟੀਆਂ ਅਨਮੋਲ ਧੰਨ ਹੋਣ ਦਾ ਸੁਨੇਹਾਂ ਨਾਟਕੀਏ ਢੰਗ ਨਾਲ ਦਿੱਤਾ ਗਿਆ, ਜਿਸਨੇ ਇਲਾਕ ਨਿਵਾਸੀਆਂ ਨੂੰ ਬੜਾ ਭਾਵੂਕ ਕਰ ਦਿੱਤਾ।  ਇਸ ਦੌਰਾਨ ਸ਼੍ਰੀਮਤੀ ਰਮਨਦੀਪ ਕੌਰ ਬੀ.ਈ.ਈ. ਚੱਕੋਵਾਲ, ਸ਼੍ਰੀ ਮਨਜੀਤ ਸਿੰਘ ਹੈਲਥ ਇੰਸਪੈਕਟਰ, ਵੈਦ ਸ਼੍ਰੀ ਜਸਬੀਰ ਸਿੰਘ ਸਰਪਰਸਤ ਜਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਤੋਂ ਸਮੂਹ ਪਿੰਡ ਨਿਵਾਸੀ ਸ਼ਾਮਿਲ ਹੋਏ।
ਇਸ ਮੌਕੇ ਆਰ.ਐਮ.ਓ. ਡਾ. ਮਨਜੀਤ ਸਿੰਘ ਨੇ ਕਿਹਾ ਕਿ ਕੁੜੀਆਂ ਦੀ ਘੱਟਦੀ ਗਿਣਤੀ ਦਾ ਮੁੱਖ ਕਾਰਣ ਮਾਦਾ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਹੈ। ਇਸਦੇ ਲਈ ਸਰਕਾਰ ਨੇ ਪੀ.ਐਨ.ਡੀ.ਟੀ ਐਕਟ ਤਹਿਤ ਕਾਫੀ ਸਖ਼ਤੀ ਕੀਤੀ ਹੈ। ਇਸਦੇ ਵਾਬਜੂਦ ਵੀ ਭਰੂਣ ਹੱਤਿਆ ਹੋ ਰਹੀ ਹੈ। ਅਲਟ੍ਰਾਸਾਊਂਡ ਮਸ਼ੀਨਾਂ ਜੋ ਕਿ ਗਰਭ ਦੌਰਾਨ ਬੱਚੇ ਦੀ ਸਥਿਤੀ ਅਤੇ ਸੁਰੱਖਿਅਤ ਹੋਣ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਹਨ, ਪਰ ਕੁਹੜ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਇਹਨਾਂ ਦਾ ਗਲਤ ਇਸਤੇਮਾਲ ਭਰੂਣ ਦੇ ਲੜਕਾ ਜਾਂ ਲੜਕੀ ਹੋਣ ਦੀ ਜਾਣਕਾਰੀ ਲੈਣ ਲਈ ਕੀਤਾ ਜਾ ਰਿਹਾ ਹੈ। ਸਰਪੰਚ ਸ਼੍ਰੀ ਸ਼ਾਮ ਲਾਲ ਨੇ ਕਿਹਾ ਕਿ ਵੰਸ਼ ਨੂੰ ਅੱਗੇ ਵਧਾਉਣ ਵਾਲੀ ਕੁਹੜ ਮਾਨਸਿਕਤਾ, ਦਾਜ ਪ੍ਰਥਾ ਅਤੇ ਸਮਾਜ ਵਿੱਚ ਕੁੜੀਆਂ ਦੀ ਅਸੁਰੱਖਿਆ ਹੀ ਇਸ ਬੁਰਾਈ ਨੂੰ ਜਨਮ ਦੇਣ ਦਾ ਇੱਕ ਵੱਡਾ ਕਾਰਣ ਹੈ। ਉਹਨਾਂ ਕਿਹਾ ਕਿ ਇਸ ਬੁਰਾਈ ਨੂੰ ਖਤਮ ਕਰਨ ਲਈ ਇੱਕ ਔਰਤ ਭਾਵ ਮਾਂ ਨੂੰ ਹੀ ਪਹਿਲਾਂ ਆਪ ਅੱਗੇ ਆ ਕੇ ਮਾਦਾ ਭਰੂੱਣ ਹੱਤਿਆ ਪ੍ਰਤੀ ਅਵਾਜ਼ ਬੁਲੰਦ ਕਰਨੀ ਪਵੇਗੀ ਅਤੇ ਕੰਨਿਆ ਨੂੰ ਜਨਮ ਦੇਣ ਲਈ ਦ੍ਰਿੜ੍ਹ ਹੋਣਾ ਪਵੇਗਾ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply