Monday, September 14, 2026

ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ ਨੂੰ ਸਦਮਾ-ਪਤਨੀ ਦਾ ਦਿਹਾਂਤ

ਕੈਬਨਿਟ ਮੰਤਰੀ ਮਜੀਠੀਆ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

PPN2603201525ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਬਰ ਰਾਜਮਹਿੰਦਰ ਸਿੰਘ ਮਜੀਠਾ ਨੂੰ ਉਸ ਵਕਤ ਭਾਰੀ ਸਦਮਾ ਪੁੱਜਾ ਜਦੋ ਉਨਾ ਦੀ ਪਤਨੀ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਹੇਮਇੰਦਰ ਸਿੰਘ ਮਜੀਠਾ,ਰਵੀਇੰਦਰ ਸਿੰਘ ਮਜੀਠਾ ਤੇ ਗੀਤਇੰਦਰ ਕੌਰ ਮਾਨ ਪਤਨੀ ਸੁਖਮਿੰਦਰ ਸਿੰਘ ਮਾਨ ਐਸ ਐਸ ਪੀ ਵਿਜੀਲੈਸ ਦੀ ਮਾਤਾ ਗੁਰਪ੍ਰੀਤ ਕੌਰ ਮਜੀਠਾ ਜੋੋ ਕਿ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ਵਿਚ ਜਾ ਬਿਰਾਜੇ ਉਨਾ ਦਾ ਅੰਤਿਮ ਸੰਸਕਾਰ 28 ਮਾਰਚ ਦਿਨ ਸਨੀਵਾਰ ਨੂੰ ਬਾਅਦ ਦੁਪਹਿਰ 2-00 ਵਜੇ ਮਜੀਠਾ ਵਿਖੇ ਕੀਤਾ ਜਾਵੇਗਾ।
ਮਾਤਾ ਗੁਰਪ੍ਰੀਤ ਕੌਰ ਮਜੀਠਾ ਦੀ ਹੋਈ ਅਚਨਚੇਤ ਮੌਤ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਪਰਿਵਾਰ ਨੂੰ ਭਾਣਾ ਮੰਨਣ ਦੀ ਹਿੰਮਤ ਬਖਸ਼ਣ ਤੇ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, .ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ,ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ,ਚੇਅਰਮੈਨ ਬਲਬੀਰ ਸਿੰਘ ਚੰਦੀ, ਚੇਅਰਮੈਨ ਗੁਰਵੇਲ ਸਿੰਘ ਅਲਕੜੇ ਸੰਮਤੀ ਮਜੀਠਾ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਪੂ ਕੋਟਲਾ ਗੁਜਰਾ,ਹਰਭੁਪਿੰਦਰ ਸਿੰਘ ਭਿੰਦ ਸਾਹ ਮਜੀਠਾ ਸਾਬਕਾ ਐਮ ਡੀ,  ਪ੍ਰਧਾਨ ਤਰਨ ਕੁਮਾਰ ਅਬਰੋਲ ਨਗਰ ਕੌਸਨ ਮਜੀਠਾ, ਸਾਬਕਾ ਚੇਅਰਮੈਨ ਰਘਬੀਰ ਸਿੰਘ ਭੰਗਵਾ,ਜੋਗਿੰਦਰ ਸਿੰਘ ਪੀ ਏ ਮਜੀਠਾ, ਜੈਪਾਲ ਮਹਾਜਨ, ਸਰਪੰਚ ਜਸਪਾਲ ਸਿੰਘ ਭੌਆ, ਸਰਨਬੀਰ ਸਿੰਘ ਰੁਪੋਵਾਲੀ, ਮਨਦੀਪ ਸਿੰਘ ਸਹਿਜਾਦਾ ਸਮੇਤ ਹੋਰ ਵੱਖ ਵੱਖ ਸਿਆਸੀ ਤੇ ਸਮਾਜ ਸੇਵੀ ਆਗੂਆ ਵੱਲੋ ਮਜੀਠਾ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply