Tuesday, April 30, 2024

ਐਡਵੋਕੇਟ ਮਲਹੋਤਰਾ ਭਾਈ ਬਲਦੀਪ ਸਿੰਘ ਕਨਵੀਨਰ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ

PPN2603201524

ਜੰਡਿਆਲਾ ਗੁਰੂ, 26 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਲੋਕ ਸੇਵਾ ‘ਚ ਨਾਮਨਾ ਖੱਟਣ ਵਾਲੇ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਬੀਤੇ ਕੱਲ੍ਹ ਭਾਈ ਬਲਦੀਪ ਸਿੰਘ ਕਨਵੀਨਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ।ਐਡਵੋਕੇਟ ਦੇ ਘਰ ਰੱਖੇ ਸਾਦੇ ਸਮਾਗਮ ਵਿਚ ਆਏ ਹੋਏ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਭਾਈ ਬਲਦੀਪ ਸਿੰਘ ਨੇ ਕਿਹਾ ਕਿ ਇਹ ਸੁਣ ਕੇ ਬਹੁਤ ਹੀ ਦੁੱਖ ਹੋਇਆ ਕਿ ਜੰਡਿਆਲਾ ਗੁਰੂ ਵਿਚ ਨਸ਼ੇ ਦੇ ਸੱਮਗਲਰਾਂ ਨੂੰ ਅਕਾਲੀ ਦਲ ਵਲੋਂ ਨਗਰ ਕੋਂਸਲ ਚੋਣਾ ਦੋਰਾਨ ਟਿਕਟ ਦੇਕੇ ਨਿਵਾਜਿਆ ਅਤੇ ਜਤਾਇਆ ਹੈ। ਉਹਨਾ ਕਿਹਾ ਕਿ ਪੂਰੇ ਪੰਜਾਬ ਵਿਚ ਹੀ ਅਜਿਹੀਆ ਘਟਨਾਵਾਂ ਸੁਣਨ ਨੂੰ ਮਿਲ ਰਹੀਆ ਹਨ, ਜਿਸ ਵਿਚ ਅਕਾਲੀ ਭਾਜਪਾ ਸਰਕਾਰ ਦੇ ਨੁਮਾਇੰਦੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਚ ਝਾੜੂ ਫੇਰਨ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ ਅਤੇ ਪੰਜਾਬ ਦੀ ਜਨਤਾ ਵੀ ਬੜੀ ਬੇਸਬਰੀ ਨਾਲ 2017 ਦੀਆ ਵਿਧਾਨ ਸਭਾ ਚੋਣਾ ਦਾ ਇੰਤਜਾਰ ਕਰ ਰਹੀ ਹੈ। ਉਹਨਾ ਦੱਸਿਆ ਕਿ ਲੋਕ ਸਭਾ ਚੋਣਾ ਦੋਰਾਨ ਗੁਪਤਚਰ ਏਜੰਸੀਆ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੂੰ 20 ਤੋਂ 25 ਹਜ਼ਾਰ ਤੱਕ ਵੋਟਾਂ ਹਾਸਿਲ ਕਰਨ ਦੀਆ ਰਿਪੋਰਟਾਂ ਦੇ ਰਹੀਆ ਸਨ, ਪਰ ਪੰਜਾਬ ਵਿਚ ਸ੍ਰੋਮਣੀ ਅਕਾਲੀ-ਭਾਜਪਾ ਤੋਂ ਦੁੱਖੀ ਅਤੇ ਕੇਂਦਰ ਵਿਚ ਕਾਂਗਰਸ ਤੋਂ ਦੁੱਖੀ ਆਮ ਆਦਮੀ ਇਹਨਾ ਦੋਹਾ ਵਿਚੋਂ ਤੀਸਰਾ ਬਦਲ ਲੱਭ ਰਿਹਾ ਸੀ, ਜਿਸ ਕਰਕੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਕਰੀਬ 1 ਲੱਖ 45 ਹਜ਼ਾਰ ਵੋਟਾਂ ਹਾਸਿਲ ਕਰ ਗਈ ਸੀ।
ਭਾਈ ਬਲਦੀਪ ਸਿੰਘ ਵਲੋਂ ਐਡਵੋਕੇਟ ਅਮਨਦੀਪ ਸਿੰਘ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ  ਲੀਗਲ ਐਡਵਾਈਜ਼ਰ ਕਮੇਟੀ ਵਿਚ ਮੈਂਬਰ ਨਿਯੁਕਤ ਕਰ ਲਿਆ ਗਿਆ।ਇਸ ਮੋਕੇ ਹੋਰਨਾ ਤੋਂ ਇਲਾਵਾ ਮਨਦੀਪ ਸਿੰਘ ਆਨੰਦ, ਪਰਮਦੀਪ ਸਿੰਘ ਹੈਰੀ, ਹਰਸਿਮਰਨ ਸਿੰਘ ਗੁੱਡੂ, ਜਰਨੈਲ ਸਿੰਘ, ਗੁਰਦੇਵ ਸਿੰਘ, ਭੀਚਾ ਆਨੰਦ, ਰਾਮਸ਼ਰਨਜੀਤ ਸਿੰਘ, ਬਜਰੰਗਜੀਤ ਸਿੰਘ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਨਵਦੀਪ ਸਿੰਘ, ਗੁਰਚਰਨ ਸਿੰਘ, ਸਾਜਨ, ਭੋਲਾ, ਧਰਮਪਾਲ, ਅੰਕੁਸ਼, ਮਨੀ, ਵਿਸ਼ਾਲ ਕੁਮਾਰ, ਸੰਨੀ ਤੋਂ ਇਲਾਵਾ ਨਰੇਸ਼ ਪਾਠਕ ਅਤੇ ਸਰਬਜੀਤ ਸਿੰਘ ਡਿੰਪੀ ਵਿਸ਼ੇਸ਼ ਤੋਰ ਤੇ ਪਹੁੰਚੇ ਹੋਏ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply