
ਨਵੀਂ ਦਿੱਲੀ, 27 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਗੁਰੂੁ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨੂੰ 6ਵੇਂ ਪੈਅ ਕਮੀਸ਼ਨ ਦੇ ਹਿਸਾਬ ਨਾਲ ਤਨਖਾਹਵਾਂ ਦੇਣ ਦੀ ਵਾਇਦਾ ਖਿਲਾਫੀ ਕਰਕੇ ਕੋਰਟ ‘ਚ ਪੇਸ਼ੀ ਦੇ ਵਰੰਟ ਜਾਰੀ ਕੀਤੇ ਗਏ ਹਨ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੌਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੋਲੀ ਨੇ ਦਾਅਵਾ ਕੀਤਾ ਕਿ ਸਰਨਾ ਵੱਲੋਂ ਮਿਤੀ 4 ਜਨਵਰੀ 2012 ਨੂੰ ਦਿੱਲੀ ਦੇ ਡਾਇਰੈਕਟਰ ਐਜੁਕੇਸ਼ਨ ਨੂੰ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੁੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨੂੰ 1 ਸਾਲ ਦੇ ਅੰਦਰ 6ਵੇਂ ਪੈਅ ਕਮੀਸ਼ਨ ਦੇ ਹਿਸਾਬ ਨਾਲ ਤਨਖਾਹਵਾਂ ਦੇਣ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ ਪਰ ਸਰਨਾ ਦੇ ਉਕਤ ਭਰੋਸੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸਕੂਲਾਂ ‘ਚ ਸਟਾਫ ਵਜੋਂ ਕਾਰਜ ਕਰਦੇ ਸ਼ੰਭੁੂਨਾਥ ਦਾਸ ਵੱਲੋਂ ਦਿੱਲੀ ਹਾਈ ਕੋਰਟ ‘ਚ ਸਰਨਾ ਤੇ ਵਾਇਦਾ ਖਿਲਾਫੀ ਦਾ ਦੋਸ਼ ਲਗਾਕੇ ਪ੍ਰਸ਼ਾਸਨ ਨੂੰ ਗੁਮਰਾਹ ਕਰਨ ਦੀ ਗੱਲ ਕਹੀ ਗਈ ਸੀ। ਇਸੇ ਕੜੀ ‘ਚ ਮਾਨਯੋਗ ਅਦਾਲਤ ਵੱਲੋਂ ਅੱਜ ਥਾਨਾ ਪੰਜਾਬੀ ਬਾਗ ਦੇ ਐਸ.ਐਚ.ਓ. ਦੀ ਮਾਰਫਤ ਸਰਨਾ ਨੂੰ ਵਰੰਟ ਤਾਮਿਲ ਕਰਨ ਦੇ ਹੁਕਮ ਦਿੱਤੇ ਗਏ ਹਨ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਕੂਲ ਸਟਾਫ ਨੂੰ ਮਈ 2014 ਤੋਂ 6ਵੇਂ ਪੈਅ ਕਮੀਸ਼ਨ ਦੇ ਹਿਸਾਬ ਨਾਲ ਤਨਖਾਹਵਾਂ ਦੇਣ ਦੀ ਜਾਣਕਾਰੀ ਦਿੰਦੇ ਹੋਏ ਜੋਲੀ ਨੇ ਕਿਹਾ ਕਿ ਕਮੇਟੀ ਵੱਲੋਂ ਘੱਟ ਸਾਧਨਾ ਦੇ ਬਾਵਜੂਦ ਸਟਾਫ ਨੂੰ ਉਸ ਦਾ ਹੱਕ ਦੇਣਾ ਮੌਜੁੂਦਾ ਕਮੇਟੀ ਦਾ ਸਭ ਤੋਂ ਚੰਗਾ ਕੰਮ ਸੀ।
Punjab Post Daily Online Newspaper & Print Media