Thursday, September 17, 2026

ਹਾਕੀ ਇੰਡੀਆ ਆਰਗੇਨਾਈਜੇਸ਼ਨ ਨੇ ਅੰਤਰਰਾਸ਼ਟਰੀ ਭਾਰਤੀ ਖਿਡਾਰੀਆਂ ਦੇ ਨਾਮ ‘ਤੇ ਐਲਾਨੇ ਸਾਲਾਨਾ ਐਵਾਰਡ

PPN2703201513

ਜੰਡਿਆਲਾ ਗੁਰੂ, 27 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਭਾਰਤ ਸਰਕਾਰ ਵਲੋਂ ਹਾਕੀ ਇੰਡੀਆ ਆਰਗੇਨਾਈਜੇਸ਼ਨ ਦੁਆਰਾ ਪਹਿਲੀ ਵਾਰ ਅੰਤਰਰਾਸ਼ਟਰੀ ਭਾਰਤੀ ਖਿਡਾਰੀਆ ਦੇ ਨਾਮ ਤੇ ਸਾਲਾਨਾ ਐਵਾਰਡ ਐਲਾਨੇ ਕੀਤੇ ਗਏ ਹਨ। ਜਿਸ ਵਿਚ ਪੰਜਾਬੀ ਖਿਡਾਰੀਆ ਦਾ ਮਾਣ ਵਧਾਉਂਦੇ ਹੋਏ ਉਹਨਾ ਦੇ ਨਾਮ ਤੇ ਐਵਾਰਡ ਘੋਸ਼ਿਤ ਕੀਤੇ ਕੀਤੇ ਗਏ ਹਨ। ਜਿੰਨਾ ਵਿਚ ਹਾਕੀ ਦੀ ਸ਼ਾਨ ਅੰਤਰਰਾਸ਼ਟਰੀ ਖਿਡਾਰੀ ਜੁਗਰਾਜ ਸਿੰਘ ਦਾ ਨਾਮ ਵੀ ਮੁੱਖ ਤੋਰ ਤੇ ਸ਼ਾਮਿਲ ਹੈ।ਜੋ ਕਿ ਇਸ ਵਕਤ ਪੰਜਾਬ ਪੁਲਿਸ ਵਿਚ ਬਤੋਰ ਡੀ.ਐਸ.ਪੀ ਇੰਨਵੈਸਟੀਗੇਸ਼ਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਚ ਤਾਇਨਾਤ ਹਨ ਅਤੇ ਅਪਨੀਆ ਸੇਵਾਵਾ ਪੰਜਾਬ ਪੁਲਿਸ ਨੂੰ ਇਮਾਨਦਰੀ ਨਾਲ ਦੇ ਰਹੇ ਹਨ। ਭਾਰਤ ਸਰਕਾਰ ਵਲੋਂ ਅਜਿਹਾ ਮਾਣ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਐਸ. ਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਦਿੱਤੇ ਜਾ ਰਹੇ ਇਹ ਐਵਾਰਡ ਕਲ੍ਹ 28 ਮਾਰਚ ਨੂੰ ਦਿੱਲੀ ਵਿੱਚ ਹੋ ਰਹੇ ਮੈਚ ਦੋਰਾਨ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਮੈਨੂੰ ਪੰਜਾਬੀ ਹੋਣ ਤੇ ਬਹੁਤ ਮਾਣ ਹੈ। ਮੈਂ ਭਾਰਤ ਸਰਕਾਰ ਅਤੇ ਹਾਕੀ ਇੰਡੀਆ ਆੱਰਗੇਨਾਈਸੇਸ਼ਨ ਦਾ ਧੰਨਵਾਦ ਕਰਦਾ ਹਾਂ ਕਿ ਜਿਹਨਾਂ ਨੇ ਮੈਨੂੰ ਵੱਡਾ ਮਾਣ ਬਖਸ਼ਦੇ ਹੋਏ ‘ਬੈਸਟ ਅੱਪਕਮਿੰਗ ਪਲੇਅਰ ਆੱਫ ਦੀ ਯੀਅਰ ਅੰਡਰ 21 ਪੁਰਸ਼’ ਜੁਗਰਾਜ ਸਿੰਘ ਹਾੱਕੀ ਐਵਾਰਡ ਦੇ ਨਾਮ ਨਾਲ ਘੋਸ਼ਿਤ ਕੀਤਾ ਜਾ ਰਿਹਾ ਹੈ।
ਉਹਨਾ ਨੇ ਕਿਹਾ ਇਸ ਐਵਾਰਡ ਦੇ ਨਾਲ ਖਿਡਾਰੀ ਨੂੰ 10 ਲੱਖ ਨਕਦ ਇਨਾਮ ਵੀ ਦਿੱਤਾ ਜਾਵੇਗਾ।ਉਹਨਾ ਨੇ ਹੋਰ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾ ਦਾ ਸੁਪਨਾ ਹੈ ਕਿ ਪੰਜਾਬ ਦੇ ਵਿਚ ਇਕ ਵਧੀਆ ਹਾਕੀ ਐਕਡਮੀ ਖੋਲ੍ਹੀ ਜਾਵੇ ਜਿਸ ਵਿਚ ਪੰਜਾਬ ਦੇ ਨੋਜਵਾਨ ਖਿਡਾਰੀਆ ਨੁੰ ਸਿਖਲਾਈ ਦੇਕੇ ਵਧੀਆ ਖਿਡਾਰੀ ਬਣਾਉਣ ਤੋਂ ਬਾਅਦ ਭਾਰਤੀ ਟੀਮ ਵਿਚ ਭੇਜਿਆ ਜਾਵੇ ਤਾਂ ਜੋ ਉਹ ਭਾਰਤ ਦੇ ਨਾਲ-ਨਾਲ ਅਪਨੇ ਪੰਜਾਬ ਦਾ ਵੀ ਨਾਮ ਵੀ ਰੋਸ਼ਨ ਕਰ ਸਕਣ। ਉਹਨਾ ਨੇ ਕਿਹਾ ਕਿ ਜੋ ਨੋਜਵਾਨ ਨਸ਼ੇ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ ਉਹ ਇਸਨੂੰ ਛੱਡਕੇ ਖੇਡਾ ਵੱਲ ਧਿਆਨ ਦੇਣ ਅਤੇ  ਪੰਜਾਬੀਅਤ ਦਾ ਨਾਮ ਦੁਨੀਆ ਭਰ ਵਿਚ ਮਸ਼ਹੂਰ ਕਰਨ। ਇਥੇ ਇਹ ਦੱਸਣਯੋਗ ਹੈ ਕਿ ਡੀ.ਐਸ.ਪੀ ਜੁਗਰਾਜ ਸਿੰਘ ਤੋਂ ਇਲਾਵਾ ਇਹਨਾ ਛੇ ਐਵਾਰਡਾ ਵਿਚ ਹੋਰ ਵੀ ਪੰਜਾਬੀ ਸ਼ਾਮਿਲ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply