ਹੁਸ਼ਿਆਰਪੁਰ, 28 ਮਾਰਚ (ਸਤਵਿੰਦਰ ਸਿੰਘ) – ਬੀਤੇ ਦਿਨੀ ਐਡਵੋਕੇਟ ਵਿਸ਼ਾਲ ਸ਼ਰਮਾ ਤੇ ਹੋਏ ਕਾਤਿਲਾਨਾ ਹਮਲੇ ਦੇ ਸਬੰਧ ਵਿੱਚ ਥਾਣਾ ਸਿਟੀ ਪੁਲਸ ਵਲੋ ਦੋਸ਼ੀਆਂ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਪਰਚਾ ਦਿੱਤਾ ਸੀ। ਦੋਸ਼ੀਆਂ ਨੂੰ ਇਕੱ ਹਿੰਦੀ ਅਖਵਾਰ ਦੇ ਪੱਤਰਕਾਰ ਦੇ ਦਬਾਅ ਹੇਠ ਛੱਡ ਦਿੱਤਾ ਗਿਆ ਸੀ, ਜਿਸ ਤੋ ਬਾਅਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਰ. ਪੀ. ਧੀਰ . ਦੀ ਅਗਵਾਹੀ ਵਿੱਚ ਸੈਸ਼ਨ ਚੋਕ ਹੁਸ਼ਿਆਰਪੁ ਵਿੱਖੇ ਵਕੀਲਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਪੁਲਸ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਸੀ। ਜੇਕਰ ਪੁਲਸ ਨੇ ਸੋਮਵਾਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀ ਕੀਤਾ ਤਾਂ ਵਕੀਲ ਮੁੜ ਰੋਸ ਪ੍ਰਦਰਸ਼ਨ ਕਰਗੇ। ਇਸ ਚਲਦੇ ਦੋਸ਼ੀ ਕੁਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਵਿਧਵਾ ਮਾਤਾ ਪਰਮਜੀਤ ਕੋਰ ਨੇ ਐਸ. ਐਸ. ਪੀ. ਹੁਸ਼ਿਆਰਪੁਰ ਰਾਜਜੀਤ ਸਿੰਘ ਹੁਦੰਲ ਨੂੰ ਦਰਖਾਸਤ ਦੇ ਕੇ ਆਪਣੇ ਪੁੱਤਰਾਂ ਦੇ ਨਾਂ ਐਫ. ਆਈ. ਆਰ. ਵਿਚੋ ਕਢਣ ਦੀ ਗੁਹਾਰ ਲਾਈ ਹੈ। ਉਸ ਦੀ ਦਰਖਾਸਤ ਅਨੁਸਾਰ ਜੋ ਲੜਾਈ ਪੁਰਾਣੀ ਕੋਅਪਰੇਟਿਵ ਬੈਂਕ ਅੱਗੇ ਮੇਨ ਰੋਡ ਤੇ ਐਡਵੋਕੇਟ ਵਿਸ਼ਾਲ ਨਾਲ ਹਈ ਸੀ। ਉਸ ਵਿੱਚ ਮੇਰੇ ਬੇਟੇ ਹਾਜਰ ਨਹੀ ਸਨ। ਉਹ ਉਸ ਸਮੇ ਘਰ ਵਿੱਚ ਮੋਜੂਦ ਸਨ। ਕਿਸੇ ਸਾਜਿਸ਼ ਤਹਿਤ ਉਨਾਂ ਨੂੰ ਫਸਾਇਆ ਜਾ ਰਿਹਾ ਹੈ। ਜਿਸ ਦੀ ਡੁੰਘਾਈ ਨਾਲ ਜਾਂਚ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media