ਜੰਡਿਆਲਾ ਗੁਰੂ, 28 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸੁਬੇਦਾਰ ਅਮਰ ਸਿੰਘ ਜਲਾਲਉਸਮਾ ਜੋ ਕਿ ਹਲਕਾ ਜੰਡਿਆਲਾ ਗੁਰੂ ਤੋਂ ਐਮ. ਐਲ. ਏ ਬਲਜੀਤ ਸਿੰਘ ਜਲਾਲਉਸਮਾ ਦੇ ਪਿਤਾ ਜੀ ਸਨ ਦੀ ਅੰਤਿਮ ਅਰਦਾਸ ਅਤੇ ਭੋਗ ਉਹਨਾ ਦੇ ਪਿੰਡ ਜਲਾਲਉਸਮਾ ਨੇੜੇ ਮਹਿਤਾ ਵਿਖੇ ਪਾਏ ਗਏ।ਭੋਗ ਉਪਰੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ ਮਹਿਤਾ ਵਲੋਂ ਕਥਾ ਰਾਹੀਂ ਜਥੇਦਾਰ ਅਮਰ ਸਿੰਘ ਦੇ ਜੀਵਨ ਤੋਂ ਸੰਗਤਾ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਉਹ ਇਕ ਧਾਰਮਿਕ, ਨੇਕ ਅਤੇ ਇਮਾਨਦਾਰ ਸਖਸ਼ੀਅਤ ਸਨ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਰਵਗਵਾਸੀ ਅਮਰ ਸਿੰਘ ਜੀ ਨੇ ਸ੍ਰੋਮਣੀ ਅਕਾਲੀ ਦਲ ਨੂੰ ਆਪਣੇ ਵਰਗਾ ਹੀ ਗੁਰਸਿੱਖ ਇਮਾਨਦਾਰ ਪੁੱਤਰ ਸ੍ਰ: ਬਲਜੀਤ ਸਿੰਘ ਜਲਾਲਉਸਮਾ ਸ੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਇਆ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਸੀਨੀਅਰ ਮੀਤ ਪ੍ਰਧਾਨ ਸੌ੍ਰਮਣੀ ਅਕਾਲੀ ਦਲ ਨੇ ਸ਼ਰਧਾਜਲੀ ਭੇਂਟ ਕਰਦੇ ਹੋਏ ਕਿਹਾ ਕਿ ਅੱਜ ਲੋਕ ਸ੍ਰੋਮਣੀ ਅਕਾਲੀ ਦਲ ਕੋਲੋਂ ਫਾਇਦੇ ਲੈਣ ਲਈ ਉਸ ਵਿਚ ਸ਼ਾਮਿਲ ਹੋ ਰਹੇ ਹਨ, ਪਰ ਵਿਛੜੀ ਹੋਈ ਰੂਹ ਜਥੇਦਾਰ ਅਮਰ ਸਿੰਘ ਦੀ ਸ੍ਰੋਮਣੀ ਅਕਾਲੀ ਦਲ ਨੂੰ ਬਹੁਤ ਦੇਣ ਹੈ ਅਤੇ ਉਹਨਾ ਨੇ ਕਦੀ ਵੀ ਅਪਨੇ ਫਾਇਦੇ ਲਈ ਸ੍ਰੋਮਣੀ ਅਕਾਲੀ ਦਲ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ। ਇਸ ਤੋਂ ਇਲਾਵਾ ਆਈਆਂ ਹੋਰ ਪ੍ਰਮੁੱਖ ਸ਼ਖਸ਼ੀਅਤਾ ਵਲੋਂ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰੱਸਤ ਅਤੇ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਵਲੋਂ ਭੇਜਿਆ ਗਿਆ ਸ਼ੋਕ ਸੰਦੇਸ਼ ਵੀ ਪੜ੍ਹਕੇ ਸੁਣਾਇਆ ਗਿਆ। ਇਸ ਮੋਕੇ ਮਾਝਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੀ ਲਗਭਗ ਸਾਰੀ ਹੀ ਟੀਮ ਪਹੁੰਚੀ ਹੋਈ ਸੀ, ਜਿਹਨਾ ਵਿਚ ਵਿਧਾਇਕ, ਚੇਅਰਮੈਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨਾਂ ਤੋਂ ਇਲਾਵਾ ਜੰਡਿਆਲਾ ਗੁਰੂ ਤੋਂ ਸੰਨੀ ਸ਼ਰਮਾ ਮੀਤ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੂ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਗੁਲਸ਼ਨ ਜੈਨ (ਕਾਊ ਸ਼ਾਹ), ਅਵਤਾਰ ਸਿੰਘ ਟਰਾਂਸਪੋਰਟਰ, ਰਾਕੇਸ਼ ਕੁਮਾਰ ਰਿੰਪੀ, ਰਾਕੇਸ਼ ਕੁਮਾਰ ਟੋਨੀ ਕੋਂਸਲਰ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪੈ੍ਰਸ ਕਲੱਬ, ਸਰੂਪ ਸਿੰਘ ਸੰਤ ਮੈਕਨੀਕਲ, ਹਰਚਰਨ ਸਿੰਘ ਬਰਾੜ, ਹਰਜਿੰਦਰ ਸਿੰਘ, ਅਵਤਾਰ ਸਿੰਘ, ਚਰਨਜੀਤ ਟੀਟੋ, ਜਸਪਾਲ ਸਿੰਘ, (ਸਾਰੇ ਕੋਂਸਲਰ), ਜਸਬੀਰ ਸਿੰਘ ਜੱਸ, ਸੁਰਜੀਤ ਸਿੰਘ ਕੰਗ, ਬਲਵਿੰਦਰ ਸਿੰਘ ਗਿੱਲ, ਗੁਰਦਿਆਲ ਸਿੰਘ, ਡੀ.ਐਸ.ਪੀ ਜੰਡਿਆਲਾ ਭਗਵੰਤ ਸਿੰਘ ਗਿੱਲ, ਐਸ.ਡੀ. ਐਮ ਰੋਹਿਤ ਗੁਪਤਾ, ਗੋਲਡੀ ਸ਼ਰਮਾ, ਸੰਨੀ ਪਾਸੀ, ਪਾਲਾ ਸੂਰੀ, ਅਮਰਜੀਤ ਸਿੰਘ, ਵਿਰਾਟ ਦੇਵਗਨ, ਰਾਜੀਵ ਕੁਮਾਰ ਬਬਲੂ ਪੀ.ਏ, ਸਵਿੰਦਰ ਸਿੰਘ ਚੰਦੀ ਆਦਿ ਮੋਜੂਦ ਸਨ।ਇਸ ਤੋਂ ਇਲਾਵਾ ਠਾਠਾ ਮਾਰਦੀ ਸੰਗਤ ਹਲਕਾ ਵਿਧਾਇਕ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਲਈ ਪਹੁੰਚੀ ਹੋਈ ਸੀ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …