ਜੰਡਿਆਲਾ ਗੁਰੂ, 29 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਅਤੇ ਸਾਫ ਸੁਥਰਾ ਰੱਖਣ ਲਈ ਮਾਨਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਹਿਬ ਵਾਲਿਆ ਵੱਲੋਂ ਕੀਤੇ ਜਾ ਰਹੇ ਵੱਡਮੁਲੇ ਕਾਰਜਾਂ ਦੇ ਤਹਿਤ ਸਰਕਾਰੀ ਮਿਡਲ ਸਕੂਲ ਖੱਬੇ ਡੋਗਰਾ ਵਿਖੇ ਬਾਬਾ ਮਨਸ਼ਾ ਸਿੰਘ ਦੀ ਅਗਵਾਈ ਹੇਠ ਫੁੱਲਦਾਰ ਅਤੇ ਛਾਂ ਦਾਰ ਰੁੱਖ ਲਗਾਏ ਗਏ।ਇਸ ਦੋਰਾਨ ਬਾਬਾ ਮਨਸ਼ਾ ਸਿੰਘ ਨੇ ਬੱਚਿਆਂ ਨੂੂੰ ਰੁੱਖ ਲਗਾਉਣ ਅਤੇ ਉਹਨਾ ਦੀ ਦੇਖ ਭਾਲ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਸਕੂਲ ਮੁਖੀ ਮਨਜਿੰਦਰਜੀਤ ਸਿੰਘ, ਸਟਾਫ ਮੈਂਬਰ ਗੁਰਜੀਤ ਸਿੰਘ, ਪਿੰਡ ਦੇ ਸਰਪੰਚ ਬਲਵਿੰਦਰ ਸਿੰਘ, ਕਮੇਟੀ ਮੈਂਬਰ ਸੁੱਖਦੇਵ ਸਿੰਘ, ਬਲਜਿੰਦਰ ਸਿੰਘ ਆਦਿ ਨੇ ਬਾਬਾ ਜੀ ਵੱਲੋਂ ਕੀਤੇ ਗਏ ਕਾਰਜਾਂ ਦਾ ਧੰਨਵਾਦ ਕੀਤਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media