Sunday, November 8, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ ਤੇ ਵਿਦਿਆਰਥੀ ਵੱਲੋਂ ਪ੍ਰਾਪਤੀਆਂ

Dr. Preet Mohinder Bediਅੰਮ੍ਰਿਤਸਰ 30 ਮਾਰਚ, 2015 (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੇ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ, ਨਵੀਂ ਦਿੱਲੀ ਵੱਲੋਂ ਤਿੰਨ ਸਾਲ ਲਈ ਕੈਂਸਰ ਦੀਆਂ ਬੀਮਾਰੀਆਂ ਬਾਰੇ ਖੋਜ ਕਰਨ ਲਈ ਇਕ ਵੱਡਾ ਖੋਜ ਪ੍ਰੋਜੈਕਟ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਡਾ. ਬੇਦੀ ਨੂੰ ਯੂਕੇ ਵੱਲੋਂ ਰੋਇਲ ਸੋਸਾਇਟੀ ਫੈਲੋਸ਼ਿਪ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਬੀਤੇ ਵਰ੍ਹੇ ਯੂ.ਜੀ.ਸੀ. ਨਵੀਂ ਦਿੱਲੀ ਵੱਲੋਂ ਵੀ ਉਨ੍ਹਾਂ ਨੂੰ ਇਕ ਖੋਜ ਪ੍ਰੋਜੈਕਟ ਪ੍ਰਾਪਤ ਹੋਇਆ ਹੈ।ਡਾ. ਬੇਦੀ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਵਿਚ ਭਾਗ ਲੈਣ ਤੋਂ ਇਲਾਵਾ 60 ਖੋਜ ਪਰਚੇ ਵੱਖ-ਵੱਖ ਰਾਸ਼ਟਰੀ-ਅੰਤਰਰਾਸ਼ਟਰੀ ਦੇ ਜਰਨਲਾਂ ਵਿਚ ਪ੍ਰਕਾਸ਼ਿਤ ਕਰਵਾਏ ਜਾ ਚੁੱਕੇ ਹਨ।

                   ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦੀ ਬੀ.ਐਸ.ਸੀ. ਆਨਰਜ਼ ਸਮੈਸਟਰ ਚੌਥੇ ਦੀ ਵਿਦਿਆਰਥਣ ਮਿਸ ਨੇਹਦੀਪ ਕੌਰ ਵਾਲੀਆ ਨੂੰ ਟੋਕੀਓ ਯੂਨੀਵਰਸਿਟੀ ਵੱਲੋਂ ਰੀਸਰਚ ਇਨਟਰਨਸ਼ਿਪ ਪ੍ਰੋਗਰਾਮ ਲਈ ਟੋਕੀਓ ਦੀ ਅਕਾਦਮਿਕ ਲਾਈਫ ਦਾ ਤਜ਼ਰਬਾ ਲੈਣ ਲਈ ਬੁਲਾਇਆ ਗਿਆ ਹੈ। ਇਸ ਦੌਰਾਨ ਇਹ ਖੋਜਾਰਥਣ ਟੋਕੀਓ ਯੂਨੀਵਰਸਿਟੀ ਵਿਖੇ ਸਕੂਲ ਆਫ ਸਾਇੰਸ ਦੇ ਵਿਦਿਆਰਥੀਆਂ ਨਾਲ ਤਾਲਮੇਲ ਪੈਦਾ ਕਰਕੇ ਉਥੋਂ ਦੇ ਅਕਾਦਮਿਕ ਮਾਹੌਲ ਬਾਰੇ ਜਾਣਕਾਰੀ ਪ੍ਰਾਪਤ ਕਰੇਗੀ।ਇਨ੍ਹਾਂ ਦੇ ਡੇਢ ਮਹੀਨੇ ਦੇ ਰਹਿਣ-ਸਹਿਣ ਤੇ ਆਉਣ-ਜਾਣ ਦਾ ਖਰਚਾ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ।ਇਥੇ ਵਰਣਨਯੋਗ ਹੈ ਕਿ ਹਰ ਵਰ੍ਹੇ ਇਸ ਪ੍ਰੋਗਰਾਮ ਅਧੀਨ ਭਾਰਤੀ ਯੂਨੀਵਰਸਿਟੀਆਂ ‘ਚੋਂ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਮਿਸ ਨੇਹਪ੍ਰੀਤ ਕੌਰ ਪਹਿਲੀ ਵਿਦਿਆਰਥਣ ਹੈ ਜਿਸਨੂੰ ਚੁਣਿਆ ਗਿਆ ਹੈ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply