Wednesday, June 17, 2026

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਸਾਡਾ ਮੁੱਖ ਟੀਚਾ – ਜੀ.ਕੇ

PPN3103201506 PPN3103201507
ਨਵੀਂ ਦਿੱਲੀ, 31 ਮਾਰਚ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਮੂਹ ਅਧਿਆਪਕਾਂ ਨੂੰ ਪੜਾਈ ਦੇ ਨਵੇਂ ਤਰੀਕਿਆਂ ਤੋਂ ਜਾਣੂੰ ਕਰਵਾਉਣ ਅਤੇ ਪੜਾਈ ਕਰਨ ਵਾਲੇ ਬੱਚਿਆਂ ‘ਚ ਪੜਾਈ ਵਾਸਤੇ ਉਤਸਾਹ ਪੈਦਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਸੁਧਾਰਾ ਦੀ ਕੜੀ ‘ਚ 289 ਅਧਿਆਪਕਾਂ ਨੂੰ ਸਿਖਲਾਈ ਪੂਰੀ ਕਰਨ ਤੇ ਪ੍ਰਮਾਣ ਪੱਤਰ ਦਿੱਤੇ ਗਏ। ਇੰਡੀਆ ਗੇਟ ਸਕੂਲ ਵਿਖੇ ਦੋ ਦਿੰਨੀ ਹੋਏ ਇਨ੍ਹਾਂ ਸਮਾਗਮਾਂ ਦੌਰਾਨ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ. ਚੱਡਾ ਵੱਲੋਂ ਇਹ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ।
ਯੂ.ਕੇ.ਦੀ ਹੇਲਗਾ ਟੋਡ ਟੀਚਰ ਐਜੂਕੇਸ਼ਨ ਫਾਉਂਡੇਸ਼ਨ ਦੇ ਸਹਿਯੋਗ ਨਾਲ ਦਿੱਲੀ ਕਮੇਟੀ ਵੱਲੋਂ ਆਪਣੇ ਸਕੂਲਾਂ ਦੇ ਅਧਿਆਪਕਾਂ ਨੂੰ ਸੀ.ਪੀ.ਡੀ. ਡਵੈਲਪਮੈਂਟ ਪ੍ਰੋਗਰਾਮ ਦੇ ਤਹਿਤ 900 ਟੀਚਰਾਂ ਨੂੰ ਉੱਚ ਤਕਨੀਕ ਨਾਲ ਲੈਸ ਉਕਤ ਸਿਖਲਾਈ ਦੇਣ ਦਾ ਟੀਚਾ ਰੱਖਿਆ ਗਿਆ ਹੈ। ਇਸ ਸਿੱਖਲਾਈ ਪ੍ਰਕ੍ਰਿਆ ਦੀ ਮੁੱਖ ਗੱਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ 9 ਸਤੰਬਰ 2014 ਨੂੰ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿਚ ਅੱਜ ਤੱਕ 289 ਅਧਿਆਪਕਾਂ ਨੂੰ ਸਫਲਤਾ ਪੁਰਵਕ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ 70 ਅਧਿਆਪਕਾਂ ਨੂੰ ਅਗਲੇ ਬੈਚ ਨੂੰ ਵੇਖਣ, ਸਿਖਲਾਉਣ ਅਤੇ ਕਾਮਯਾਬੀ ਦੇ ਗੁਰ ਦੇਣ ਵਾਸਤੇ ਮਾਰਗਦਰਸ਼ਕ ਵੱਜੋ ਵੀ ਚੁਣਿਆ ਗਿਆ ਹੈ।
ਜੀ.ਕੇ. ਨੇ ਟੈਨਿੰਗ ਕਰਨ ਤੋਂ ਬਾਅਦ ਕਲਾਸ ਰੂਮ ‘ਚ ਤਕਨੀਕ ਦੇ ਸੰਭਾਲ ‘ਚ ਸੁਧਾਰ ਆਉਣ ਦਾ ਵੀ ਦਾਅਵਾ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਇਸ ਸਿਖਲਾਈ ਦੌਰਾਨ ਯੋਜਨਾ ਬਨਾਉਣਾ, ਕਲਾਸ ਰੂਮ ਦੀ ਵਿਵਸਥਾ ਬਹਾਲ ਰੱਖਨਾ, ਆਪਣੀਆਂ ਗਲਤੀਆਂ ‘ਚ ਸੁਧਾਰ ਲਿਅਉਣਾ ਅਤੇ ਪੜਾਈ ਦੌਰਾਨ ਟੀਚਰਾਂ ਅਤੇ ਬੱਚਿਆ ਦੇ ਵਿਚਕਾਰ ਪੜਾਈ ਦਾ ਡਰ ਹਟਾ ਕੇ ਉਸਨੂੰ ਗਿਆਨ ਪ੍ਰਾਪਤ ਕਰਨ ਦੇ ਨਜ਼ਰੀਏ ਵਲ ਮੋੜਨਾ ਮੁੱਖ ਉਦੇਸ਼ ਹੈ। 6ਵੇਂ ਪੈ ਕਮੀਸ਼ਨ ਦੇ ਹਿਸਾਬ ਨਾਲ ਅਧਿਆਪਕਾ ਨੂੰ ਤਨਖਾਹਵਾਂ ਦੇਣ ਤੋਂ ਬਾਅਦ ਕੁਝ ਸਕੂਲਾਂ ਦੇ ਅਰਥਚਾਰੇ ‘ਚ ਆਈ ਕਮਜ਼ੋਰੀ ਕਰਕੇ ਇਨ੍ਹਾਂ ਵਿਦਿਅਕ ਸੁਧਾਰ ਪ੍ਰੋਗਰਾਮਾਂ ਤੇ ਅਸਰ ਪੈਣ ਬਾਰੇ ਪੁੱਛੇ ਗਏ ਸਵਾਲ ਤੇ ਜੀ.ਕੇ. ਵੱਲੋਂ ਵਿਦਿਅਕ ਸੁਧਾਰਾਂ ਦੀ ਲਹਿਰ ਅਤੇ ਮਿਆਰੀ ਸਿੱਖਿਆ ਦੇਣ ਦੇ ਟੀਚੇ ਤੇ ਕੋਈ ਅਸਰ ਨਾ ਪੈਣ ਦਾ ਵੀ ਦਾਅਵਾ ਕੀਤਾ ਗਿਆ।ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਗੁਰਵਿੰਦਰ ਪਾਲ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply