Sunday, September 20, 2026

ਡੀ.ਸੀ ਦਫ਼ਤਰ ਦੇ ਸੁਪਰਡੈਂਟ ਸ਼੍ਰੀ ਓਮ ਪ੍ਰਕਾਸ਼ ਜਲੰਧਰਾ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ

ਜਲੰਧਰਾ ਨੇ ਆਪਣੀ ਡਿਉਟੀ ਹਮੇਸ਼ਾ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ – ਮਾਨ

PPN3103201508
ਫਾਜਿਲਕਾ. 31 ਮਾਰਚ (ਵਿਨੀਤ ਅਰੋੜਾ) – ਡੀ.ਸੀ ਦਫ਼ਤਰ ਦੇ ਸੁਪਰਡੈਂਟ ਸ਼੍ਰੀ ਓਮ ਪ੍ਰਕਾਸ਼ ਜਲੰਧਰਾਂ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਅੱਜ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਵੱਲੋਂ ਸ਼੍ਰੀ ਜਲੰਧਰਾਂ ਵੱਲੋ ਡੀ.ਸੀ. ਦਫਤਰ ਵਿਚ ਨਿਭਾਇਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਭਰਪੂਰ ਪ੍ਰਸ਼ੰਸਾ ਕੀਤੀ ਗਈ ਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਜੁੰਮੇਵਾਰੀ ਹਮੇਸ਼ਾ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ਹੈ ਤੇ ਉਹ ਬਾਕੀ ਕਰਮਚਾਰੀਆਂ ਲਈ ਵੀ ਪ੍ਰੇਰਨਾ ਸਰੋਤ ਰਹੇ ਹਨ।ਸ਼੍ਰੀ ਜਲੰਧਰਾ ਨੇ ਆਪਣੇ ਸੇਵਾ ਕਾਲ ਦੋਰਾਨ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਮਿਲੇ ਸਹਿਯੋਗ ਲਈ ਸਾਰੀਆਂ ਦਾ ਧੰਨਵਾਦ ਕੀਤਾ।ਸ਼੍ਰੀ ਜਲੰਧਰਾਂ ਨੂੰ ਮੁਮੈਟੌਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਐਸ.ਡੀ.ਐਮ. ਫਾਜਿਲਕਾ ਸ਼੍ਰੀ ਸੁਭਾਸ਼ ਖਟਕ, ਐਸ.ਡੀ.ਐਮ. ਅਬੋਹਰ ਸ਼੍ਰੀ ਰਾਜਪਾਲ ਸਿੰਘ, ਜਿਲ੍ਹਾ ਮਾਲ ਅਫਸਰ ਸ. ਪਰਮਜੀਤ ਸਿੰਘ ਸਹੋਤਾ, ਸਹਾਇਕ ਕਮਿਸ਼ਨਰ ਸ. ਕੁਲਪ੍ਰੀਤ ਸਿੰਘ, ਤਹਿਸੀਲਦਾਰ ਸ਼੍ਰੀ ਡੀ.ਪੀ.ਪਾਂਡੇ ਅਤੇ ਸਮੂਹ ਸਟਾਫ ਮੋਜੂਦ ਸੀ ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply