Monday, September 21, 2026

ਅਲਗੋਂ ਖੁਰਦ ਵਿਖੇ ਸ਼ਮਸ਼ਾਨ ਘਾਟ ਦੀ ਸਫਾਈ ਕਰਕੇ ਲਗਾਏ ਫੁੱਲਾਂ ਦੇ ਪੌਦੇ

PPN3103201514
ਭਿੱਖੀਵਿੰਡ, 31 ਮਾਰਚ (ਕੁਲਵਿੰਦਰ ਸਿੰਘ ਕੰਬੋਕੇ, ਹਰਦਿਆਲ ਸਿੰਘ ਭੈਣੀ)  ਅਲਗੋਂ ਖੁਰਦ ਵਿਖੇ ਸਰਪੰਚ ਬੋਹੜ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਸ਼ਮਸ਼ਾਨਘਾਟ ਵਿੱਚ ਮਿੱਟੀ ਪਾ ਕੇ ਅਤੇ ਸਫਾਈ ਕਰਕੇ ਫੁੱਲ-ਬੂਟੇ ਲਗਵਾਏ ਗਏ।ਇਸ ਸਮੇਂ ਸਰਪੰਚ ਬੋਹੜ ਸਿੰਘ ਨੇ ਕਿਹਾ ਕਿ ਇਨਸਾਨ ਨੂੰ ਹਮੇਸ਼ਾਂ ਦੀ ਆਪਣੇ ਘਰ ਵਾਂਗ, ਗਰੁਦੁਆਰੇ ਅਤੇ ਸ਼ਮਸ਼ਾਨਘਾਟ ਅਤੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਤਾਂ ਜੋ ਵਾਤਾਵਰਨ ਨੂੰ ਹਰਿਆ ਭਰਿਆਂ ਤੇ ਸ਼ੁੱਧ ਰੱਖਿਆ ਜਾ ਸਕੇ। ਇਸ ਸਮੇਂ ਦਿਆਲ ਸਿੰਘ, ਹਰਨੇਕ ਸਿੰਘ, ਸਤਨਾਮ ਸਿੰਘ, ਗੁਰਦਿਆਲ ਸਿੰਘ, ਬਲਦੇਵ ਸਿੰਘ, ਦਰਬਾਰ ਸਿੰਘ, ਕੁਲਵੰਤ ਸਿੰਘ, ਕਸ਼ਮੀਰ ਸਿੰਘ, ਦਰਬਾਰਾ ਸਿੰਘ, ਸੁਰਿੰਦਰ ਸਿੰਘ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply