
ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਗੁਰੂਦੁਆਰਾ ਵਿਖੇ ਚੀਫ ਖਾਲਸਾ ਦੀਵਾਨ ਅਤੇ ਇਸ ਅਧੀਨ ਸਮੁੱਚੀਆਂ ਸੰਸਥਾਵਾਂ ਦੇ ਨਵੇਂ ਵਿੱਤੀ ਸਾਲ 2015-16 ਦੀ ਆਮਦ ਦੇ ਮੋਕੇ ਤੇ ਅਰਦਾਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੰਗਤਾਂ ਨੂੰ ਬੀਬੀ ਪ੍ਰਭਜੋਤ ਕੋਰ, ਬੀਬੀ ਗੁਰਨੂਰ ਕੋਰ ਅਤੇ ਵਿਦਿਆਰਥੀ ਮਨਹਰਜੀ ਸਿੰਘ ਵਲੋਂ ਮਨਮੋਹਕ ਕੀਰਤਨ ਸਰਵਣ ਕਰਵਾਇਆ ਗਿਆ। ਉਪਰੰਤ ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅ’ਗੇ ਨਤਮਸਤਕ ਹੋਏ ਅਤੇ ਉਹਨਾਂ ਸੀਮਿਤ ਸਾਧਨਾਂ ਵਿਚ ਵੱਖ ਵੱਖ ਵਿਕਾਸ ਅਤੇ ਲੋੜੀੰਦੀਆਂ ਯੋਜਨਾਵਾਂ ਲਈ ਮਾਲੀ ਸਾਧਨਾਂ ਦੀ ਸੁਚਜੀ ਵੰਡ ਅਧਾਰਿਤ ਬਹੁਪੱਖੀ ਵਿਕਾਸ ਮੁਖੀ ਬਜਟ ਦੀ ਸੰਪੂਰਨਤਾ ਲਈ ਸ਼ੁਕਰਾਨਾ ਅਦਾ ਕੀਤਾ।ਉਹਨਾਂ ਅਕਾਲ ਪੁੇਰਖ ਅੱਗੇ ਬਜਟ 2015-16 ਵਿਚ ਚੀਫ ਖਾਲਸਾ ਦੀਵਾਨ ਅਤੇ ਇਸ ਸੰਬੰਧਿਤ ਅਦਾਰਿਆਂ ਵਲੋ ਮਿੱਥੇ ਟੀਚੇ ਸਫਲਤਾਪੂਰਵਕ ਪੂਰੇ ਹੋਣ ਲਈ ਅਰਦਾਸ ਕੀਤੀ ਤਾਂ ਜੋ ਇਹ ਬਜਟ ਚੀਫ ਖਾਲਸਾ ਦੀਵਾਨ ਦੀਆਂੇ ਭਵਿੱਖ ਦੀਆਂ ਲੋੜਾਂ ਅਤੇ ਉਮੀਦਾਂ ਤੇ ਪੂਰੀ ਤਰਾਂ ਖਰਾ ਉਤਰ ਸਕੇ।
ਪ੍ਰਧਾਨ ਸ: ਚਰਨਜੀਤ ਸਿੰਘ ਜੀ ਚ’ਢਾ ਨੇ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ ਦੀ ਸੂਝਬੂਝ ਦੀ ਅਤਿ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੇਸ਼ ਕੀਤੇ ਗਏ ਚੀਫ ਖਾਲਸਾ ਦੀਵਾਨ ਬਜਟ ਵਿਚ ਵਿਸਥਾਰ ਅਤੇ ਵਿਕਾਸ ਦੀ ਗਤੀ ਵੱਡੀਆਂ ਪੁਲਾਘਾਂ ਪੁਟਦੀ ਸਾਫ ਨਜਰ ਆ ਰਹੀ ਹੈ ਜੋ ਚੀਫ ਖਾਲਸਾ ਦੀਵਾਨ ਦੀ ਤਰੱਕੀ ਦੇ ਗਰਾਫ ਨੂੰ ਹਰ ਸਾਲ ਬੜੀ ਤੇਜੀ ਨਾਲ ੳਪਰ ਲੈਕੇ ਜਾਣ ਵਿਚ ਸਹਾਇਕ ਸਿੱਧ ਹੇਵੇਗੀ।ਉਹਨਾਂ ਦਸਿਆ ਕਿ ਜਿਲਾ ਤਰਨਤਾਰਨ ਵਿਚ ਚੀਫ ਖਾਲਸਾ ਦੀਵਾਨ ਦੇ ਬਹੁਤ ਸਾਰੇ ਵਿਦਿਅਕ ਅਦਾਰੇ ਅਤੇ ਆਸ਼ਰਮ, ਹਸਪਤਾਲ, ਬਿਰਧਘਰ ਚੱਲ ਰਹੇ ਹਨ। ਇਸੇ ਸਾਲ ਚੀਫ ਖਾਲਸਾ ਦੀਵਾਨ ਯੂਨੀਵਰਸਿਟੀ ਲਈ ਤਰਨਤਾਰਨ ਖੇਤਰ ਵਿਚ ਹੀ ਜਮੀਨ ਖਰੀਦਣ ਵਾਸਤੇ ਵਿਚਾਰ ਵਟਾਂਦਰਾ ਚੱਲ ਜਿਹਾ ਹੈ ਅਤੇ ਛੇਤੀ ਹੀ ਚੀਫ ਖਾਲਸਾ ਦੀਵਾਨ ਯੂਨੀਵਰਸਿਟੀ ਸੀ ਕੇ ਡੀ ਐਜੁਕੇਸ਼ਨਲ ਪ੍ਰਾਪਤੀਆਂ ਦੀ ਲੜੀ ਵਿਚ ਸ਼ਾਮਲ ਹੋ ਜਾਵੇਗੀ। ਉਹਨਾਂ ਦਸਿਆ ਕਿ ਸੀ.ਕੇ.ਡੀ. ਇੰਸਟੀਚਿਉਟ ਆਫ ਮੈਨੇਜਮੈਟ ਐਂਡ ਟੈਕਨਾਲਿਜੀ ਕਾਲਜ, ਤਰਨ ਤਾਰਨ , ਚੀਫ ਖਾਲਸਾ ਦੀਵਾਨ ਆਦਰਸ਼ ਸਕੂਲ ਊਚਾ ਪਿੰਡ, ਸ੍ਰੀ ਗੁਰੁ ਹਰਿ ਕ੍ਰਿਸ਼ਨ ਪਬਲਿਕ ਸਕੂਲ ਨੰਦਾ ਚੌਰ, ਹੁਸ਼ਿਆਰਪੁਰ ਅਤੇ ਇਕ ਵਰਲਡ ਕਲਾਸ ਰਿਹਾਇਸ਼ੀ ਸਕੂਲ਼ ਸ਼ੁਭਮ ਇਨਕਲੇਵ, ਅੰਮ੍ਰਿਤਸਰ ਦੀ ਉਸਾਰੀ ਇਸੇ ਸਾਲ ਹੀ ਪੂਰੀ ਹੋ ਜਾਵੇਗੀ। ਉਹਨਾਂ ਆਸ ਕੀਤੀ ਕਿ ਇਸੇ ਵਿਤੀ ਸਾਲ ਵਿਚ ਗੁਰੁ ਸਾਹਿਬ ਦੀ ਓਟ ਆਸਰਾ ਲੈਕੇ ਚੀਫ ਖਾਲਸਾ ਦੀਵਾਨ ਅਤੇ ਇਸ ਅਧੀਨ ਅਦਾਰੇ ਦਿਨ ਦੂਗਣੀ ਰਾਤ ਚੋਗੂਣੀ ਤੱਰਕੀ ਕਰਣਗੇ। ਅੰਤ ਮੈਨੇਜਮੈਂਟ ਵਲੋਂ ਬਜੱਟ ੨੦੧੫ੁ੧੬ ਦੀ ਸੰਪੂਰਨਤਾ ਲਈ ਚੀਫ ਖਾਲਸਾ ਦੀਵਾਨ ਸਟਾਫ ਦੇ ਦਿੱਤੇ ਸਹਿਯੋਗ ਵਾਸਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਉਪ ਪ੍ਰਧਾਨ ਸ: ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ, ਸ: ਸਰਬਜੀਤ ਸਿੰਘ, ਸ: ਪ੍ਰਿਤਪਾਲ ਸਿੰਘ ਸੇਠੀ, ਸ: ਮਨਮੋਹਨ ਸਿੰਘ, ਅੰਡਰ ਸੈਕਟਰੀ ਸ: ਹਾਕਮ ਸਿੰਘ, ਪ੍ਰਿਸੀ ਐਚ. ਐਸ. ਸੰਧੁ , ਸ: ਅਜੀਤ ਸਿੰਘ ,ਡਾਇਰੈਕਟਰ ਐਜੁਕੇਸ਼ਨ ਡਾ: ਧਰਮਵੀਰ ਸਿੰਘ,, ਐਜੁਕੇਸ਼ਨ ਕਮੇਟੀ ਸਟਾਫ, ਡਾਇਰੈਕਟੋਰੇਟ ਆਫਿਸ ਸਟਾਫ ਅਤੇ ਸਕੂਲ ਸਟਾਫ ਹਾਜਰ ਸੀ।
Punjab Post Daily Online Newspaper & Print Media