ਰਾਜ ਭਰ ਵਿਚ 30 ਕਰੋੜ ਦੀ ਲਾਗਤ ਨਾਲ ਉਸਾਰੀਆਂ ਜਾ ਰਹੀਆਂ ਨੇ ਗਊਸ਼ਲਾਵਾਂ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਸ੍ਰੀ ਕੀਮਤੀ ਭਗਤ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਗਊਸ਼ਲਾਵਾਂ ਦੇ ਪ੍ਰਤੀਨਿਧੀਆਂ ਨਾਲ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਪਵਨ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਬਾਗ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਚੇਅਰਮੈਨ ਸ੍ਰੀ ਭਗਤ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਗਊ ਹੱਤਿਆ ਤੇ 10 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਦਾ ਕਾਨੂੰਨ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਪੰਜਾਬ ਦੀਆਂ ਸੜਕਾਂ ਤੇ ਲਵਾਰਿਸ ਅਤੇ ਬੇਸਹਾਰਾ ਗਊਧੰਨ 1 ਲੱਖ 6 ਹਜ਼ਾਰ ਦੇ ਕਰੀਬ ਹੈ ਅਤੇ ਰਾਜ ਦੇ ਸਾਰਿਆਂ ਜ਼ਿਲ੍ਹਿਆਂ ਅੰਦਰ 25-25 ਏਕੜ ਜ਼ਮੀਨ ਤੇ ਤਕਰੀਬਨ 30 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਗਊਸ਼ਾਲਾਵਾ ਦੀ ਉਸਾਰੀ ਜਲਦੀ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਦੀਆਂ ਕਰੀਬ 450 ਗਊਸਲਾਵਾਂ ਜਿਨਾਂ ਅੰਦਰ ਪਾਣੀ ਅਤੇ ਸੈਡਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਗਊਸ਼ਾਲਾ ਦੀਆਂ ਜ਼ਮੀਨਾਂ ਤੇ ਕੀਤੇ ਨਾਜਾਇਜ਼ ਕਬਜਿਆਂ ਨੂੰ ਛੁਡਾਇਆ ਜਾਵੇਗਾ। ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਊ ਹੱਤਿਆ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ। ਉਨਾਂ ਮੀਟਿੰਗ ਵਿਚ ਜ਼ਿਲੇ ਭਰ ਤੋਂ ਪਹੁੰਚੇ ਵੱਖ-ਵੱਖ ਗਊਸ਼ਲਾਵਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਗਊਆਂ ਨਾਲ ਸਬੰਧਿਤ ਕਿਸੇ ਵੀ ਬਿਮਾਰੀ ਲਈ ਵੈਟਰਨਰੀ ਹਸਪਤਾਲ ਪੁਹੰਚ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾ ਦਾ ਲਾਭ ਉਠਾਉਣ। ਉਨਾਂ ਦੱਸਿਆ ਕਿ ਰਾਜ ਸਰਕਾਰ ਵਲੋਂ 22 ਐਬੂਲੈਂਸ ਪਸ਼ੂਆਂ ਵਾਸਤੇ ਜ਼ਿਲ੍ਹਾ ਪੱਧਰ ਤੇ ਚੱਲ ਰਹੀਆਂ ਹਨ ਜੋ ਗਊਆਂ ਨੂੰ ਹਰ ਪ੍ਰਕਾਰ ਦੀ ਮੈਡੀਕਲ ਸੂਹਲਤ ਪ੍ਰਦਾਨ ਕਰਦੀਆਂ ਹਨ। ਉਨਾਂ ਸਖਤ ਲਫਜਾ ਵਿਚ ਕਿਹਾ ਗਊ ਹੱਤਿਆ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਨਰੇਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਭਾਜਪਾ, ਸ੍ਰੀ ਨਰੇਸ਼ ਭਗਤ ਵਾਈਸ ਪ੍ਰਧਾਨ ਭਾਜਪਾ, ਸ੍ਰੀ ਆਰ.ਕੇ ਭਗਤ ਸੀਨੀਅਰ ਪ੍ਰਧਾਨ, ਸ੍ਰੀ ਰਵਿੰਦਰ ਕੁਮਾਰ, ਸ੍ਰੀ ਚੋਪੜਾ ਜੀ ਪ੍ਰਧਾਨ ਗਊਸਾਲਾ ਘਿਓ ਮੰਡੀ, ਸ੍ਰੀ ਕਪੂਰ ਜੀ ਪ੍ਰਧਾਨ ਅਤੇ ਵੱਖ-ਵੱਖ ਗਊਸ਼ਲਾਵਾ ਦੇ ਪ੍ਰਧਾਨ ਤੇ ਜਨਰਲ ਸਕੱਤਰ ਆਦਿ ਹਾਜ਼ਰ ਸਨ।
Punjab Post Daily Online Newspaper & Print Media