Monday, September 28, 2026

ਜਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ – ਡਿਪਟੀ ਕਮਿਸ਼ਨਰ

ਕਣਕ ਦੀ ਖਰੀਦ ਲਈ ਕਾਇਮ ਕੀਤੇ 84 ਖਰੀਦ ਕੇਂਦਰ

PPN0401201509

ਫਾਜ਼ਿਲਕਾ, 1 ਅਪ੍ਰੈਲ (ਵਿਨੀਤ ਅਰੋੜਾ) – ਫਾਜਿਲਕਾ ਜਿਲ੍ਹੇ ਵਿਚ ਕਣਕ ਦੀ ਖਰੀਦ ਲਈ ਜਿਲ੍ਹਾ ਪ੍ਰਸ਼ਾਸਨ ਵੱਲੋ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਖਰੀਦ ਲਈ ਫਾਜਿਲਕਾ ਜ਼ਿਲ੍ਹੇ ਵਿੱਚ ਬਣਾਏ ਗਏ 84 ਖਰੀਦ ਕੇਂਦਰਾਂ ਵਿੱਚ ਲਗਭਗ 7 ਲੱਖ 500 ਮੀਟਰਕ ਟਨ ਕਣਕ ਆਉਣ ਦੀ ਸੰਭਾਵਨਾਂ ਹੈ ਜਦੋਂ ਕਿ ਪਿਛਲੇ ਸਾਲ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 6 ਲੱਖ 67 ਹਜਾਰ 200 ਮੀਟਰਕ ਟਨ ਕਣਕ ਆਈ ਸੀ।  ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ  ਕਣਕ ਦੀ ਖਰੀਦ ਸਬੰਧੀ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ ।
ਜਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ ਵਿਭਾਗ ਦੀ ਪਿਛਲੇ ਘੋਸ਼ਿਤ ਪ੍ਰੋਗਰਾਮ ਦੇ ਤਹਿਤ ਸਰਕਾਰੀ ਮਸ਼ੀਨਰੀ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਰਹੀ ਹੈ । ਇਸ ਦੇ ਲਈ ਜਿਲ੍ਹੇ ਭਰ ਵਿਚ 84 ਖਰੀਦ ਕੇਦਰ ਬਨਾਏ ਗਏ ਹਨ ।   ਜਿਲ੍ਹਾ ਖੁਰਾਕ ਅਤੇ ਸਪਲਾਈ ਅਧਿਕਾਰੀ ਸ. ਸੁਖਜਿੰਦਰ ਸਿੰਘ ਨੇ ਦੱਸਿਆ ਕਿ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਦ ਦੀ ਖਰੀਦ ਪ੍ਰਕਿਰਿਆ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਪਿਛਲੇ ਵਰੇ 6 ਲੱਖ 67 ਹਜਾਰ 200 ਮੀਟਰਿਕ ਟਨ ਕਣਕ ਖਰੀਦੀ ਗਈ ਸੀ ਜਦਕਿ ਇਸ ਵਾਰ 7 ਲੱਖ 500 ਮੀਟਰਿਕ ਟਨ ਕਣਕ ਖਰੀਦਨ ਦਾ ਟੀਚਾ ਰੱਖਿਆ ਗਿਆ ਹੈ  ।
ਉਨ੍ਹਾਂ ਇਸ ਵਾਰ ਕਣਕ ਖਰੀਦ ਵਿਚ ਸ਼ਾਮਿਲ ਹੋਣ ਵਾਲੀਆਂ ਏਜੰਸੀਆਂ ਅਤੇ ਉਨ੍ਹਾਂ ਦੇ ਟੀਚੇ ਬਾਰ ਦਸਦੇ ਹੋਏ ਕਿਹਾ ਕਿ ਪਨਗਰੇਨ 20 ਫੀਸਦੀ,  ਪਨਸਪ 20 ਫੀਸਦੀ, ਮਾਰਕਫੈਡ 20 ਫੀਸਦੀ, ਐਫ.ਸੀ.ਆਈ. 20 ਫੀਸਦੀ, ਵੇਅਰ ਹਾਉਸ 11 ਫੀਸਦੀ, ਪੰਜਾਬ ਐਗਰੋ 9 ਫੀਸਦੀ ਹੈ ।
ਇਸ ਮੋਕੇ ਉਨ੍ਹਾਂ  ਦੇ ਨਾਲ ਸ. ਚਰਨਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਸੁਭਾਸ਼ ਖਟਕ ਐਸ.ਡੀ.ਐਮ ਫਾਜਿਲਕਾ, ਸ. ਰਾਜਪਾਲ ਸਿੰਘ ਐਸ.ਡੀ.ਐਮ. ਅਬੋਹਰ, ਸ. ਗੁਰਜੀਤ ਸਿੰਘ ਐਸ.ਡੀ.ਐਮ ਜਲਾਲਾਬਾਦ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ, ਸ. ਪਰਮਜੀਤ ਸਿੰਘ ਸਹੋਤਾ ਜਿਲ੍ਹਾ ਮਾਲ ਅਫਸਰ, ਸ. ਜਤਿੰਦਰ ਸਿੰਘ ਬਰਾੜ ਡੀ.ਡੀ.ਪੀ.ਓ., ਸ਼੍ਰੀ ਡੀ.ਪੀ.ਪਾਂਡੇ ਤਹਿਸੀਲਦਾ, ਡਾ. ਅੰਜੂਮਨ ਡਿਪਟੀ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਡਵੀਜਨ ਫਿਰੋਜਪੁਰ, ਸ਼੍ਰੀ ਵਿਸ਼ਾਲ ਗੁਪਤਾ ਡੀ.ਐਮ. ਮਾਰਕਫੈਡ, ਸ. ਕਰਨਦੀਪ ਸਿੰਘ ਡੀ.ਐਮ. ਵੇਅਰ ਹਾਉਸ, ਸ਼੍ਰੀ ਰਮਨ ਗੋਇਲ ਡੀ.ਐਮ. ਪੰਜਾਬ ਐਗਰੋ, ਸ਼੍ਰੀ ਹਿਮਾਂਸ਼ੂ ਕੁੱਕੜ ਡੀ.ਐਫ.ਐਸ.ਓ., ਸ਼੍ਰੀ ਅਨਿਲ ਵਢੇਰਾ ਨਿਰੀਖਕ ਫੂਡ ਸਪਲਾਈ ਫਾਜਿਲਕਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply