Monday, September 28, 2026

ਐਨ.ਆਰ.ਐਚ.ਐਮ ਕਰਮਚਾਰੀਆਂ ਦੀ ਹੜਤਾਲ 17ਵੇਂ ਦਿਨ ਵਿੱਚ ਸ਼ਾਮਿਲ

PPN0401201513

ਫਾਜ਼ਿਲਕਾ, 1 ਅਪ੍ਰੈਲ (ਵਿਨੀਤ ਅਰੋੜਾ) – ਆਪਣੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਮਨਵਾਉਣ ਲਈ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋ ਕੀਤੀ ਜਾ ਰਹੀ ਹੜਤਾਲ ਅੱਜ 17ਵੇਂ ਦਿਨ ‘ਚ ਦਾਖ਼ਲ ਹੋ ਗਈ । ਇਹ ਹੜਤਾਲ ਸਿਹਤ ਵਿਭਾਗ ‘ਚ ਰੈਗੂਲਰ ਪੇਅ ਸਕੇਲ ਲਾਗੂ ਕਰਨ ਦੀ ਮੰਗ ਤੇ ਹੋਰ ਮੰਗਾਂ ਨੂੰ ਲੈ ਕੇ 16 ਮਾਰਚ ਤੋਂ ਚੱਲ ਰਹੀ ਹੈ  ਜਿਸ ਕਾਰਨ ਇਸ ਹੜਤਾਲ ਦਾ ਜ਼ਿਆਦਾਤਰ ਅਸਰ ਪੇਂਡੂ ਖੇਤਰਾਂ ਦੀਆਂ ਡਿਸਪੈਂਸਰੀਆਂ ‘ਚ ਇਲਾਜ ਕਰਵਾਉਣ ਤੇ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਲਈ ਆਉਂਦੇ ਗ਼ਰੀਬ ਪਰਿਵਾਰਾਂ ‘ਤੇ ਪੈ ਰਿਹਾ ਹੈ। ਜਿਲਾ੍ਹ ਫਾਜਿਲਕਾ ਦੇ ਐਨ.ਆਰ.ਐਚ.ਐਮ ਕਰਮਚਾਰੀਆਂ ਨੇ ਦਫਤਰ ਸਿਵਲ ਸਰਜਨ ਫਾਜਿਲਕਾ ਵਿੱਚ ਆਪਣਾ ਰੋਸ਼ ਮੁਜਾਹਰਾ ਕਰਦੇ ਹੋਏ ਕਿਹਾ ਕਿ ਐਨ.ਆਰ.ਐਚ.ਐਮ ਕਰਮਚਾਰੀਆਂ ਵੱਲੋ ਲੋਕਸਭਾ ਫਿਰੋਜਪੁਰ ਦੇ ਐਮ.ਪੀ ਸ.ਸ਼ੇਰ ਸਿੰਘ ਘੁਬਾਇਆ ਨੂੰ ਮਿਲਕੇ ਇਕ ਮੰਗਪੱਤਰ ਦਿੱਤਾ ਜਾਵੇਗਾ ਅਤੇ ਆਪਣਾ ਦੁਖੜਾ ਸੁਣਾਇਆ ਜਾਵੇਗਾ ਕਿ ਸਰਕਾਰ ਵੱਲੋ ਐਨ.ਆਰ.ਐਚ.ਐਮ ਕਰਮਚਾਰੀਆਂ ਦੇ ਨਾਲ ਹੋਣ ਵਾਲੇ ਭੇਦਭਾਵ ਕਾਰਨ ਕਰਮਚਾਰੀਆਂ ਦਾ ਮਹਿੰਗਾਈ  ਦੇ ਇਸ ਦੌਰ ਵਿੱਚਂ ਆਪਣੇ ਘਰਾਂ ਦਾ ਗੁਜਾਰਾ ਕਰਣਾ ਮੁਸ਼ਕਲ ਹੋ ਗਿਆ ਹੈ । ਪੰਜਾਬ ਸਰਕਾਰ ਇਹਨਾਂ ਕਰਮਚਾਰੀਆਂ ਨੂੰ ਬਹੁਤ ਘੱਟ ਤਨਖਾਹ ਦੇ ਕੇ ਉਹਨ੍ਹਾਂ ਦਾ ਆਰਥਕ ਸ਼ੋਸ਼ਣ ਕਰ ਰਹੀ ਹੈ ।  ਜਿਸ ਕਾਰਨ ਇਹ ਕਰਮਚਾਰੀ ਭਾਰੀ ਪਰੇਸ਼ਾਨੀ ਵਿੱਚ ਗੁਜਰ ਰਹੇ ਹਨ । ਏਸ ਲਈ ਐਨ.ਆਰ.ਐਚ.ਐਮ ਕਰਮਚਾਰੀਆਂ ਦਾ ਰੇਗੁਲਰ ਪੇ ਸਕੇਲ ਲਾਗੂ ਕਰਵਾਉਣ ਦੀ ਮੰਗ ਕੀਤੀ ਗਈ । ਇਸ ਹੜਤਾਲ ਸੰਬੰਧੀ ਐਨ.ਆਰ.ਐੱਚ.ਐਮ. ਯੂਨੀਅਨ ਫ਼ਾਜ਼ਿਲਕਾ ਦੇ ਆਗੂਆਂ ਡਾ. ਯੂਨੀਕ ਗੁਪਤਾ, ਰਾਜੇਸ਼ ਕੁਮਾਰ, ਡਾ. ਰਾਜ ਕੁਮਾਰ, ਡਾ. ਅਮਨਦੀਪ ਕੌਰ, ਰੀਟਾ ਕੁਮਾਰੀ ਡੱਬਵਾਲਾ ਕਲਾਂ ਆਦਿ ਨੇ ਕਿਹਾ ਕਿ ਜੇ ਤੁਰੰਤ ਮੁਲਾਜ਼ਮਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਵੱਡਾ ਰੂਪ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ‘ਤੇ ਮੰਜੂ ਖੁਈ ਖੇੜਾ, ਰਵਿੰਦਰ ਕੁਮਾਰ, ਧੀਰਜ ਕੁਮਾਰ, ਨਰਿੰਦਰ ਸਿੰਘ, ਵਿਨੋਦ ਕੁਮਾਰ ਡੱਬਵਾਲਾ ਕਲਾਂ, ਰਾਜ ਕ੍ਰਿਸ਼ਨ, ਪ੍ਰਕਾਸ਼, ਬਲਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਦਫਤਰ ਸਿਵਲ ਸਰਜਨ ਦਾ ਸਮੂਹ ਸਟਾਫ ਅਤੇ ਵੱਖ – ਵੱਖ ਜੱਥੇਬੰਦੀਆਂ  ਦੇ ਨੇਤਾ ਵੱਡੀ ਗਿਣਤੀ ਵਿੱਚ ਸ਼ਾਂਤੀਮਏ ਢੰਗ ਨਾਲਂ ਚੱਲ ਰਹੇ ਧਰਨੇ ਵਿੱਚ ਸ਼ਾਮਿਲ ਹੋਏ ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply