Sunday, April 12, 2026

ਪੱਤਰਕਾਰ ਜੱਸਾ ਅਨਜਾਣ ਦੀ ਮਾਤਾ ਦਲਬੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ

ਕੈਪਸ਼ਨ - ਮਾਤਾ ਦਲਬੀਰ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਗੁਰਵਿੰਦਰ ਸਿੰਘ ਲਾਲੀ ਰਣੀਕੇ, ਗੁਰਸਾਹਿਬ ਸਿੰਘ ਚਾਟੀਵਿੰਡ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਅੰਗ੍ਰੇਜ ਸਿੰਘ ਅਤੇ ਸੰਗਤਾਂ ਦਾ ਇਕੱਠ।
ਕੈਪਸ਼ਨ – ਮਾਤਾ ਦਲਬੀਰ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਗੁਰਵਿੰਦਰ ਸਿੰਘ ਲਾਲੀ ਰਣੀਕੇ, ਗੁਰਸਾਹਿਬ ਸਿੰਘ ਚਾਟੀਵਿੰਡ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਅੰਗ੍ਰੇਜ ਸਿੰਘ ਅਤੇ ਸੰਗਤਾਂ ਦਾ ਇਕੱਠ।

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ)- ਪੱਤਰਕਾਰ ਜੱਸਾ ਅਨਜਾਣ ਦੀ ਮਾਤਾ ਦਲਬੀਰ ਕੌਰ ਪਤਨੀ ਦੀਵਾਨ ਸਿੰਘ ਫੌਜੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਰਾਜਸੀ, ਧਾਰਿਮਕ ਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਉਨਾਂ ਨੂੰ ਸ਼ਰਧਾ ਦੇ ਫੁੱਟ ਭੇਂਟ ਕੀਤੇ ਗਏ।ਪਹਿਲਾਂ ਉਨ੍ਹਾ ਦੇ ਗ੍ਰਹਿ ਪਿੰਡ ਚੱਬਾ ਵਿਖੇ ਅਖੰਡ ਪਾਠ ਦੇ ਭੋਗ ਪਿਆ ਉਪਰੰਤ ਇੱਕ ਪੈਲਸ ਵਿੱਚ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਅਰਦਾਸ ਉਪਰੰਤ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਲਾਲੀ ਰਣੀਕੇ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਜੁਰਗਾਂ ਦੀ ਘਰ ਵਿੱਚ ਹਮੇਸ਼ਾਂ ਲੋੜ ਹੁੰਦੀ ਹੈ ਜਿੰਨਾਂ ਦੀਆਂ ਅਸੀਸਾਂ ਤੇ ਆਸ਼ੀਰਵਾਦ ਨਾਲ ਹੀ ਬੱਚੇ ਜੀਵਨ ਵਿੱਚ ਅੱਗੇ ਵੱਧਦੇ ਹਨ ਅਤੇ ਜੱਸਾ ਅਣਜਾਨ ਵੀ ਮਾਤਾ ਪਿਤਾ ਤੋਂ ਮਿਲੀ ਚੰਗੀ ਪ੍ਰਵਰਿਸ਼ ਤੇ ਪਾਲਣ ਪੋਸਣ ਸਦਕਾ ਇਮਾਨਦਾਰੀ ਨਾਲ ਇਲਾਕੇ ਵਿੱਚ ਪੱਤਰਕਾਰ ਵਜੋਂ ਸੇਵਾ ਨਿਭਾਅ ਰਹੇ ਹਨ।ਉਨਾਂ ਕਿਹਾ ਕਿ ਉਹ ਉਨਾਂ ਦਾ ਜੱਸਾ ਅਣਜਾਨ ਦੇ ਪ੍ਰੀਵਾਰ ਨਾਲ ਨੇੜੇ ਦਾ ਸਬੰਧ ਹੈ ਅਤੇ ਉਹ ਹਰ ਦੁੱਖ ਸੁੱਖ ਵੇਲੇ ਉਨਾਂ ਦੇ ਨਾਲ ਖੜੇ ਹਨ।ਆਲਮੀ ਪੰਜਾਬੀ ਵਿਰਾਸਤ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਕਿਸਾਨ ਆਗੂ ਅੰਗ੍ਰੇਜ ਸਿੰਘ ਚਾਟੀਵਿੰਡ ਤੇ ਪੱਤਰਕਾਰ ਧਰਵਿੰਦਰ ਸਿੰਘ ਔਲਖ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਨੌਜਵਾਨ ਪੀੜ੍ਹੀ ਮਾਪਿਆਂ ਪ੍ਰਤੀ ਆਪਣੀਆਂ ਜਿੰਮਵਾਰੀਆਂ ਤੋਂ ਮੂੰਹ ਮੋੜ ਰਹੀ ਹੈ, ਜੋ ਕਿ ਸਹੀ ਨਹੀਂ ਹੈ।ਉਨਾਂ ਕਿਹਾ ਕਿ ਸਾਡਾ ਸਭ ਦਾ ਫਰਜ ਹੈ ਕਿ ਬਜੁਰਗ ਮਾਤਾ ਪਿਤਾ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਈਏ, ਤਾਂ ਜੋ ਉਨਾਂ ਨੂੰ ਬਿਰਧ ਘਰਾਂ ਵਿੱਚ ਰੁਲਣ ਲਈ ਮਜਬੂਰ ਨਾ ਹੋਣਾ ਪਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ: ਬਾਬਾ ਗੱਜਣ ਸਿੰਘ, ਸਰਪੰਚ ਦਿਲਬਾਗ ਸਿੰਘ ਚੱਬਾ, ਹਰਜੀਤ ਸਿੰਘ ਬੋਹੜੂ ਮੈਂਬਰ ਮਾਰਕੀਟ ਕਮੇਟੀ, ਹਰਪਾਲ ਸਿੰਘ, ਡਾ. ਤੇਜਪਾਲ ਸਿੰਘ, ਡਾ. ਸ਼ਰਨਜੀਤ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਬਲਬੀਰ ਸਿੰਘ, ਪ੍ਰਤਾਪ ਸਿੰਘ ਚੱਬਾ, ਗੁਰਮੁੱਖ ਸਿੰਘ, ਪ੍ਰਦੀਪ ਸਿੰਘ ਮੰਡਿਆਲਾ, ਲੇਖਕ ਦਿਲਬਾਗ ਸਿੰਘ ਘਰਿਆਲਾ, ਜਰਨੈਲ ਸਿੰਘ ਭੁੱਲਰ, ਸੁਖਵਿੰਦਰ ਸਿੰਘ ਬੱਬ, ਪਰਮਜੀਤ ਸਿੰਘ ਚਾਟੀਵਿੰਡ, ਪੱਤਰਕਾਰ ਤੇਜਵੰਤ ਸਿੰਘ, ਹਰਪ੍ਰੀਤ ਸਿੰਘ ਗਿੱਲ, ਹਰਮਿੰਦਰ ਸਿੰਘ, ਜਸਵੰਤ ਸਿੰਘ ਜੱਸ, ਗੁਰਦੀਪ ਸਿੰਘ ਨਾਗੀ, ਸੁਰਿੰਦਰਪਾਲ ਸਿੰਘ ਵਰਪਾਲ, ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ, ਗੁਰਮੀਤ ਸਿੰਘ ਸੂਰੀ, ਸੁਖਵਿੰਦਰ ਸਿੰਘ ਬੋਹੜੂ ਪੰਜਾਬ ਪੋਸਟ ਦੇ ਮੁੱਖ ਸੰਪਾਦਕ ਜਸਬੀਰ ਸਿੰਘ ਸੱਗੂ ਆਦਿ ਵੀ ਹਾਜ਼ਰ ਸਨ।ਸਟੇਜ ਦੀ ਸੇਵਾ ਕਿਸਾਨ ਆਗੂ ਗੁਰਸਾਹਿਬ ਸਿੰਘ ਚਾਟੀਵਿੰਡ ਨੇ ਨਿਭਾਈ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply