Sunday, April 12, 2026

ਸਰਨਾ ਨੇ ਦਿੱਤਾ ਦਿੱਲੀ ਕਮੇਟੀ ਨੂੰ ਜਨਤਕ ਬਹਿਸ ਦਾ ਸੱਦਾ

       Paramjit Singh Sarnaਨਵੀ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) –    ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੌਜੂਦਾ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਜਨਤਕ ਤੌਰ ‘ਤੇ ਖੁੱਲੀ ਬਹਿਸ ਦਾ ਸੱਦਾ ਦਿੰਦਿਆ ਕਿਹਾ ਕਿ ਕਮੇਟੀ ਵਿੱਚ ਪੂਰੀ ਤਰ੍ਵਾ ਲੁੱਟ ਮੱਚੀ ਹੋਈ ਹੈ ਤੇ ਹੁਣ ਤੱਕ ਗੁਰੂ ਦੀ ਗੋਲਕ ਦਾ ਕਰੋੜਾਂ ਦਾ ਨੁਕਸਾਨ ਕੀਤਾ ਜਾ ਚੁੱਕਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਉਹਨਾਂ ਨੇ ਦਿੱਲੀ ਕਮੇਟੀ ਦੀ ਸੇਵਾ ਛੱਡੀ ਸੀ, ਉਸ ਵੇਲੇ 96 ਕਰੋੜ ਦੀਆਂ ਐਫ.ਡੀ.ਆਰ ਬੈਕਾਂ ਵਿੱਚ ਰੱਖੀਆਂ ਗਈਆਂ ਸਨ, ਪਰ ਅੱਜ ਇਹ ਰੁਪਈਆ ਦਿੱਲੀ ਕਮੇਟੀ ਕੋਲ ਨਹੀ ਜਾ ਰਿਹਾ। ਉਹਨਾਂ ਕਿਹਾ ਕਿ ਪਿਛਲੇ ਕਰੀਬ ਦੋ ਸਾਲ ਦੇ ਸਮੇਂ ਵਿੱਚ ਹੀ ਦਿੱਲੀ ਕਮੇਟੀ ਦਾ ਇਹਨਾਂ ਨੇ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਹੈ ਤੇ ਦਿੱਲੀ ਦੀਆਂ ਸੰਗਤਾਂ ਇਹਨਾਂ ਨੂੰ ਹਿਸਾਬ ਪੁੱਛ ਰਹੀਆਂ ਹਨ, ਪਰ ਇਹਨਾਂ ਕੋਲ ਕੋਈ ਜਵਾਬ ਨਹੀ ਹੈ।ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਉਹ ਖੁੱਲਾ ਚੈਲਿੰਜ ਕਰਦੇ ਹਨ ਕਿ ਜਿਹੜੇ ਦੋਸ਼ ਉਹਨਾਂ ਵੱਲੋ ਲਗਾਏ ਗਏ ਹਨ, ਉਹਨਾਂ ਲਈ ਉਹ ਜਨਤਕ ਤੌਰ ਤੇ ਬਹਿਸ ਕਰਨ ਲਈ ਤਿਆਰ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply