Sunday, August 9, 2026

ਧਰਨੇ ‘ਤੇ ਬੈਠੇ ਐਨ.ਐਚ.ਐਮ ਯੂਨੀਅਨ ਆਗੂਆਂ ਨੇ ਐਮ.ਪੀ ਘੁਬਾਇਆ ਨੂੰ ਦਿੱਤਾ ਮੰਗ ਪੱਤਰ

PPN0201201506

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਪਿਛਲੇ 18 ਦਿਨਾਂ ਤੋ ਲਗਾਤਾਰ ਅਪਣੀ ਮੰਗਾਂ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਐਨ.ਐਚ.ਐਮ. ਯੂਨੀਅਨ ਨੇ ਦੇ ਪਦਾਧਿਕਾਰੀਆ ਨੇ ਅੱਜ ਐਮ.ਪੀ ਸ. ਸ਼ੇਰ ਸਿੰਘ ਘੁਬਾਇਆ ਨੂੰ ਅਪਣੀ ਮੰਗਾ ਸਬੰਧੀ ਮੰਗ ਪੱਤਰ ਦਿੱਤਾ ।ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ਵਿੱਚ ਸਤਨਾਮ ਚੰਦ, ਸੁਖਚੈਨ ਕੌਰ, ਆਯੂਸ਼ ਕੁਮਾਰ ਸਹਿਤ ਹੋਰ ਪਦਾਧਿਕਾਰੀਆਂ ਨੇ ਸ਼ੇਰ ਸਿੰਘ  ਘੁਬਾਇਆ ਦੇ ਪੈਤਰਿਕ ਪਿੰਡ ਘੁਬਾਇਆ ਵਿੱਚ ਜਾਕੇ ਆਪਣਾ ਮੰਗਪੱਤਰ ਸਪੁਰਦ ਕੀਤਾ ਅਤੇ ਉਨ੍ਹਾਂਨੂੰ ਛੇਤੀ ਹੀ ਮੰਗਾ ਨੂੰ ਹੱਲ ਕਰਵਾਉਣ ਦੀ ਅਪੀਲ ਕੀਤੀ।ਇਸ ਮੌਕੇ ਘੁਬਾਇਆ ਨੇ ਯੂਨੀਅਨ ਆਗੂਆ ਦੀ ਛੇਤੀ ਹੀ ਮੁੱਖਮੰਤਰੀ ਜਾਂ ਉਪਮੁੱਖਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਵਾਇਆ । ਇਸ ਮੌਕੇ ਰਮੇਸ਼ ਕੁਮਾਰ ਨੇ ਦੱਸਿਆ ਕਿ ਐਨ.ਐਚ.ਐਮ. ਤਹਿਤ ਆਉਂਦੀਆ ਸਕੀਮਾਂ ਪਿਛਲੇ ਕੁੱਝ ਹਫ਼ਤੇ ਤੋ ਬੰਦ ਪਈਆਂ ਹਨ, ਜਿਨ੍ਹਾਂ ਕਰਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।ਉਨ੍ਹਾਂਨੇ ਕਿਹਾ ਕਿ ਸਰਕਾਰ ਇਸ ਗੱਲਾਂ  ਦੇ ਵੱਲ ਧਿਆਨ ਦੇਵੇ ਅਤੇ ਉਨਾ ਦੀਆ ਮੰਗਾ ਦਾ ਛੇਤੀ ਹੱਲ ਕੱਢੇ ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply