Thursday, July 16, 2026

ਸਰਕਾਰੀ ਪ੍ਰਾਈਮਰੀ ਸਕੂਲ ਤੁਰਕਾਵਾਲੀ ਵਿਖੇ ਹੋਈ ਮਾਪੇ-ਅਧਿਆਪਕ ਮਿਲਣੀ

PPN0201201507

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਡੀ.ਜੀ.ਐਸ.ਸੀ. ਪੰਜਾਬ ਅਤੇ ਜ਼ਿਲਾ੍ਹ ਸਿਖਿਆ ਅਧਿਕਾਰੀ ਸੀਨਿਅਰ ਸਕੈਡਰੀ ਸ. ਸੁਖਬੀਰ ਸਿੰਘ ਬੱਲ ਅਤੇ ਜ਼ਿਲਾ੍ਹ ਸਿਖਿਆ ਅਧਿਕਾਰੀ ਪ੍ਰਾਈਮਰੀ ਹਰੀਚੰਦ ਕੰਬੋਜ ਦੀਆ ਹਦਾਈਤਾ ਅਨੂਸਾਰ ਸ.ਪ.ਸ. ਤੁਰਕਾਂ ਵਾਲੀ ਬਲਾਕ-2 ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ।ਇਸ ਮਿਲਣੀ ਵਿੱਚ ਸਮੂਹ ਬੱਚਿਆ ਅਤੇ ਉਨਾਂਦੇ ਮਾਪਿਆ ਨੇ ਹਿੱਸਾ ਲਿਆ। ਸਕੂਲ ਪ੍ਰਬੰਧਕ ਕਮੇਟੀ ਦੇ ਮੈਬਰ ਪਰਮਾਨੰਦ, ਸਰਪੰਚ ਮਿਲਖ ਰਾਜ ਅਤੇ ਅਧਿਆਪਕ ਪ੍ਰਦੀਪ ਕੁਮਾਰ ਵੀ ਇਸ ਮੋਕੇ ਹਾਜਰ ਸਨ।ਸਕੂਲ ਮੁਖੀ ਵੱਲੋ ਜਮਾਤ ਪਹਿਲੀ ਤੋ ਪੰਜਵੀ ਤੱਕ ਦੇ ਬੱਚਿਆ ਦਾ ਨਤਿਜਾ ਐਲਾਣਿਆ ਗਿਆ ਅਤੇ ਪਹਿਲੇ 3 ਥਾਂਵਾ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਦੋਰਾਣ ਆਉਟਸਟੈਡਿੰਗ ਪਰਫੋਰਮੈਸ ਲਈ ਰੋਹਿਤ ਕੁਮਾਰ ਅਤੇ ਰਮਨ ਕੁਮਾਰ ਨੂੰ ਅਤੇ ਸਾਰੇ ਸਾਲ ਵਿੱਚ ਸੱਬ ਤੋ ਵੱਧ ਹਾਜਰੀਆਂ ਲਈ ਪੰਜਵੀ ਜਮਾਤ ਦੇ ਵਿਦਿਆਰਥੀ ਅਰੁਣ ਅਤੇ ਸਾਹਿਲ ਨੂੰ ਸਨਮਾਨਿਤ ਕੀਤਾ ਗਿਆ।। ਇਸ ਦੋਰਾਣ ਬੱਚੀਆਂ ਦੇ ਮਾਪੇਆ ਨੂੰ ਉਨ੍ਹਾਂ ਦੀ ਸਾਰੇ ਸਾਲ ਦੀ ਕਾਰਗੁਜਾਰੀ ਬਾਰੇ ਦੱਸਿਆ ਗਿਆ।ਮਾਪਿਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਰਕਾਰ ਵੱਲੋ ਦਿੱਤੀ ਜਾ ਰਹੀਆ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ।ਸਰਪੰਚ ਮਿਲਖ ਰਾਜ ਨੇ ਆਪਣੇ ਬੱਚੀਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ।ਇਸ ਮੋਕੇ ਸਮੂਲ ਮੁਖੀ ਤਰਲੋਚਣ ਕੋਰ, ਅਧਿਆਪਕ ਪ੍ਰਦੀਪ ਕੁਮਾਰ, ਮੈਡਮ ਮਨੀਸਾ ਮੱਕੜ, ਮੈਡਮ ਅੱਚਲਾ, ਮੈਡਮ ਸਵੀਤਾ ਅਤੇ ਪੰਚਾਇਤ ਮੈਬਰ ਵੀ ਹਾਜਰ ਸਨ ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply