Thursday, July 16, 2026

ਪੀ.ਡਬਲਿਊ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਫਾਜਿਲਕਾ ਦੀ ਬੈਠਕ ਆਯੋਜਿਤ

PPN0201201508

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) –  ਪੀ.ਡਬਲਿਊ.ਡੀ. ਫੀਲਡ ਐਂਡ ਵਰਕਸ਼ਾਪ ਵਰਕਸ ਯੂਨੀਅਨ ਬ੍ਰਾਂਚ ਫਾਜਿਲਕਾ ਦੀ ਬੈਠਕ ਘਾਹ ਮੰਡੀ ਸਥਿਤ ਦਫ਼ਤਰ ਵਿਖੇ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਸ਼ਹਿਰਾ ਤੋਂ ਆਏ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਸਰਕਾਰ ਦੀ ਕਰਮਚਾਰੀ ਵਿਰੋਧੀ ਨੀਤੀਆਂ ਦੇ ਖਿਲਾਫ ਜੱਮਕੇ ਨਾਰੇਬਾਜੀ ਕੀਤੀ ਅਤੇ ਸਰਕਾਰ ਖਿਲਾਫ ਰੋਸ਼ ਜ਼ਾਹਰ ਕੀਤਾ ।ਪ੍ਰਧਾਨ ਰਜਿੰਦਰ ਸਿੰਘ ਸੰਧੂ ਅਤੇ ਸੁਖਮੰਦਰ ਸਿੰਘ ਖੁਇਯਾਂਸਰਵਰ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਚੋਣ ਵਿੱਚ ਕੀਤੇ ਵਾਅਦੀਆਂ ਤੋ ਮੁੱਕਰ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਗਾ ਵਿੱਚ 30 ਫ਼ੀਸਦੀ ਡੀਏ ਦਾ ਬਾਕਾਇਆ ਦਿੱਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਟੈਸਟ ਕੋਲ ਮੁਲਾਜਿਮਾ ਨੂੰ ਜੇਈ ਬਣਾਇਆ ਜਾਵੇ।ਉਨਾਂ ਕਿਹਾਕਿ ਚਾਰ ਅਪ੍ਰੈਲ ਨੂੰ ਸੂਬਾ ਕਮੇਟੀ ਦੁਆਰਾ ਧੂਰੀ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਵੱਧ ਚੱੜ ਕੇ ਹਿੱਸਾ ਲਿਆ ਜਾਵੇਗਾ।ਇਸ ਜਥੇਬੰਦੀ ਵਿੱਚ ਸ਼ਾਮ ਲਾਲ, ਮਨਜੀਤ ਸਿੰਘ, ਸਤਨਾਮ ਦਾਸ, ਹੀਰਾ ਲਾਲ, ਪ੍ਰਦੀਪ ਕਪਾਹੀ, ਹੰਸਾ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਇਨਾਂ ਮੰਗਾ ਉੱਤੇ ਵਿਚਾਰ ਨਹੀਂ ਕੀਤਾ ਤਾਂ ਧੂਰੀ ਉਪ ਚੋਣਾ ਵਿੱਚ ਸਰਕਾਰ ਨੂੰ ਹਾਰ ਦਾ ਮੁੰਹ ਵੇਖਣਾ ਪਵੇਗਾ ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply