
ਅੰਮ੍ਰਿਤਸਰ, 2 ਅਪ੍ਰੈਲ (ਰੋਮਿਤ ਸ਼ਰਮਾ) – ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਹਲਕਾ ਉਤਰੀ ਵਾਰਡ ਨੰਬਰ 13 ਦਾ ਦੋਰਾ ਕੀਤਾ। ਦੋਰੇ ਦੋਰਾਨ ਬਿਜਲੀ ਵਿਭਾਗ,ਸਟ੍ਰੀਟ ਲਾਇਟ, ਸੀਵਰੇਜ,ਵਾਟਰ ਸਪਲਾਈ,ਨਗਰ ਨਿਗਮ, ਨਗਰ ਸੁਧਾਰ ਟ੍ਰਸ਼ਟ ਦੇ ਅਧਿਕਾਰੀ ਮੋਕੇ ਤੇ ਮੋਜੂਦ ਰਹੇ। ਸ਼੍ਰੀ ਜੋਸ਼ੀ ਨੇ ਦੋਰੇ ਦੋਰਾਨ ਲੋਕਾ ਦੀਆ ਮੁਸ਼ਕਿਲਾ ਸੁਣੀਆ ਅਤੇ ਮੋਕੇ ਤੇ ਨਿਪਟਾਰਾ ਕੀਤਾ।ਉਹਨਾ ਵਾਰਡ ਵਿੱਚ ਸਫਾਈ , ਚੈਂਬਰ, ਸੀਵਰੇਜ ਦੇ ਕੰਮਾਂ ਵਿੱਚ ਕਮੀਆਂ ਵੇਖ ਅਧਿਕਾਰੀਆ ਨੂੰ ਫਟਕਾਰ ਵੀ ਲਗਾਈ।ਉਹਨਾਂ ਕਿਹਾ ਕਿ ਕੰਮਾਂ ਵਿਚ ਕਮੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਸ਼੍ਰੀ ਜੋਸ਼ੀ ਨੇ ਕਿਹਾ ਸਰਕਾਰ ਮੂਲਭੂਤ ਸੁਵਿਧਾਵਾਂ ਦੇਨ ਵਿਚ ਵਚਨਬੱਧ ਹੈ। ਜਿਸ ਸੋਚ ਨਾਲ ਲੋਕ ਆਪਨਾ ਨੁਮਾਇੰਦਾ ਚੁਣਦੇ ਹਨ ਉਸ ਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਗੇ ਵੀ ਪਰਿਆਸ ਜਾਰੀ ਹੈ। ਉਹਨਾਂ ਕਿਹਾ ਹਲਕੇ ਦੀ ਹਰ ਵਾਰਡ ਅਤੇ ਪੰਚਾਇਤ ਵਿਚ ਦੋਰੇ ਇਸੇ ਤਰਾਂ ਹੀ ਜਾਰੀ ਰਹਿਣਗੇ ਤਾਂ ਜੋ ਹਲਕੇ ਵਿਚ ਬਾਕੀ ਰਹਿੰਦੇ ਵਿਕਾਸ ਦੇ ਕੰਮ ਪੂਰੇ ਕੀਤੇ ਜਾ, ਨਾਲ ਹੀ ਉਹਨਾਂ ਵਾਰਡ ਦੇ ਵਰਕਰਾਂ ਨੂੰ ਵਧਾਈ ਦਿਤੀ ਕਿ ਉਹ ਪੂਰੇ ਜ਼ਜਬੇ ਨਾਲ ਪਾਰਟੀ ਦੀ ਸੇਵਾ ਵਿਚ ਜੂਟੇ ਹਨ, ਵਾਰਡ ਦੇ ਵਰਕਰਾਂ ਵੱਲੋ 6000 ਤੋਂ ਵੱਧ ਮੈਂਬਰਸ਼ਿਪ ਕੀਤੀ ਜਾ ਚੁਕੀ ਹੈ ਜੋ ਕਿ ਹਲਕੇ ਦੀਆਂ ਬਾਕੀ ਵਾਰਡਾਂ ਵਿਚੋ ਸਭ ਤੋਂ ਵੱਧ ਹੈ।
ਇਸ ਮੋਕੇ ਤੇ ਪੀ ਏ ਰਕੇਸ਼ ਸ਼ਰਮਾ ਮਿੰਟੂ, ਰਵੀ ਕੁਮਾਰ, ਡਿੰਪਲ ਜੋਸ਼ੀ, ਸੂਰਜ ਸ਼ਰਮਾ, ਕੁਲਦੀਪ ਸਿੰਘ ਲਾਡਾ, ਵਿਜੈ ਸ਼ਰਮਾ, ਬਬਲੂ ਨਈਅਰ, ਇਵਾਨ ਕਪੂਰ,ਬਲਵਿੰਦਰ ਟੋਨੀ, ਮੇਡਮ ਰਜਿੰਦਰ ਕੋਰ, ਮੇਡਮ ਰੈਨੂੰ ਸਪਰਾ, ਪਰਵੀਨਾ ਕੁਮਾਰੀ, ਰਾਮ ਬਲੀ,ਸੁਰਿੰਦਰ ਸ਼ਿਘ ਵਾਹਲਾ , ਅਮਨਦੀਪ ਗੋਲਡੀ, ਅਮਿਤ ਦਿਉਰਾ, ਡਾ ਸਰੀਨ, ਇੰਦਰਜੀਤ ਭਾਰਦਵਾਜ, ਪਵਨ ਜੋਸ਼ੀ, ਸੁਰਿੰਦਰ ਨਾਥ, ਨਗਰ ਸੁਧਾਰ ਟਰਸਟ ਤੋਂ ਰਜੀਵ ਸੇਖੜੀ, ਐਕਸੀਅਨ ਪ੍ਰਦੀਪ ਜੈਸਵਾਲ, ਬਿਜਲੀ ਵਿਭਾਗ ਤੋਂ ਐਕਸੀਅਨ ਸਕੱਤਰ ਸਿੰਘ, ਐਸ.ਡੀ.ੳ ਦੀਨੇਸ਼ ਗੁਪਤਾ, ਐਸ.ਡੀ.ੳ ਲੇਖ ਰਾਜ, ਐਸ.ਡੀ.ੳ ਮਨਦੀਪ ਸਿੰਘ, ਐਸ. ਈ ਗੁਰਮੀਤ ਸ਼ਿਘ ਆਦਿ ਮੋਜੂਦ ਸਨ।
Punjab Post Daily Online Newspaper & Print Media