Friday, July 17, 2026

ਐਸ.ਓ.ਆਈ ਪ੍ਰਧਾਨ ਦਾਸੂਵਾਲੀਆ ਨੇ ਕੀਤਾ ਨਿਉ ਸੰਤ ਫਰੀਦ ਪਬਲਿਕ ਸਕੂਲ ਦਾ ਉਦਘਾਟਨ

PPN0304201505

ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸਿੱਖਿਆ ਦੇ ਖੇਤਰ ਵਿਚ ਆਪਣੀ ਸੇਵਾ ਪਾਉਣ ਦੇ ਮੰਤਵ ਨਾਲ ਸ਼ਹਿਰ ਅੰਦਰ ਨਿਉ ਸੰਤ ਫਰੀਦ ਪਬਲਿਕ ਸਕੂਲ ਖੋਲਿਆ ਗਿਆ ਜਿਸਦਾ ਉਦਘਾਟਨ ਐਸ.ਓ.ਆਈ ਦੇ ਪ੍ਰਧਾਨ ਅੰਗਰੇਜ ਸਿੰਘ ਦਾਸੂਵਾਲੀਆ ਵੱਲੋਂ ਕੀਤਾ ਗਿਆ।ਉਹਨਾਂ ਉਦਘਾਟਨੀ ਸਮਾਰੋਹ ਵਿਚ ਬੋਲਦਿਆ ਕਿਹਾ ਕਿ ਸਿੱਖਿਆ ਦਾ ਹੱਕ ਹਰ ਵਿਅਕਤੀ ਲਈ ਜਰੂਰੀ ਹੈ।ਉਹਨਾਂ ਕਿਹਾ ਕਿ ਪੜੇ ਲਿਖੇ ਸਮਾਜ ਨਾਲ ਹੀ ਦੇਸ਼ ਦਾੀ ਤਰੱਕੀ ਸੰਭਵ ਹੈ।ਇਸ ਮੌਕੇ ਤੇ ਪ੍ਰਿੰਸੀਪਲ ਹਰਸੁਖਜਿੰਦਰ ਕੌਰ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤਾ ਇਸ ਸਮੇਂ ਕਮਲਜੀਤ ਸਿੰਘ ਬਾਠ, ਹਰਸਿਮਰਤ ਸਿੰਘ ਬਾਠ, ਤੇਜਿੰਦਰ ਸਿੰਘ, ਪ੍ਰਿੰਸ ਢਿਲੋਂ, ਅਮਨਪਰੀਤ ਭੁਲੱਰ, ਅਮਰ ਰਾਜੂ, ਰਣਧੀਰ ਸਿੰਘ ਧੀਰਾ, ਮਨਜਿੰਦਰ ਸਿੰਘ ਦਾਸੂਵਾਲ, ਅਜੀਤ ਸਿੰਘ ਦਾਸੀਵਾਲ ਅਤੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

Check Also

ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਨਸਿਵ ਰਵੀਜ਼ਨ (ਐਸ.ਆਈ.ਆਰ)-2026 ਦਾ ਸੋਧਿਆ ਹੋਇਆ ਸ਼ਡਿਊਲ ਜਾਰੀ

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01 ਅਕਤੂਬਰ 2026 …

Leave a Reply