Wednesday, August 12, 2026

ਕੇਬਲ ਆਪਰੇਟਰ ਜੱਸੀ ਦੀ ਮੌਤ ਦੇ ਮਾਮਲੇ ‘ਚ ਕਥਿਤ ਮੁੱਖ ਦੋਸ਼ੀ ਸਰਬਜੀਤ ਰਾਜੂ ਗ੍ਰਿਫਤਾਰ

Jassi cableਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਟਰਾਈ ਅਧਿਕਾਰੀਆਂ ਅਤੇ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਜੱਜਾਂ ਦੇ ਸਾਹਮਣੇ ਜਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜਸਵਿੰਦਰ ਸਿੰਘ ਜੱਸੀ ਦੀ ਮੌਤ ਦੇ ਮਾਮਲੇ ‘ਚ ਨਾਮਜ਼ੱਦ ਕਥਿਤ ਮੁੱਖ ਦੋਸ਼ੀ ਸਰਬਜੀਤ ਸਿੰਘ ਰਾਜੂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਏ.ਡੀ.ਸੀ.ਪੀ ਹਰਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਬਜੀਤ ਸਿੰਘ ਰਾਜੂ ਨੂੰ ਤਰਨਤਾਰਨ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਲੇਕਿਨ ਇਹ ਚਰਚਾ ਚੱਲ ਰਹੀ ਹੈ ਕਿ ਉਸ ਨੇ ਖੁਦ ਆਪ ਪੁਲਿਸ ਅੱਗੇ ਆਤਮ ਸਮਰਪਨ ਕਰ ਦਿੱਤਾ ਹੈ। ਸ. ਬਰਾੜ ਨੇ ਫਾਸਟ ਵੇਅ ਦੇ ਐਮ.ਡੀ ਗੁਰਦੀਪ ਸਿੰਘ ਦੀ ਗ੍ਰਿਫਤਾਰੀ ਬਾਰੇ ਸਿਰਫ ਏਨਾ ਹੀ ਕਿਹਾ ਕਿ ਪੁਲਿਸ ਜਾਂਚ ਚੱਲ ਰਹੀ ਹੈ ।ਸ੍ਰ. ਬਰਾੜ ਨੇ ਦੱਸਿਆ ਕਿ ਕੱਲ ਗ੍ਰਿਫਤਾਰ ਕੀਤੇ ਗਏ ਦੋ ਦੋਸ਼ੀਆਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਛਗਿੱਛ ਲਈ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ੳਧਰ ਕੇਬਲ ਆਪਰੇਟਰ ਜੱਸੀ ਦੀ ਵਿਧਵਾ ਬਲਬੀਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਸਿਆਸੀ ਦਬਾਅ ਹੇਠ ਦੋਸ਼ੀਆਂ ਨਾਲ ਨਰਮੀ ਵਰਤ ਰਹੀ ਹੈ, ਕਿਉਂਕਿ ਪੁਲਿਸ ਹਿਰਾਸਤ ‘ਚ ਦੋਸ਼ੀਆਂ ਦੀਆਂ ਅਖਬਾਰਾਂ ਵਿੱਚ ਛਪੀਆਂ ਫੋਟੋਆਂ ਕੁੱਝ ਅਜਿਹਾ ਬਿਆਨ ਕਰਦੀਆਂ ਹਨ। ਬਲਬੀਰ ਕੌਰ ਤੇ ਜੱਸੀ ਦੇ ਪ੍ਰੀਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।

               ਜਸਵਿੰਦਰ ਸਿੰਘ ਜੱਸੀ ਨਮਿਤ ਅੰਤਿਮ ਅਰਦਾਸ 4 ਅਪ੍ਰੈਲ ਸ਼ਨੀਵਾਰ ਨੂੰ ਬਾਬਾ ਸੇਵਾ ਸਿੰਘ ਹਾਲ ਅਜੀਤ ਨਗਰ ਹੋ ਰਹੀ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply