Wednesday, April 29, 2026

ਧੀਆਂ ਧਿਆਣੀਆਂ ਦੇ ਮਸੀਹੇ ਸਰਕਾਰੀ ਕੰਨਿਆਂ ਸਕੂਲ – 712 ਲੜਕੀਆਂ ਵਾਸਤੇ ਪੰਜਾਬੀ ਦਾ ਇੱਕ ਲੈਕਚਰਾਰ

ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਰਖਰਜੀ ਨੇ ਰੱਖਿਆ ਸੀ ਬਟਾਲਾ ਦੇ ਸਕੂਲ ਦਾ ਨੀਂਹ ਪੱਥਰ

ਬਟਾਲਾ, 3 ਅਪਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਵਿਚ ਪੰਜਾਬ ਵਿੱਚ ਕੁਝ ਕੁ ਸਕੂਲ ਇਹੋ ਜਿਹੜੇ ਆਪਣੇ ਆਪ ਵਿਚ ਵਿਲੱਖਣ ਸ਼ਖਸ਼ੀਅਤ ਸਮੋਈ ਬੈਠੇ ਹਨ। ਇਹੋ ਜਿਹਾ ਹੀ ਇੱਕ ਸਕੂਲ ਹੈ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਜਿਲ੍ਹਾ ਗੁਰਦਾਸਪੁਰ।ਇਹ ਸਕੂਲ ਪਹਿਲਾਂ ਕਿਲ੍ਹਾ ਮੰਡੀ ਬਟਾਲਾ ਦੇ ਨਾਂ ਨਾਲ ਜਾਣਿਆਂ ਜਾਦਾ ਰਿਹਾ ਹੈ ਕਿਉ ਕਿ ਪਹਿਲਾਂ ਇਹ ਕਿਲਾ੍ਹ ਮੰਡੀ ਵਿਖੇ ਚਲਦਾ ਸੀ, ਇਸ ਵੇਲੇ ਵੀ ਸਕੂਲ ਦੀ ਮਿਡਲ ਸਕੂਲ ਦੀ ਬਰਾਂਚ ਇਥੇ ਹੀ ਚਲ ਰਹੀ ਹੈ। 2001 ਵਿਚ ਇਹ ਧਰਮਪੁਰਾ ਕਲੌਨੀ ਬਟਾਲਾ ਵਿਖੇ ਸਿਫਟ ਹੋ ਗਿਆ।ਬਟਾਲਾ ਦੇ ਆਸ ਪਾਸ ਦੇ ਕੋਈ 50 ਕੁ ਪਿੰਡਾਂ ਦੀ ਲੜਕੀਆਂ ਇਸ ਸਕੂਲ ਵਿਖੇ ਸਿੱਖਿਆ ਪ੍ਰਾਪਤ ਕਰਨ ਵਾਸਤੇ ਆਉਦੀਆਂ ਹਨ।ਇਸ ਵੇਲੇ ਇਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ (ਗੁਰਦਾਸੁਪਰ) ਦੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਵਾਲੀਆ ਹਨ , ਜੋ ਇੱਕ ਬਹੁਤ  ਹੀ ਪਿਆਰ ਤੇ ਮਿਲਾਪੜੇ ਦੇ ਮਾਲਕ ਹੋਣ ਕਰਕੇ ਸਕੂਲ ਸਟਾਫ ਤੇ ਸਹਿਯੋਗ ਨਾਲ ਦਿਨ ਰਾਤ ਇਕ ਕਰਕੇ ਸਕੂਲ ਵਿਖੇ ਲੜਕੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਵਿਚ ਹਮੇਸ਼ਾਂ ਤਤਪਰ ਰਹਿੰਦੇ ਹਨ। ਜਿਸ ਨਾਲ ਦਿਨ-ਬ-ਦਿਨ ਸਕੂਲ ਵਿਖੇ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਵੇਲੇ 31 ਮਾਰਚ ਨੂੰ ਖਤਮ ਹੋਏ ਵਿਦਿਅਕ ਵਰ੍ਹੇ ਵਿਚ ਇਸ ਸਕੂਲ ਦੀ ਗਿਣਛੀ 1320 ਹੈ। ਕਮਰਿਆਂ ਦੀ ਘਾਟ ਹੋਣ ਕਾਰਨ ਵੀ ਪੜ੍ਹਾਈ ਦਾ ਮਿਆਣ ਸਲਾਹੁਣਯੋਗ ਹੈ, ਇਸ ਸਕੂਲ ਦੀਆਂ ਖੇਡਾਂ ਵਿਚ ਪ੍ਰਾਪਤੀਆਂ ਵਧੀਆ ਹਨ, ਸਕੂਲ ਦੇ ਵਿਚ ਕੋਈ ਵੀ ਫਿਜ਼ੀਕਲ ਐਜ਼ੂਕੇਸਨ ਲੈਕਚਰਾਰ ਦੀ ਅਸਾਮੀ ਨਾਂ ਹੋਣ ਕਰਕੇ ਲੜਕੀਆਂ ਸੈਕੰਡਰੀ ਵਿੰਗ ਵਿਚ ਸਰੀਰਕ ਸਿਖਿਆਂ ਦੇ ਵਿਸ਼ੇ ਤੋ ਵਾਂਝੀਆਂ ਰਹਿ ਜਾਂਦੀਆਂ ਹਨ। ਪਰ ਸਕੂਲ ਦੇ ਡੀ ਪੀ ਈ ਸ੍ਰੀ ਅਸ਼ੋਕ ਕੁਮਾਰ ਤੇ ਨਿਸ਼ਾ ਗੁਪਤਾ ਮਿਹਨਤ ਸਦਕਾ ਜਿਲ੍ਹਾ ਪੱਧਰੀ, ਸਟੇਟ ਪੱਧਰੀ, ਅੰਤਰਰਾਸ਼ਟਰੀ ਪੱਧਰ ਤੇ ਵਿਦਿਆਰਥੀ ਖੇਡਾਂ ਵਿਚ ਹਿੱਸਾ  ਲੈਂ ਦੇ ਹਨ। ਪਿਛਲੇ ਸਾਲ ਹੀ ਦਿੱਲੀ ਵਿਖੇ ਮਨਾਏ ਅਜ਼ਾਦੀ ਸਮਾਗਮਾ ਦੌਰਾਨ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਪਰੇਡ ਵਿਚ ਹਿੱਸਾ ਲੈ ਕੇ ਸਕੂਲ ਤੇ ਜਿਲ੍ਹੇ ਦਾ ਨਾ ਰੋਸ਼ਨ ਕੀਤਾ ਹੈ। ਇਹਨਾ ਲੜਕੀਆਂ ਦਾ ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਸਨਮਾਨ ਵੀ ਕੀਤਾ ਗਿਆ ਸੀ। ਸਕੂਲ ਵਿਚ ਸਕੂਲ ਮੈਨਜ਼ਮੈਂਟ ਕਮੇਟੀ ਦੇ ਬੜੇ ਵਧੀਆ ਕਾਰਜ਼ ਕਰ ਰਹੀ, ਪ੍ਰਿਸੰੀਪਲ ਸ੍ਰੀ ਇੰਦਰਜੀਤ ਕੌਰ ਵਾਲੀਆ ਨੇ ਦੱਸਿਆ ਕਿ ਕਮੇਟੀ ਦੇ ਚੇਅਰਮੈਨ ਮੈਡਮ ਸੂਧਾ ਤੇ ਸਮੁਚੀ ਟੀਮ ਦਾ ਸਦਾ ਹੀ ਸਾਨੂੰ ਸਹਿਯੋਗ ਰਹਿੰਦਾ ਹੈ। ਜਿਲ੍ਹੇ ਦੇ ਮੋਹਰੀ ਸਕੂਲਾਂ ਵਿਚ ਹੋਣ ਕਰਕੇ ਹਰ ਪੱਧਰ ਦੇ ਮੁਕਾਬਲੇ ਭਾਵੇਂ ਉਹ ਬਲਾਕ ਪੱਧਰੀ ,ਤਹਿਸੀਲ ਪੱਧਰੀ ਜਾਂ ਸਟੇਟ ਲੈਵਲ ਦੀਆਂ ਪ੍ਰਦਰਸਨੀਆਂ ਵੀ ਹੋਣ ਇਥੇ ਕਰਵਾਈਆਂ ਜਾਦੀਆਂ ਹਨ।ਕਲੱਸਟਰ ਸਕੂਲ ਹੋਣ ਕਰਕੇ ਇਸ ਸਕੂਲ ਦਾ ਯੋਗਦਾਨ ਵਿਭਾਗ ਵਿਚ ਸਲਾਹੁਣਯੋਗ ਹੈ।
ਇਲਾਕਾ ਵਾਸੀਆਂ ਦੀ ਮੰਗ ਹੈ ਕਿ ਲੜਕੀਆਂ ਦੀ ਸਿਖਿਆ ਵਿਚ ਪੰਜਾਬ ਸਰਕਾਰ ਹਰ ਸੰਭਵ ਉਪਰਾਲਾ ਕਰ ਰਹੀ ਹੈ, ਤੇ ਇਸ ਸਕੂਲ ਵਿਚ ਵਧੀਆਂ ਅਨੁਸ਼ਾਸਨ ਤੇ ਲੜਕੀਆਂ ਦੀ ਜਰੂਰਤਾਂ ਨੂੰ ਮੁਖ ਰੱਖ ਕਿ ਹੀ ਮਾਤਾ ਪਿਤਾ ਆਪਣੀਆਂ ਧੀਆਂ ਨੂੰ ਸਿਖਿਆ ਪ੍ਰਾਪਤ ਕਰਨ ਵਾਸਤੇ ਇਥੇ ਭੇਜਦੇ ਹਨ। ਇਸ ਵੇਲੇ ਸਕੂਲ ਵਿਖੇ ਮੰਨਜੂਰ ਅਸਾਮੀਆਂ ਵਿਚ ਲੈਕਚਰਾਰ ਕੇਡਰ ਦੀਆਂ ਚਾਰ ਅਸਾਮੀਆਂ ਖਾਲੀ ਹਨ ਤੇ ਮਾਸਟਰ ਕੇਡਰ ਵਿਚੋਂ ਇੱਕ ਅਸਾਮੀ ਖਾਲੀ ਹੈ। ਪੰਜਾਬੀ ਭਾਂਸਾ ਪ੍ਰਤੀ ਪੰਜਾਬ ਸਰਕਾਰ ਭਾਵੇ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਸ ਸਕੂਲ ਦੀ ਗਿਣਤੀ ਨੂੰ ਧਿਆਨ ਵਿਚ ਲਿਆਈਏ ਤਾ ਲੈਕਚਰਾਰ ਪੰਜਾਬੀ ਦੀ ਇੱਕ ਅਸਾਮੀ ਹੀ ਹੈ, ਜਿਸ ਨੂੰ ਕਿ ਗਿਆਰਵੀ ਬਾਰਵੀ ਦੇ ੩੬੭ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣੀ ਪੈਂਦੀ ਹੈ। ਸਕੂਲ ਵਿਖੇ ਇਲੈਕਟਿਵ ਤੇ ਲਾਜ਼ਮੀ ਪੰਜਾਬੀ ਦੋਵੇਂ ਵਿਸ਼ੇ ਪੜਾਏ ਜਾਦੇ ਹਨ। ਪੰਜਬੀ ਲੈਕਚਰਾਰ ਵਿਸ਼ੇ ਦੀ ਇੱਕ ਅਸਾਮੀ ਹੀ ਹੋਣ ਕਾਰਨ ਕਈ ਮੁਸ਼ਕਿਲਾਂ ਤੇ ਸਾਹਮਣਾ ਕਰਨਾ ਪੈਦਾ ਹੈ। ਸਕੂਲ ਦੀ ਗਿਣਤੀ ਨੂੰ ਮੁੱਖ ਰੱਖ ਕਿ ਅਸਾਮੀਆਂ ਦਿਤੀਆਂ ਜਾਣ ਤਾ ਬਟਾਲਾ ਤੇ ਆਸ ਪਾਸ ਦੇ ਪਿੰਡਾਂ ਦੀਆਂ ਲੜਕੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਨ ਕੰਨਿਆ ਬਟਾਲਾ (ਗੁਰਦਾਸਪੁਰ) ਵਿਖੇ ਸਿਖਿਆ ਪ੍ਰਾਪਤ ਕਰਕੇ ਸਮਾਜ ਨੂੰ ਸੇਧ ਦੇ ਸਕਣ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply