Wednesday, April 29, 2026

ਜਿਲ੍ਹਾ ਸਿਖਿਆ ਅਫਸਰ (ਸਸ) ਵੱਲੋਂ ਸੀਨੀਅਰ ਸਹਾਇਕ ਇੰਦਰਪਾਲ ਦੀ ਸੇਵਾ ਮੁਕਤੀ ‘ਤੇ ਵਿਦਾਇਗੀ

PPN0404201502

ਬਟਾਲਾ, 3 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਜਿਲ੍ਹਾ ਸਿੱਖਿਆ ਅਫਸਰ ਦਫਤਰ ਸੈਕੰਡਰੀ ਗੁਰਦਾਸਪੁਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਦੀ ਸੇਵਾ ਮੁਕਤੀ ਮੌਕੇ ਇੱਕ ਪ੍ਰਭਾਵਸਾਲੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਪ੍ਰਬੰਧਾ ਹੇਠ ਹੋਈ ਵਿਦਾਇਗੀ ਪਾਰਟੀ ਵਿਚ ਦਫਤਰ ਇੰਨਸਰਵਿਸ ਟ੍ਰੇਨਿੰਗ ਸੈਂਟਰ, ਡੀ ਈ ੳ ਸੈਕੰਡਰੀ, ਡਾਇਟ ਗੁਰਦਾਸਪੁਰ, ਦੇ ਸਟਾਫ ਵੱਲੋ ਤੋਹਫੇ ਦਿੰਦਿਆਂ ਵਿਦਾਇਗੀ ਪਾਰਟੀ ਕੀਤੀ।ਉਪ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਭਾਰਤ ਭੂਸ਼ਨ ਤੇ ਐਲ ਏ ਸ੍ਰੀ ਬਿਹਾਰੀ ਲਾਲ ਵੱਲੋ ਸ੍ਰੀ ਇੰਦਰਪਾਲ ਦੇ ਜੀਵਨ ਤੇ ਕੀਤੇ ਕੰਮ ਦੇ ਸਬੰਧ ਵਿਚ ਦੱਸਿਆ , ਬੇਦਾਗ ਤੇ ਇਮਾਨਦਾਰ ਇੰਦਰਪਾਲ ਸੀਨੀਅਰ ਸਹਾਇਕ ਨੂੰਇੰਦਰਪਾਲ ਇਕ ਉਚ ਸਖਸੀਅਤ ਦੇ ਮਾਲਕ ਹਨ। ਇਸ ਮੌਕੇ ਸ੍ਰੀ ਸੁਖਦੇਵ ਸਿੰਘ ਕਾਹਲੋ, ਮੈਡਮ ਸੁਨੀਤਾ ਕਿਰਨ, ਸ੍ਰੀ ਭਾਂਰਤ ਭੂਸਨ, ਸ੍ਰੀ ਪੁਸ਼ਪਿੰਦਰ ਸਿੰਘ ਡਿਪਟੀ ਡੀ ਈ ੳ,ਸ੍ਰੀ ਬੂਟਾ ਸਿੰਘ ਬੈਂਸ ਏ ਈ ੳ ਗੁਰਦਾਸਪੁਰ,   ਸ੍ਰੀਹਰਦੇਵ ਸਿੰਘ, ਸ੍ਰੀ ਅਸ਼ੋਕ ਕੁਮਾਰ, ਸਰਵ ਦਮਨ, ਜਨਕ ਰਾਜ, ਸ੍ਰੀ ਰਵਿੰਦਰ ਪਾਲ ਸਿੰਘ ਚਾਹਲਠ ਪ੍ਰਿੰਸੀਪਲ ਜਸਕਰਨ ਸਿੰਘ ਦੀਨਾਨਗਰ,ਅਮਨਦੀਪ, ਰਵੀ, ਰਣਜੀਤ ਕੌਰ, ਵੀਰ ਕੌਰ,ਸੰਤੋਸ ਕੁਮਾਰੀ, ਰਾਜਵਿੰਦਰ ਕੌਰ,ਜੀਵਨ ਲਤਾ, ਕਨਿਕਾ ਬਾਲਾ, ਵਿਜੈ ਕੁਮਾਰੀ, ਸੁਮਨ  ਲਤਾ, ਸੁਖਜੀਤ ਕੌਰ, ਸਿਮਰਨ ਕੌਰ ਆਦਿ ਹਾਜ਼ਰ ਸਨ।ਇੰਦਰਪਾਲ ਨਾਲ ਹਾਜ਼ਰ ਪਰਿਵਾਰ ਤੇ ਉਸ ਦੇ ਸਕੇ ਸਬੰਧੀਆਂ ਦਾ ਦਫਤਰੀ ਅਮਲੇ ਵੱਲੋਂ ਧਨਵਾਦ ਕੀਤਾ ਗਿਆ।ਸਮੂੱਚੇ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੁਮਿਕਾ ਸ੍ਰੀ ਬਿਹਾਰੀ ਲਾਲ ਵੱਲੋਂ ਬਾਖੂਬੀ ਨਾਲ ਨਿਭਾਈ ਗਈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply