Friday, August 14, 2026

ਨਹਿਰੂ ਯੁਵਾ ਕੇਂਦਰ ਦਾ 7 ਦਿਨਾ ਜੀਵਨ ਜਾਂਚ ਸਿਖਲਾਈ ਕੈਂਪ ਸਫ਼ਲਤਾਪੂਰਵਕ ਸੰਪੰਨ

ਗੁੁਣਦੀਪ ਗੋਇਲ ਤੇ ਨੇਹਾ ਰਾਣੀ ਬਣੇ ਬੈਸਟ ਵਲੰਟੀਅਰ

PPN0404201505
ਬਠਿੰਡਾ, 3 ਅਪਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਚੱਲ ਰਿਹਾ ਨਹਿਰੂ ਯੁਵਾ ਕੇਂਦਰ ਦਾ 7 ਦਿਨਾਂ ਜੀਵਨ ਜਾਂਚ ਸਿਖਲਾਈ ਕੈਂਪ ਸਫਲਤਾਪੂਰਵਕ ਸਮਾਪਿਤ ਹੋ ਗਿਆ। ਕੈਂਪ ਦੇ ਸਮਾਪਤੀ ਸਮਾਰੋਹ ਵਿਚ ਕੁਲਵਿੰਦਰ ਸਿੰਘ ਭੁੱਲਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ ਪੁੁੱਜੇ, ਜਦੋਂ ਕਿ ਸਮਾਗਮ ਦੀ ਪ੍ਰਾਧਨਗੀ ਕੈਂਪ ਡਾਇਰੈਕਟਰ ਜਗਜੀਤ ਸਿੰਘ ਮਾਨ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਠਿੰਡਾ ਨੇ ਕੀਤੀ ਅਤੇ ਮੈਡਮ ਗੁਰਪ੍ਰੀਤ ਕੌਰ ਇੰਚਾਰਜ਼ ਐਨ.ਐਸ.ਐਸ ਯੂਨਿਟ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਸਿੱਖਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਭਾਸ਼ਣ ਕਵਿਤਾਵਾਂ ‘ਤੇ ਗੀਤ ਪੇਸ਼ ਕੀਤੇ। ਕੈਂਪ ਦੀ ਰਿਪੋਰਟ ਨੇਹਾ ਰਾਣੀ ਨੇ ਪੜ੍ਹੀ। ਇਸ ਮੌਕੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਭੁੱਲਰ ਨੇ ਜਿੰਦਗੀ ਵਿਚ ਅਜਿਹੇ ਕੈਂਪਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕੈਂਪਾਂ ਨੂੰ ਸਫ਼ਲ ਜਿੰਦਗੀ ਦਾ ਅਧਾਰ ਦੱਸਿਆ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਂਪ ਡਾਇਰੈਕਟਰ ਸ. ਮਾਨ ਨੇ ”ਕੰਨਿਆ ਭਰੂਣ ਹੱਤਿਆ” ਨਸ਼ਿਆਂ ਅਤੇ ਦਾਜ ਦੀ ਲਾਹਨਤ ਵਿਰੁੱਧ ਲੜਨ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ 7 ਦਿਨਾਂ ਦੌਰਾਨ ਕੈਂਪ ਵਿਚ ਆਏ ਬੁਲਾਰਿਆਂ ਤੋਂ ਸਿੱਖਿਆਰਥੀਆਂ ਨੂੰ ਮਿਲੀ ਜਾਣਕਾਰੀ ‘ਤੇ ਤਸੱਲੀ ਪ੍ਰਗਟ ਕਰਦਿਆਂ ਕੈਂਪ ਨੂੰ ਸਫ਼ਲ ਦੱਸਿਆ। 40 ਸਿੱਖਿਆਰਥੀਆਂ ਦੇ ਇਸ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਸਭ ਤੋਂ ਵੱਧ ਅਨੁਸਾਸ਼ਨ ਵਿਚ ਰਹਿ ਕੇ ਕੈਂਪ ਲਗਾਉਣ ਵਾਲੇ ਗੁਣਦੀਪ ਗੋਇਲ ਅਤੇ ਨੇਹਾ ਰਾਣੀ ਨੂੰ ਬੈਸਟ ਵਲੰਟੀਅਰ ਦਾ ਐਵਾਰਡ ਦਿੱਤਾ ਗਿਆ, ਜਦੋਂ ਕਿ ਚੇਤਨਾ ਉਪ ਬੈਸਟ ਵਲੰਟੀਅਰ ਰਹੀ। ਇਸ ਮੌਕੇ ਸਮੂਹ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਸਮਾਗਮ ਦੌਰਾਨ ਮੰਚ ਸੰਚਾਲਨ ਕੈਂਪ ਕਮਾਡੈਂਟ ਸੁਖਵਿੰਦਰ ਸਿੰਘ ਨੇ ਕੀਤਾ। ਕੈਂਪ ਨੂੰ ਸਫ਼ਲ ਬਣਾਉਣ ਲਈ ਲੇਖਾਕਾਰ ਮਨਦੀਪ ਸਿੰਘ, ਐਨ.ਵਾਈ.ਸੀ. ਪਵਨਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਲੇਖਾਕਾਰ ਮਨਜੀਤ ਸਿੰਘ, ਗ੍ਰਾਮ ਸੇਵਕ ਜਸਵਿੰਦਰ ਸਿੰਘ, ਭਾਗੀਵਾਂਦਰ ਅਤੇ ਸਮੂਹ ਸਿੱਖਿਆਰਥੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply