Saturday, July 18, 2026

ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਥਾਂ ‘ਤੇ ਟਰੱਕਾਂ ਦੀ ਵਰਤੋਂ ਕੀਤੀ ਜਾਵੇ- ਮੰਚ

PPN0404201509

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਸ੍ਰੀ ਬਖ਼ਸ਼ੀ ਰਾਮ ਅਰੋੜਾ ਨੂੰ ਹਦਾਇਤ ਕੀਤੀ ਜਾਵੇ ਨਗਰ ਨਿਗਮ ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਖ੍ਰੀਦਣ ਦੀ ਥਾਂ ‘ਤੇ ਭਾਰਤ ਸਮੇਤ ਸਾਰੀ ਦੁਨੀਆਂ ਵਿਚ ਕੂੜਾ ਕਰਕਟ ਢੋਣ ਲਈ ਵਰਤੇ ਜਾ ਰਹੇ ਟਰੱਕ ਖ੍ਰੀਦੇ ਤੇ ਜਿਹੜੀਆਂ ਟ੍ਰੈਕਟਰ ਟਰਾਲੀਆਂ ਇਸ ਸਮੇਂ ਵਰਤੀਆਂ ਜਾ ਰਹੀਆਂ ਇਨ੍ਹਾਂ ਦੀ ਥਾਂ ‘ਤੇ ਕੂੜਾ ਕਰਕਟ ਢੋਣ ਵਾਲੇੇ ਟਰੱਕਾਂ ਦਾ ਫੌਰੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਨ੍ਹਾਂ ਦੀ ਵਰਤੋਂ ਕਰਨਾ ਗ਼ੈਰ-ਕਾਨੂੰਨੀ ਹੈ।ਟ੍ਰੈਕਟਰ ਟਰਾਲੀਆਂ ਕੇਵਲ ਕਿਸਾਨਾਂ ਦੀ ਵਰਤੋਂ ਲਈ ਹਨ ਤੇ ਉਹ ਵੀ ਆਪਣੀ ਪੈਦਾਵਾਰ ਨੂੰ ਢੋਣ ਲਈ ਹੈ। ਪੰਜਾਬ ਸਰਕਾਰ ਨੇ ਅਰਬਾਂ ਰੁਪਏ ਅੰਮ੍ਰਿਤਸਰ ਸ਼ਹਿਰ ਦੀਆਂ ਜਾਇਦਾਦਾਂ ਵੇਚ ਕੇ ਵਟੇ ਹਨ, ਇਸ ਲਈ ਟਰਕਾਂ ਨੂੰ ਖ਼੍ਰੀਦਣਾ ਕੋਈ ਮੁਸ਼ਕਲ ਨਹੀਂ।ਸ਼ਹਿਰ ਵਿਚ ਪਹਿਲਾਂ ਪ੍ਰਾਈਵੇਟ ਕੰਪਨੀ ਇਨ੍ਹਾਂ ਟਰੱਕਾਂ ਦੀ ਵਰਤੋਂ ਕਰਦੀ ਰਹੀ ਹੈ।ਜਿੰਨੀ ਦੇਰ ਤੀਕ ਇਹ ਟਰਕ ਖ਼੍ਰੀਦੇ ਨਹੀਂ ਜਾਂਦੇ ਓਨੀਂ ਦੇਰ ਤੀਕ ਕਿਸੇ ਪ੍ਰਾਈਵੇਟ ਕੰਪਨੀ ਪਾਸੋਂ ਇਹ ਟਰਕ ਕਿਰਾਏ ‘ਤੇ ਲਏ ਜਾਣ।ਨਗਰ ਨਿਗਮ ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਵਰਤੋਂ ਕਰਨਾ ਸ਼ਰਮਨਾਕ ਹੈ ਕਿਉਂਕਿ ਇਹ ਨੰਗੀਆਂ ਕੂੜੇ ਵਾਲੀਆਂ ਟ੍ਰਾਲੀਆਂ ਸ਼ਹਿਰ ਵਿਚ ਬਦਬੂ ਫੈਲਾਉਂਦੀਆਂ ਹਨ।ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਇਨ੍ਹਾਂ ਦੀ ਵਪਾਰਕ ਕੰਮਾਂ ਲਈ ਪਾਬੰਦੀ ਲਾਈ ਹੋਈ।ਯਾਦ ਰਹੇ ਕਿ ਪਿਛਲੇ ਮਹੀਨੇ ਨਗਰ ਨਿਗਮ ਦੇ ਬਜਟ ਅਜਲਾਸ ਵਿਚ 20 ਟ੍ਰਾਲੀਆਂ ਖ੍ਰੀਦਣ ਦਾ ਫੈਸਲਾ ਲਿਆ ਗਿਆ ਸੀ।
ਹੈਰਾਨੀ ਇਸ ਗਲ ਦੀ ਹੈ ਕਿ ਟ੍ਰੈਫ਼ਿਕ ਪੁਲੀਸ  ਵਪਾਰਕ ਕੰਮਾਂ ਲਈ ਵਰਤੀਆਂ ਜਾ ਰਹੀਆਂ ਟ੍ਰੈਕਟਰ ਟਰਾਲੀਆਂ ਦੇ ਚਲਾਣ ਕਿਉਂ ਨਹੀਂ ਕਟਦੀ? ਟ੍ਰੈਫ਼ਿਕ ਪੁਲੀਸ  ਕੇਵਲ ਕਾਰਾਂ ,ਸਕੂਟਰਾਂ ਤੇ ਮੋਟਰ ਸਾਈਕਲਾਂ ਦੇ  ਹੀ ਚਲਾਣ ਕਟਦੀ ਹੈ, ਬਾਕੀਆਂ ਨਾਲ ਉਸ ਦੀ ਮਿਲੀ ਭੁਗਤ ਜਾਪਦੀ ਹੈ। ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ, ਪੁਲੀਸ ਕਮਿਸ਼ਨਰ, ਏ ਡੀ ਸੀ ਪੀ  ਟ੍ਰੈਫ਼ਿਕ, ਕਮਿਸ਼ਨਰ  ਨਗਰ ਨਿਗਮ ਤੇ ਵਧੀਕ ਕਮਿਸ਼ਨਰ  ਨਗਰ ਨਿਗਮ ਨੂੰ ਜਾਣਕਾਰੀ ਅਤੇ ਲੋੜੀਂਦੀ ਕਾਰਵਾਈ ਲਈ ਭੇਜੀ ਗਈ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply