Sunday, July 19, 2026

ਮਾਮਲਾ ਐਸ.ਸੀ ਵਿਦਿਆਥੀਆਂ ਤੇ ਲਾਠੀਚਾਜ ਦਾ-ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅਤਲ ਕਰਨ ਦੀ ਕੀਤੀ ਮੰਗ

PPN0404201510

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀ ਨਵਾਂ ਸਹਿਰ ਵਿੱਖੇ ਡੀ ਸੀ ਨੂੰ ਅਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਗਏ ਐਸ.ਸੀ ਵਿਦਿਆਰਥੀਆਂ ਉਪਰ ਪੁਲਸ ਵੱਲੋਂ ਲਾਠੀਚਾਰਜ ਕਰਕੇ ਤੁਸ਼ਦਰ ਢਾਹਿਆ ਗਿਆ ਸੀ। ਉਸ ਸੰਬਧੀ ਵਿੱਚ ਭਾਰਤੀਆ ਵਾਲਮੀਕਿ ਯੂਥ ਸੈਨਾ ਨੇ ਪੁਲਿਸ ਖਿਲਾਫ ਮੋਰਚਾ ਖੋਲਿਆ ਹੈ।ਅੱਜ ਸੰਸਥਾ ਦੇ ਪ੍ਰਦੇਸ਼ ਚੇਅਰਮੈਨ ਡਾ ਵਿਜੈ ਕੁਮਾਰ ਦੀ ਅਗਵਾਈ ਵਿੱਚ ਐਸ.ਸੀ./ਐਸ.ਟੀ ਕਮੀਸ਼ਨ ਭਾਰਤ ਸਰਕਾਰ ਦੇ ਉਪ ਚੈਅਰਮੈਨ ਡਾ. ਰਾਜ ਕੁਮਾਰ ਵੇਰਕਾ ਨੂੰ ਮਿਲੀਆਂ ਅਤੇ ਦੋਸ਼ੀ ਪੁਲਿਸ ਦੇ  ਅਧਿਕਾਰੀ ਨੂੰ ਨੋਕਰੀ ਤੋਂ ਮੁਅਤਲ ਕਰਨ ਦੀ ਮੰਗ ਕੀਤੀ।ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ ਵਿਜੇ ਕੁਮਾਰ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਕਾਰਗੂੁਜਾਰੀ ਦਲਿਤਾਂ ਵਿਰੁਧ ਸਾਮਣੇ ਆਈ ਹੈ।ਉਹਨਾ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦਿੱਖਾਈ ਦੇ ਰਿਹਾ ਹੈ।ਉਹਨਾ ਕਿਹਾ ਕੀ ਐਸ.ਸੀ ਵਿਦਿਅਰਥੀ ਸ਼ਾਤ ਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਤੇ ਉਪਰੰਤ ਉਹਨਾ ਡੀ.ਸੀ  ਨੂੰ ਮੰਗਾਂ ਸੰਬਧੀ ਮੰਗ ਪੱਤਰ ਦੇਣਾ ਸੀ ਪਰ ਇਸ ਤੋਂ ਪਹਿਲਾ ਹੀ ਜਨਰਲ ਡਾਇਰ ਦੀ 1919 ਵਾਲੀ ਹਰਕਤ ਨੂੰ ਉਜਾਗਰ ਕਰਕੇ ਦਲਿਤਾਂ ਉਪਰ ਲਾਠੀਚਾਰ ਕਰ ਦਿੱਤਾ ਉਹਨਾ ਕਿਹਾ ਕਿ ਉਹਨਾ ਦੀ ਸੰਸਥਾ ਵੱਲੋਂ ਪੰਜਾਬ ਭਰ ਵਿੱਚ ਸਰਕਾਰ ਵਿਰੁਧੀ ਪ੍ਰਚਾਰ ਕੀਤਾ ਜਾਵੇਗਾ ਤੇ ਲੋਕਾਂ ਨੂੰ ਸਰਕਾਰ ਦਿਆ ਮਾੜੀਆ ਨਿਤੀਆਂ ਭਾਰੇ ਜਾਗਰੁਕ ਕੀਤਾ ਜਾਵੇਗਾ।ਉਹਨਾ ਐਸ.ਸੀ/ਐਸ.ਟੀ ਕਮਿਸ਼ਨ ਕੋਲੋਂ ਮੰਗ ਕਰਦੇ ਹੋਏ ਮੰਗ ਕੀਤੀ ਹੈ ਕਿ ਦੋਸ਼ੀ ਪੁਲੀਸ ਅਧਿਕਾਰੀ ਨੂੰ ਤੂਰੰਤ ਮੁੱਅਤਲ ਕੀਤਾ ਜਾਵੇ।ਇਸ ਮੋਕੇ ਤੇ ਹੋਰਨਾ ਤੋ ਇਲਾਵਾ ਪ੍ਰਧਾਨ ਡਾ. ਮਨਜੀਤ ਸਿੰਘ, ਪ੍ਰਧਾਨ ਕਾਕਾ, ਮੀਤ ਪ੍ਰਧਾਨ ਪੰਜਾਬ ਭੋਲਾ, ਹਰਪਾਲ ਸਿੰਘ, ਅਜੇਪਾਲ ਸਿੰਘ, ਕਰਨ ਸਿੰਘ, ਗੋਪੀ, ਕੁਲਵਿੰਦਰ ਸਿੰਘ, ਦਲਬੀਰ ਸਿੰਘ, ਮਿੰਟਾ, ਲਾਲੀ, ਦਿਆਲ ਸਿੰਘ, ਰੋਹਿਤ ਸੈਮ, ਅਜੈਬ ਸਿੰਘ ਅੱਦਿ ਮੌਜੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply