Sunday, July 19, 2026

ਗੁੱਡ ਫਰਾਈ ਡੇਅ ਸਬੰਧੀ ਸੋਭਾ ਯਾਤਰਾ ਕੱਢੀ ਗਈ

PPN0404201511

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁੱਡ ਫਰਾਈ ਡੇਅ ਸਬੰਧੀ ਸੋਭਾ ਯਾਤਰਾ ਬੇਰੀਗੇਟ ਤੋਂ ਡੈਂਮ ਗੰਜ ਸਥਿਤ ਜੈਸੀਮਾਨ ਤੱਕ ਸ਼ਰਧਾ ਦੇ ਨਾਲ ਫਾਦਰ ਵਰਕੀ ਪੈਰੀਸ ਪ੍ਰੀਮਟ ਦੀ ਅਗਵਾਈ ਵਿੱਚ ਕੱਢੀ ਗਈ। ਇਸ ਮੋਕੇ ਫਾਦਰ ਵਰਕੀ ਪੈਰੀਸ ਪ੍ਰੀਮਟ ਨੇ ਕਿਹਾ ਕਿ ਗੁੱਡ ਫਰਾਈਡੇ ਦੇ ਅਰਥਾਤ ਪ੍ਰਭੂ ਯਿਸੂ ਮਸੀਹ ਦੇ ਸਲੀਬ ਉਤੇ ਸਾਰੀ ਦੁਨੀਆਂ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ ਸੀ। ਉਹਨਾਂ ਕਿਹਾ ਕਿ ਇਹ ਦੁੱਖ ਭੋਗ ਦੀ ਯਾਤਰਾ ਬੇਰੀ ਗੇਟ ਤੋਂ ਸੁ ਹੋ ਕੇ ਬੱਕਰ ਮੰਡੀ, ਸਰਾਏ ਸੰਤ ਰਾਮ, ਨਾਈਆਂ ਵਾਲਾ ਮੋੜ ਡੈਮਗੰਜ ਬਾਜ਼ਾਰ ਤੋਂ ਹੁੰਦੇ ਹੋਏ ਜੈਸੀਮਾਨ ਸਕੂਲ ਵਿਖੇ ਸਮਾਪਤ ਹੋਈ। ਇਸ ਮੋਕੇ ਫਾਦਰ ਫਰਕੀ ਪੈਰੀ ਪ੍ਰੀਮਟ ਨੇ ਪ੍ਰਭੂ ਯਿਸੂ ਮਸੀਹ ਦੇ ਦੁੱਖ ਭੋਗ ਬਾਰੇ ਵਿਸਥਾਰ ਨਾਲ ਦੱਸਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਮੋਕੇ ਬੋਬੀ ਪ੍ਰਧਾਨ, ਜੱਜ ਮਸੀਹ, ਮਰਕਸ ਮਦਮ, ਵਿਜੈ, ਇਕਬਾਲ ਮਸੀਹ, ਸੋਨੂੰ, ਬੱਬੂ, ਪ੍ਰਗਟ, ਰਾਜਨ, ਰਮਨ, ਮਾਈਕਲ, ਸ਼ਹਿਜਾਦਾ ਤੋਂ ਇਲਾਵਾ ਸੈਂਕੜੇ ਸ਼ਰਧਾਲੂ ਸ਼ਾਮਿਲ ਹੋਏ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply