Tuesday, February 3, 2026

ਸੇਵਾ ਮੁਕਤੀ ‘ਤੇ ਸੂਬਾ ਪੱਧਰੀ ਸਨਮਾਨ ਸਮਾਰੋਹ

PPN0404201519
ਹੁਸ਼ਿਆਰਪੁਰ, 3 ਅਪ੍ਰੈਲ (ਸਤਵਿੰਦਰ ਸਿੰਘ) – ਲਾਇਨ ਮੁਖਤਿਆਰ ਸਿੰਘ ਧਾਲੀਵਾਲ ਸੂਬਾ ਸੱਕਤਰ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੀ 37 ਸਾਲ 25 ਦਿਨ ਦੀ ਸੇਵਾ ਮੁੱਕਤੀ ਤੇ ਵੈਟਨਰੀ ਇਸੰਪੈਕਟਰ ਐਸੋਸੀਏਸ਼ਨ ਅਤੇ ਲਾਇਨਜ ਕਲੱਬਜ ਇੰਟਰਨੈਸ਼ਨਲ ਵਲੋ ਸ਼ਾਨਦਾਰ ਸੂਬਾ ਪਧੱਰੀ ਸਨਮਾਨ ਸਮਾਰੋਹ ਦਾ ਅਯੋਜਨ ਹੁਸ਼ਿਆਰਪੁਰ ਦੇ ਹੋਟਲ ਪੱਬ ਵਿੱਖੇ ਕੀਤਾ ਗਿਆ। ਇਸ ਮੋਕੇ ਮੁੱਖ ਮਤੰਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਤੀਕਸ਼ਨ ਸੂਦ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਬੰਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇਥੇਬੰਦੀ ਦੇ ਸੂਬਾ ਪ੍ਰਧਾਨ ਬਰਿੰਦਰਪਾਲ ਸਿੰਘ ਕੈਰੋ ਨੇ ਮੁੱਖਤਿਆਰ ਸਿੰਘ ਧਾਲੀਵਾਲ ਦੀ ਸੇਵਾ ਮੁੱਕਤੀ ਤੇ ਉਨਾਂ ਨੂੰ ਯਾਦਗਰੀ ਚਿੰਨ ਦੇਕੇ ਸਨਮਾਨਿਤ ਕੀਤਾ।
ਇਸ ਮੋਕੇ ਸ਼੍ਰੀ ਤੀਕਸ਼ਨ ਸੂਦ ਨੇ ਉਨਾਂ ਦੀ ਪ੍ਰਸੰਸ਼ਾਂ ਕਰਦੇ ਹੋਏ ਕਿਹਾ ਕਿ ਧਾਲੀਵਾਲ ਨੇ ਆਪਣੇ ਕਾਰਜ ਕਾਲ ਸਮੇ ਬੁਹਤ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਕੇ ਸਮਾਜ ਵਿੱਚ ਸ਼ਲਾਘਾਯੋਗ ਕੰਮ ਕੀਤਾ ਤੇ ਸਮਾਜ ਸੈਵੀ ਸੰਸਥਾਵਾਂ ਨਾਲ ਜੁੜ ਕੇ ਕੈਂਪ ਲਗਾ ਕੇ ਲੋਕਾਂ ਦਾ ਭਲਾ ਕੀਤਾ। ਇਸ ਮੋਕੇ ਧਾਲੀਵਾਲ ਦੇ ਪਰਿਵਾਰਿਕ ਮੈਬੰਰਾਂ ਨੂੰ ਵੀ ਯਾਦਗਰੀ ਚਿੰਨ ਦੇਕੇ ਸਨਮਾਣਿਤ ਕੀਤਾ ਗਿਆ। ਇਸ ਤੋ ਪਹਿਲਾਂ ਬਜਟ ਸੈਸ਼ਨ ਦੋਰਾਨ ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ ਵਿਧਾਨ ਸਭਾ ਨੇ ਸ਼ਾਨਦਾਰ ਦਾਅਵਤ ਦੇਕੇ ਧਾਲੀਵਾਲ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਉਨਾਂ ਨੂੰ ਯਾਦਗਰੀ ਚਿੰਨ ਦੇ ਸਨਮਾਣਿਤ ਕੀਤਾ।ਸz. ਬਲਵਿਦੰਰ ਸਿੰਘ ਭੂਦੰੜ ਮੈਬਰ ਰਾਜ ਸਭਾ, ਹਰਿਦੰਰ ਸਿੰਘ ਖਾਲਸਾ ਮੈਬੰਰ ਲੋਕ ਸਭਾ, ਚੋਧਰੀ ਸਤੋਖ ਸਿੰਘ ਮੈਬਰ ਲੋਕ ਸਭਾ, ਸੁਰਿਦੰਰ ਸਿੰਘ ਭੁਲੇਵਾਲ ਰਾਠਾਂ ਵਿਧਾਇਕ, ਸੋਹਣ ਸਿੰਘ ਠਡੰਲ ਕੈਬਨਿਟ ਮਤੰਰੀ ਪੰਜਾਬ, ਪਵਨ ਕੁਮਾਰ ਟੀਨੂੰ ਮੁੱਖ ਸੰਸਦੀ ਸੱਕਤਰ, ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਹਿਬ ਟਰੱਸਟ ਆਦਿ ਨੇ ਧਾਲੀਵਾਲ ਦੀ ਲੰਬੀ ਖੁਸ਼ਹਾਲ ਜਿਦੰਗੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੋਕੇ ਸਾਬਕਾ ਜਿਲਾ ਅਟਾਰਨੀ ਅਮਰਜੀਤ ਸਿੰਘ, ਐਡਵੋਕੇਟ ਬਲਦੇਵ ਸਿੰਘ, ਰੋਹਿਤ ਜੋਸ਼ੀ, ਜਗਜੀਤ ਸਿੰਘ ਰੰਧਾਵਾ, ਜੋਗਿੰਦਰ ਪਾਲ ਰਿਆਲੀ, ਗੁਰਮੀਤ ਸਿੰਘ ਬੈਸ, ਪਰਮਜੀਤ ਸਿੰਘ ਚਾਵਲਾ, ਜੇ. ਪੀ ਚੋਧਰੀ, ਬਿਹਾਰੀ ਲਾਲ ਛਾਬੜਾ, ਸਵਰਨ ਸਿੰਘ ਖਾਲਸਾ, ਡਾ. ਤੇਜਵੀਰ ਸਿੰਘ ਧਾਲੀਵਾਲ,  ਅਮਰਿਦੰਰ ਸਿੰਘ ਧਾਲੀਵਾਲ, ਸਤਨਾਮ ਕੋਰ ਆਦਿ ਹਾਜਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply