Saturday, May 23, 2026

ਮਾਸਟਰ ਇਨ ਜਰਨਲਿਜ਼ਮ ਤੇ ਮਾਸ ਕਮਊਨਿਕੇਸ਼ਨ ‘ਚ ਬੀ.ਬੀ.ਕੇ ਡੀ.ਏ.ਵੀ ਅੱਵਲ

PPN0404201503

ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਸਟਰ ਇਨ ਜਰਨਲਿਜ਼ਮ ਅਤੇ ਮਾਸ ਕਮਊਨਿਕੇਸ਼ਨ-ਪਹਿਲੇ ਅਤੇ ਤੀਜੇ ਸਮੈਸਟਰ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2014 ਦੀ ਪ੍ਰੀਖਿਆ ਵਿੱਚ ਮੈਰਿਟ ਪੁਜ਼ੀਸ਼ਨ ਹਾਸਲ ਕੀਤੀਆਂ।ਪਹਿਲੇ ਸਮੈਸਟਰ ਦੀ ਅੰਮ੍ਰਿਤਪਾਲ ਕੌਰ ਨੇ ਯੂਨੀਵਰਸਿਟੀ ਵਿੱਚ ਦੂਜੀ ਪੁਜੀਸ਼ਨ 400ਫ਼259 ਅੰਕ ਪਾ ਕੇ ਪ੍ਰਾਪਤ ਕੀਤੀ। ਫੈਰੀ ਭਾਟੀਆ ਅਤੇ ਨੁਪੁਰ ਜੋਸ਼ੀ ਨੇ 400ਫ਼256 ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਹਾਸਲ ਕੀਤਾ। ਸੋਨਿਕਾ ਨੇ 400ਫ਼246 ਅੰਕ ਪਾ ਕੇ ਯੂਨੀਵਰਸਿਟੀ ਚ’ ਨੌਵਾਂ ਸਥਾਨ ਪ੍ਰਾਪਤ ਕੀਤਾ।
ਚੌਥੇ ਸਮੈਸਟਰ ਵਿੱਚ ਦੀਪਿਕਾ ਸਰਾਫ ਨੇ 400ਫ਼277 ਅੰਕ ਪਾ ਕੇ ਯੂਨੀਵਰਸਿਟੀ ‘ਚ’ ਤੀਜਾ ਸਥਾਨ ਪ੍ਰਾਪਤ ਕੀਤਾ। ਮੀਨਾਕਸ਼ੀ ਮਹਾਜਨ ਨੇ 400ਫ਼267 ਅੰਕ ਪ੍ਰਾਪਤ ਕਰਕੇ ਛੇਂਵੀ ਪੁਜ਼ੀਸ਼ਨ ਹਾਸਲ ਕੀਤੀ। ਸ਼ਾਇਨੀ ਚਥਰਥ ਨੇ 400ਫ਼246 ਅੰਕ ਪ੍ਰਾਪਤ ਕਰਕੇ ਨੌਵਾਂ ਸਥਾਨ ਹਾਸਲ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥਣਾਂ ਦੁਆਰਾ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਸਹਿਯੋਗ ਲਈ ਵਧਾਈ ਦਿੱਤੀ। ਵਿਭਾਗ ਦੇ ਮੁਖੀ ਡਾ. ਮਿਸਿਜ਼ ਪ੍ਰਿਅੰਕਾ ਬਸੀ ਨੇ ਵਿਦਿਆਰਥੀਆਂ ਦੀ ਮਿਹਨਤ ਨੂੰ ਸਲਾਹਿਆ।ਵਿਸ਼ੇ ਦੀ ਮਹੱਤਤਾ ਤੇ ਗੌਰ ਪਾਉਂਦੇ ਹੋਏ ਡਾ. ਮਿਸਿਜ਼ ਪ੍ਰਿਅੰਕਾ ਬਸੀ ਜੀ ਨੇ ਕਿਹਾ “ਮਾਸਟਰ ਇਨ ਜਰਨਲਿਜ਼ਮ ਅਤੇ ਮਾਸ ਕਮਊਨਿਕੇਸ਼ਨ” ਵਿਦਿਆਰਥੀਆਂ ਦੇ ਮੌਕਿਆਂ ਲਈ ਕਈ ਦਰਵਾਜੇ ਖੋਲਦਾ ਹੈ। ਇਹ ਵਿਸ਼ਾ ਵੱਖ-ਵੱਖ ਅਦਾਰਿਆਂ ਵਿੱਚ ਉਨ੍ਹਾਂ ਨੂੰ ਵਧੀਆ ਭੱਵਿਖ ਪ੍ਰਦਾਨ ਕਰਦਾ ਹੈ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply