
ਹੁਸ਼ਿਆਰਪੁਰ, 4 ਅਪ੍ਰੈਲ (ਸਤਵਿੰਦਰ ਸਿੰਘ) – ਸਮਾਜਿਕ ਨਿਆ ਅਤੇ ਅਧਿਕਾਰਿਤਾ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਵੀਰਵਾਰ ਦੇਰ ਸ਼ਾਮ ਨੂੰ ਬਿਰਧ ਆਸ਼ਰਮ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਸਾਂਸਦ ਖੰਨਾ ਦੇ ਰਾਜਨੀਤਿਕ ਸਲਾਹਕਾਰ ਸੰਜੀਵ ਤਲਵਾੜ ਨਾਲ ਸਨ। ਇਸ ਦੌਰਾਨ ਜਦੋਂ ਬਿਰਧ ਆਸ਼ਰਮ ‘ਤੇ ਸ਼੍ਰੀ ਸਾਂਪਲਾ ਦੀ ਖਬਰ ਉਥੇ ਪਹੁੰਚੀ ਤਾਂ ਉਥੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ। ਇਸ ਦੌਰਾਨ ਬਿਰਧ ਆਸ਼ਰਮ ਦੀਆਂ ਕਈਆਂ ਕਮੀਆਂ ਸਾਹਮਣੇ ਆਈਆਂ। ਇਸ ਦੌਰਾਨ ਸ਼੍ਰੀ ਸਾਂਪਲਾ ਨੇ ਦੇਖਿਆ ਕਿ ਉਥੇ’ਤੇ ਬਿਜਲੀ ਦੀ ਸਮਸਿਆ ਹੈ। ਉਥੇ ਰਹਿ ਰਹੇ ਬਜੂਰਗਾਂ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਉਥੇ ਬਿਜਲੀ ਨਹੀਂ ਹੈ। ਦਿਨ ਤਾਂ ਕਿਸੇ ਤਰੀਕੇ ਨਾਲ ਨਿਕਲ ਜਾਂਦਾ ਹੈ ਲੇਕਿਨ ਰਾਤ ਨੂੰ ਮੱਛਰਾਂ ਦੇ ਕਾਰਨ ਉਨ੍ਹਾਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ। ਬਜੂਰਗਾਂ ਨੇ ਦੱਸਿਆ ਕਿ ਬਾਥਰੂਮਾਂ ਦੀ ਸਮਸਿਆ ਦੇ ਬਾਰੇ ਵਿਚ ਵੀ ਕਈ ਵਾਰ ਸੰਬੰਧਤ ਸਟਾਫ ਨੂੰ ਦੱਸਿਆ ਗਿਆ ਸੀ ਲੇਕਿਨ ਉਹ ਸਮਸਿਆ ਉਥੇ ਦੀ ਉਥੇ ਹੈ, ਸਾਨੂੰ ਸਮੇਂ ਦਵਾਈ ਮੁਹਈਆਂ ਨਹੀਂ ਕਰਵਾਈ ਜਾਂਦੀ। ਇਸ ਦੌਰਾਨ ਸ਼੍ਰੀ ਸਾਂਪਲਾ ਜੀ ਲਗਭਗ 1 ਘੰਟੇ ਤੱਕ ਉਥੇ ਰਹੇ। ਸ਼੍ਰੀ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਗਰੀਬਾਂ ਤੇ ਜਰੂਰਤਮੰਦਾਂ ਦੀ ਭਲਾਈ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕਰਦੀ ਹੈ, ਜੋ ਕਿ ਸਹੀ ਥਾ’ਤੇ ਲਗਣੀ ਚਾਹੀਦੀ ਹੈ। ਉਨ੍ਹਾਂ ਮੌਕੇ’ਤੇ ਸਮਾਜਿਕ ਸੁਰਖਿਆ ਸਕੱਤਰ ਨੂੰ ਟੈਲੀਫੋਨ ਕਰਕੇ ਆਪਣੇ ਕੰਮ ਨੂੰ ਸਹੀ ਢੰਗ ਨਾਲ ਨਾ ਕਰਨ ਵਾਲੇ ਕਰਮਚਾਰੀਆਂ ‘ਤੇ ਕਾਰਵਾਈ ਕਰਨ ਦੇ ਨਾਲ ਨਾਲ ਉਥੇ ਰਹਿ ਰਹੇ ਬਜੂਰਗਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਹਿਦਾਇਤ ਜਾਰੀ ਕੀਤੀ।
Punjab Post Daily Online Newspaper & Print Media