Saturday, August 15, 2026

ਪੰਜਾਬੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 17 ਅਪ੍ਰੈਲ ਨੂੰ ਹੋਵੇਗੀ ਰਿਲੀਜ਼

PPN0404201513ਹੁਸ਼ਿਆਰਪੁਰ, 4 ਅਪ੍ਰੈਲ (ਸਤਵਿੰਦਰ ਸਿੰਘ) – ਪੰਜਾਬ ਵਿੱਚ 1981 ਤੋ 1992 ਤੱਕ ਸਿੱਖ ਸੰਘਰਸ਼ ਦੇ ਪੋਜਟਿਵ ਪੱਖਾ ਨੂੰ ਲੈ ਕੇ ਆ ਰਹੀ ਹੈ ਪੰਜਾਬੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਇਨ੍ਹਾਂ ਗਲਾਂ ਦਾ ਪ੍ਰਗਟਾਂਵਾ ਫਿਲਮ ਦੇ ਪ੍ਰਮੋਸ਼ਨ ਦੌਰਾਨ ਗੀਤਕਾਰ,ਗਾਇਕ ਤੇ ਫਿਲਮਾਂ ਦੇ ਅਦਾਕਾਰ ਰਾਜ ਕਾਕੜਾ ਨੇ ਗੁਰਦੂਆਰਾ ਸ੍ਰੀ ਹਰ ਜੀ ਸਹਾਈ ਵਿੱਖੇ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।ਅਦਾਕਾਰ ਰਾਜ ਕਾਕੜਾ ਨੇ ਦੱਸਿਆ ਕਿ ਉਸ ਸਮੇ ਜੋ ਸਿੱਖ ਸੰਘਰਸ਼ ਦੇ ਪੋਜਿਟਿਵ ਪੱਖ ਜਿਵੇ ਨਸ਼ਿਆ ਨੂੰ ਠੱਲ, ਦਹੇਜ ਰਹਿਤ ਵਿਆਹ, ਵਿਆਹਾ ਵਿੱਚ ਬਰਾਤ ਸਮੇ 11 ਬੰਦਿਆ ਦਾ ਸੀਮਤ ਹੋਣਾ ਤੇ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਨਾ ਆਦਿ ਜੋ ਕਿ ਆਮ ਲੋਕਾ ਨੂੰ ਨਹੀ ਪਤਾ ਇਸ ਫਿਲਮ ਵਿੱਚ ਉਹ ਸਾਰੇ ਪੱਖ ਦਿਖਾਏ ਗਏ ਹਨ।ਕਾਕੜਾ ਨੇ ਦੱਸਿਆ ਇਸ ਫਿਲਮ ਦਾ ਫਿਲਮਾਕਣ ਨੰਦਪੁਰ ਕਲੌੜ,ਬਾਸੀਆ ਬੈਦਵਾਨ,ਚਿੱਲਾ ਮਨੌਲੀ, ਫਤਹਿਗੜ੍ਹ ਸਾਹਿਬ ਤੇ ਨਾਭਾ ਵਿੱਖੇ ਹੋਇਆ ਤੇ ਫਿਲਮ ਵਿੱਚ ਹੀਰੋ ਰਾਜ ਕਾਕੜਾ ਤੇ ਹੀਰੋਇਨ ਜੋਨਿਤਾ ਡੋਡਾ ਹੈ ਤੇ ਬਾਕੀ ਅਦਾਕਾਰਾਂ ਵਿੱਚ ਸ਼ਵਿੰਦਰ ਮਾਹਲ, ਨੀਟੂ ਪੱਧੇਰ, ਸ਼ੱਕੂ ਰਾਣਾ, ਸਿਮਰਨ ਸਹਿਜਪਾਲ, ਸਤੀ ਬੈਦਵਾਨ, ਭਾਰਤੀ ਦੱਤ, ਤੇਜਸ਼ਵਰ, ਧਰਮਿੰਦਰ ਬਨੀ, ਸੁਚੇਤਾ, ਨਵਦੀਪ ਕਲੇਰ, ਅੰਮ੍ਰਿਤਪਾਲ ਛੋਟੂ, ਕੇ ਅਰਮਾਨ, ਰਾਜਵਿੰਦਰ ਸਮਰਾਲਾ, ਗੁਰਿੰਦਰ ਮਕਨਾ ਅਤੇ ਸੁਖਵਿੰਦਰ ਸੋਹੀ ਤੇ ਗਾਇਕ ਭੁੱਲਰ, ਕੇ ਐਨ ਐਸ ਸੇਖੋ ਨੇ ਮਹਿਮਾਨ ਰੋਲ ਅਦਾ ਕੀਤਾ ਹੈ।
ਰਾਜ ਕਾਕੜਾ ਨੇ ਦੱਸਿਆ ਕਿ ਦਰਸ਼ਕਾ ਦੇ ਮਿੱਲ ਰਹੇ ਹਾਂ ਪੱਖੀ ਹੁੱਗਾਰਾ ਜਿਸ ਨਾਲ ਪੂਰੀ ਟੀਮ ਵਿੱਚ ਬਹੁਤ ਉਤਸ਼ਾਹ ਹੈ।ਇਸ ਮੌਕੇ  ਤੇ ਗੁਰਦੁਆਰਾ ਪ੍ਰਬਧੰਕ ਅਤੇ ਮੁਹੱਲਾ ਕਮੇਟੀ ਵਲੋ ਰਾਜ ਕਾਕੜਾ ਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ ਤੇ ਸਿੱਖ ਪੱਖ ਨੂੰ ਰੱਖਦੀ ਫਿਲਮ ਨਿਰਮਾਣ ਕਰਨ ਤੇ ਰਾਜ ਕਾਕੜੇ ਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾ ਹਾਜ਼ਰ ਸਨ ਜੋ ਕਿ ਭਰਪੂਰ ਉਤਸ਼ਾਹ ਵਿੱਚ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply