ਕਿਹਾ ਕੰਮ ਠੀਕ ਨਾ ਹੋਏ ਤਾਂ ਜਿੰਮੇਵਾਰ ਅਧਿਕਾਰੀ ਤੇ ਹੋਵੇਗੀ ਕਾਰਵਾਈ
ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰ ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਵਾਰਡ ਨੰ 6 ਦੇ ਕਈ ਇਲਾਕਿਆਂ ਦਾ ਦੋਰਾ ਕੀਤਾ। ਉਹਨਾਂ ਦੇ ਨਾਲ ਮੋਕੇ ‘ਤੇ ਨਗਰ ਨਿਗਮ, ਨਗਰ ਸੁਧਾਰ ਟਰੱਸਟ ਅਤੇ ਬਿਜਲੀ ਵਿਭਾਗ ਦੇ ਅਫਸਰ ਮੋਜੂਦ ਰਹੇ।ਸ਼੍ਰੀ ਜੋਸ਼ੀ ਨੇ ਗਲੀ ਗਲੀ ਤੱਕ ਪਹੁੰਚ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਿਸ ਵਿਚ ਵਾਟਰ ਸਪਲਾਈ, ਸੀਵਰੇਜ, ਚੈਂਬਰ, ਸਟ੍ਰੀਟ ਲਾਈਟ ਅਤੇ ਥਾਂ ਥਾਂ ਤੇ ਬਿਜਲੀ ਦੀਆਂ ਤਾਰਾਂ ਦਾ ਜਾਲ ਇਲਾਕਾ ਨਿਵਾਸੀਆਂ ਦੀ ਵੱਡੀ ਮੁਸ਼ਕਿਲ ਸੀ।ਸ਼੍ਰੀ ਜੋਸ਼ੀ ਨੇ ਅਧਿਕਾਰੀਆਂ ਨੂੰ ਕੰਮਾਂ ਵਿਚ ਕਮੀਆਂ ਦੇ ਬਾਰੇ ਪੁਛਿਆ ਅਤੇ ਉਨਾਂ ਨੂੰ ਇਕ ਹਫਤੇ ਵਿਚ ਕੰਮ ਠੀਕ ਕਰਨ ਲਈ ਵੀ ਕਿਹਾ।ਉਹਨਾਂ ਕਿਹਾ ਕਿ ਅਗਲੇ ਹਫਤੇ ਉਹ ਫੇਰ ਨਗਰ ਨਿਗਮ ਕਮਿਸ਼ਨਰ ਨਾਲ ਇਹਨਾਂ ਇਲਾਕਿਆਂ ਦਾ ਦੋਰਾ ਕਰਣਗੇ ਜੇਕਰ ਕੰਮ ਵਿਚ ਕੋਈ ਕਮੀ ਰਹੀ ਤੇ ਸੰਬੰਧਿਤ ਅਧਿਕਾਰੀ ਤੇ ਕਾਰਵਾਈ ਵੀ ਕੀਤੀ ਜਾਵੇਗੀ।ਸ਼੍ਰੀ ਜੋਸ਼ੀ ਨੇ ਦੱਸਿਆ ਕਿ ਉਹ ਆਪ ਹਲਕੇ ਦੀ ਹਰ ਵਾਰਡ ਅਤੇ ਗਲੀ ਦਾ ਦੋਰਾ ਕਰਣਗੇ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹਨਾਂ ਦੀ ਡਿਉਟੀ ਵਿਚ ਕਿਸੇ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਮੋਕੇ ਤੇ ਵਾਰਡ ਕੋਂਸਲਰ ਕੁਲਵੰਤ ਕੋਰ, ਪ੍ਰਿਤਪਾਲ ਸਿੰਘ ਫੋਜੀ, ਅਰੁਣ ਭੱਲਾ, ਗੁਲਸ਼ਨ ਹੰਸ, ਕਸ਼ਮੀਰ ਸਿੰਘ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਤੋਂ ਰਜੀਵ ਸੇਖੜੀ, ਪੀ.ਕੇ. ਜੈਸਵਾਰ, ਬਿਜਲੀ ਵਿਭਾਗ ਤੋਂ ਐਕਸੀਅਨ ਸਕੱਤਰ ਸਿੰਘ, ਲੁਖ ਰਾਜ, ੳ.ਐਂਡ.ਐਮ ਵਿਚੋ ਮਨਜੀਤ ਸਿੰਘ ਆਦਿ ਮੋਜੂਦ ਸਨ।
Punjab Post Daily Online Newspaper & Print Media