Sunday, August 16, 2026

ਸੋਨੀਆਂ ਗਾਂਧੀ ਬਾਰੇ ਅਪਮਾਨ-ਜਨਕ ਸ਼ਬਦਾਂ ਦੇ ਰੋਸ ਵਜੋਂ ਫੂਕਿਆ ਗਿਰੀਰਾਜ ਸਿੰਘ ਦਾ ਪੁਤਲਾ

PPN0404201516ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ, ਸਾਜਨ) –  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪੰਜਾਬ ਜੋਗਿੰਦਰ ਪਾਲ ਢੀਂਗਰਾ ਅਤੇ ਪੰਜਾਬ ਕਾਂਗਰਸ ਦੇ ਸੈਕਟਰੀ ਪ੍ਰਦੀਪ ਸਰੀਨ ਦੀ ਅਗਵਾਈ ਵਿੱਚ ਗਿਰੀਰਾਜ ਦਾ ਪੁਤਲਾ ਸਾੜਿਆ ਗਿਆ।ਜੋਗਿੰਦਰ ਪਾਲ ਢੀਂਗਰਾ ਅਤੇ ਪੰਜਾਬ ਕਾਂਗਰਸ ਦੇ ਸੈਕਟਰੀ ਪ੍ਰਦੀਪ ਸਰੀਨ ਨੇ ਗੱਲਬਾਤ ਕਰਦਿਆ ਕਿਹਾ ਕਿ ਗਿਰੀਰਾਜ ਵਲੋਂ ਬੋਲੇ ਗਏ ਅਪਮਾਨ-ਜਣਕ ਸ਼ਬਦ ਨਾਰੀ ਸ਼ਕਤੀ ਅਪਮਾਨ ਕੀਤਾ ਹੈ।ਗਿਰੀਰਾਜ ਵਲੋਂ ਅਪਮਾਨ-ਜਣਕ ਸ਼ਬਦ ਬੋਲਨਾ ਬੜੀ ਹੀ ਛੋਟੀ ਸੋਚ ਦਾ ਨਤੀਜਾ ਹੈ।ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ  ਕੀਤਾ ਜਾਵੇਗਾ।ਨਾਰੀ ਸ਼ਕਤੀ ਸਾਡੇ ਦੇਸ਼ ਦਾ ਭੱਵਿਖ ਹੈ, ਉਨ੍ਹਾਂ ਕਿਹਾ ਕਿ ਜਿਨ੍ਹੀ ਦੇਰ ਤੱਕ ਗਿਰੀਰਾਜ ਦਾ ਅਸਤੀਫਾ ਨਹੀਂ ਲਿਆ ਜਾਂਦਾ, ਉਦੋਂ ਤੱਕ ਕਾਂਗਰਸ ਦੇ ਅਹੁਦੇਦਾਰਾਂ ਵਲੋਂ  ਸੰਗਰਸ਼ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਗਿਰੀਰਾਜ ਤੇ ਸੱਖਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਮੌਕੇ ਕੁਲਵਿੰਦਰ ਸੁੱਖੀ, ਡਿਮਪੀ ਚੋਹਾਨ, ਸੁਰਿੰਦਰ ਬਿਟੂ, ਭਾਰਤ ਭੂਸ਼ਨ ਕੋਸ਼ਲ, ਦਵਿੰਦਰ ਸ਼ਰਮਾ, ਬੀਰ ਦਮਨ ਚੋਹਾਨ, ਸ਼ਾਮ ਨਈਅਰ, ਪੁਰਨ ਚੰਦ, ਸੁਖਦੇਵ ਰਾਜ, ਅਸ਼ੋਕ ਕੁਮਾਰ, ਰਾਜਨ ਬਾਬਾ, ਅਸ਼ੋਕ ਡਿਮਪੀ, ਪੀ ਅੇਸ ਵਾਲੀਆਂ, ਵੀਣਾ ਘਈ, ਸੁਰਿੰਦਰ ਕੋਰ, ਕ੍ਰਿਸ਼ਨਾ ਦੇਵੀ, ਰਾਜੇਸ਼ਵਰੀ, ਸੁਰਵਿੰਦਰ ਕੋਰ, ਨਿਰਮਾ ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply