Saturday, July 18, 2026

ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਵਿਖੇ “ਬਜਟ 2015 ਅਤੇ ਇਸ ਦਾ ਭਾਰਤੀ ਆਰਥਿਕਤਾ ਤੇ ਅਸਰ” ਵਿਸ਼ੇ ਤੇ ਸੈਮੀਨਾਰ

PPN0604201503

ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ‘ਬਜਟ 2015 ਅਤੇ ਇਸ ਦਾ ਭਾਰਤੀ ਆਰਥਿਕਤਾ ਤੇ ਪ੍ਰਭਾਵ’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਸਰੋਤ ਪਰਸਨ ਬੀ.ਬੀ. ਕੇ. ਡੀ.ਏ. ਵੀ. ਕਾਲਜ ਦੇ ਮੈਨੇਜਮੈਂਟ ਵਿਸ਼ੇ ਦੇ ਸੀਨੀਅਰ ਪ੍ਰੋਫੈਸਰ ਦੀਪਕ ਖੁੱਲਰ ਸਨ।ਉਹਨਾਂ ਮੋਦੀ ਸਰਕਾਰ ਦੇ ਬਜਟ ਅਤੇ ਭਾਰਤੀ ਆਰਥਿਕਤਾ  ਦੇ ਵੱਖ ਵੱਖ ਖੇਤਰ ਤੇ ਇਸ ਦੇ ਅਸਰ  ਨੂੰ ਉਜਾਗਰ ਕੀਤਾ। ਪ੍ਰੋ: ਖੁੱਲਰ  ਨੇ ਇਹ ਚਰਚਾ ਕੀਤੀ  ਕਿ ਇਸ  ਬਜਟ ਦਾ ਮੁੱਖ ਫਾਇਦਾ ਵਿੱਤ, ਗਿਆਨ, ਰਿਅਲ ਅਸਟੇਟ, ਆਟੋ ਮੋਬਾਇਲ, ਧਾਤੂ, ਖਣਿਜ ਉਦਯੋਗ ਨੂੰ ਹੋਵੇਗਾ। ਜਦਕਿ ਪ੍ਰਚੂਨ, ਮਨੋਰੰਜਨ, ਦੂਰ ਸੰਚਾਰ ਦੇ ਖੇਤਰ ਵਿਚ ਸਰਵਿਸ ਟੈਕਸ ਵੱਧ ਜਾਣ ਨਾਲ ਇਹ ਜਿਆਦਾ ਲਾਭਦਾਇਕ ਨਹੀ ਹੋਇਆ।ਉਹਨਾਂ ਇਹ ਵੀ ਕਿਹਾ ਕਿ ਕਾਰਪੋਰੇਟ ਟੈਕਸ ਵਿਚ ਹੋਈ ਭਾਰੀ ਕਮੀ ਕਰਕੇ ਇਹ ਕਾਰਪੋਰੇਟ ਸੈਕਟਰ ਦੇ ਹੱਕ ਵਿਚ ਮੰਨਿਆ ਜਾ ਰਿਹਾ ਹੈ।ਵਿਸ਼ੇ ਦੇ ਮਾਹਿਰ  ਪ੍ਰੋ: ਖੁੱਲਰ ਨੇ ਇਹ ਵੀ ਦਸਿਆ ਕਿ  ਸਰਕਾਰ ਨੇ ਸ਼ਾਰਟ ਟਰਮ ਦੇ ਮੁਨਾਫਿਆਂ ਨੂੰ ਨਜਰ ਅੰਦਾਜ ਕਰਦਿਆਂ ਲਾਂਗ ਟਰਮ ਮੁਨਾਫਿਆਂ ਤੇ ਧਿਆਨ ਦਿੱਤਾ ਹੈ।ਇਸੇ ਕਰਕੇ ਇਹ ਬਜਟ ਆਮ ਆਦਮੀ ਲਈ ਬੇਹਤਰ ਇਨਫਰਾ ਸਟਰਕਚਰ, ਨਿਵੇਸ਼ ਅਤੇ ਬੇਹਤਰ ਰੁਜਗਾਰ ਮੌਕੇ ਲੈ ਕੇ ਆਵੇਗਾ।
ਮਹਿੰਗਾਈ ਦੇ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ ਨਿਵੇਸ਼ ‘ਚ ਘੱਟ ਰਹੇ ਰੁਝਾਨ ਨੂੰ ਰੋਕਣ ਲਈ  ਐਨ. ਪੀ. ਐਸ, ਜਨ ਧਨ ਯੋਜਨਾ ਅਤੇ ਮੇਕ ਇਨ ਇੰਡੀਆਂ ਵਰਗੀਆਂ ਨਵੀਆਂ ਸਕੀਮਾਂ ਨੂੰ ਮੋਦੀ ਸਰਕਾਰ ਨੇ ਪੇਸ਼ ਕੀਤਾ ਹੈ। ਸੀ ਕੇ ਡੀ ਇੰਸਟੀਟਿਉਟ ਦੇ ਮੈਂਬਰ ਇੰਚਾਰਜ ਡਾ: ਬਲਜਿੰਦਰ ਸਿੰਘ ਅਤੇ ਪ੍ਰਿੰ: ਡਾ. ਐਚ. ਐਸ. ਸੰਧੂ ਨੇ ਇਸ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਰਾਹੀਂ  ਭਾਰਤ ਦੀ ਆਰਥਿਕਤਾ ਦੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਇਆ ਗਿਆ ਹੈ।ਇਸ ਬਜਟ ਤੇ ਕੀਤੇ ਡੂੰਘੇ ਅਧਿਐਨ ਬਾਰੇ ਵਿਦਿਆਰਥੀਆਂ  ਨੂੰ ਜਾਣੂ ਕਰਾਉਣ ਲਈ ਉਹਨਾਂ ਸੀ ਕੇ ਡੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵਲੋਂ ਗੈਸਟ ਸਪੀਕਰ ਦਾ ਧੰਨਵਾਦ ਕੀਤਾ।ਅੰਤ ਵਿਚ ਵਿਦਿਆਰਥੀਆਂ ਵਲੋਂ  ਪੁੱਛੇ ਗਏ ਸਵਾਲਾਂ  ਨੇ ਵਿਸ਼ੇ ਦੇ ਹੋਰ ਵੀ ਡੂੰਘੀ ਜਾਣਕਾਰੀ ਅਤੇ ਪਹਿਲੂਆਂ ਨੂੰ ਉਜਾਗਰ ਕੀਤਾ। ਹੈਡ ਪਲੇਸਮੈਂਟ ਸ: ਪਰਮਜੀਤ ਸਿੰਘ ਮੱਕੜ ਅਤੇ ਬਾਕੀ ਫੈਕਲਟੀ ਮੈਂਬਰਜ਼ ਵੀ ਇਸ ਮੋਕੇ ਤੇ ਹਾਜਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply