Monday, August 10, 2026

ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਫਸਟ-ਏਡ ਟ੍ਰੇਨਿੰਗ ਕੈਂਪ

PPN0604201507

ਅੰਮ੍ਰਿਤਸਰ, 6 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਫਸਟ-ਏਡ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਫਸਟ-ਏਡ ਟ੍ਰੇਨਿੰਗ ਟੀਮ ਦਾ ਸਵਾਗਤ ਕੀਤਾ। ਜ਼ੀਕੁਟੀਜ਼ਾ ਹੈਲਥ ਕੇਅਰ ਲਿਮਟਿਡ ਤੋਂ ਪੀ.ਐਚ.ਸੀ. ਮੈਨੇਜਰ, ਡਾ. ਸੁਨੀਲ ਕੁਮਾਰ ਤੇ ਟੀਮ ਨੇ ਫਸਟ ਏਡ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।
ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਕਿਸੇ ਵੀ ਅਪਦਾ ਵੇਲੇ ਵਾਪਰੀ ਘਟਨਾ ਸਮੇਂ ਲੋਕਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਦੇ ਨਾਲ-ਨਾਲ ਮਨੁੱਖੀ ਜਾਨਾਂ ਬਚਾਉਣ ਦੇ ਢੰਗ-ਤਰੀਕੇ ਦੱਸਣਾ ਸੀ ਜਦੋਂ ਤਕ ਕਿ ਪੂਰਨ ਰੂਪ ਵਿਚ ਡਾਕਟਰੀ ਸਹਾਇਤਾ ਨਹੀਂ ਪਹੁੰਚ ਜਾਂਦੀ। ਉਨ੍ਹਾਂ ਦੱਸਿਆ ਕਿ ਇਸ  ਟ੍ਰੇਨਿੰਗ ਦੌਰਾਨ ਦਿਲ ਦੀ ਧੜਕਨ ਨਾਰਮਲ ਕਰਨ, ਡਾਇਬਟਿਕ ਐਮਰਜੈਂਸੀ, ਸਾਹ ਤੇ ਘੁਟਨ ਨਾਲ ਸਬੰਧਤ, ਖੂਨ ਰੋਕਣਾ, ਜ਼ਖਮ, ਹੱਡੀ ਦੀ ਟੁੱਟ-ਭੱਜ, ਮਰ੍ਹਮ ਪੱਟੀ, ਰੀੜ੍ਹ ਦੀ ਹੱਡੀ ਦੀ ਸੱਟ, ਸੱਪ ਦਾ ਕੱਟਣਾ, ਕਿਸੇ ਕਿਸਮ ਦੀ ਜ਼ਹਿਰ, ਇਨਫੈਕਸ਼ਨ ਅਤੇ ਹੋਰ ਇਲਾਜ ਲਈ ਮੁੱਢਲੀ ਸਹਾਇਤਾ ਦੇਣ ਬਾਰੇ ਜਾਣਕਾਰੀ ਦਿੱਤੀ ਗਈ।
ਕਲੱਸਟਰ ਲੀਡਰ, ਸ੍ਰੀ ਵਰਿੰਦਰ ਸਿੰਘ ਮਾਹਲ ਨੇ ਐਮਰਜੈਂਸੀ ਐਂਬੂਲੈਂਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖੋਜਾਰਥੀਆਂ ਤੇ ਵਿਦਿਆਰਥੀਆਂ ਤੋਂ ਇਲਾਵਾ ਪ੍ਰੋ. ਏ.ਕੇ. ਠੁਕਰਾਲ, ਪ੍ਰੋ. ਅਵਿਨਾਸ਼ ਨਾਗਪਾਲ, ਡਾਇਰੈਕਟਰ, ਹਿਊਮਨ ਰੀਸੋਰਸ ਡਿਵੈਲਪਮੈਂਟ ਸੈਂਟਰ, ਪ੍ਰੋ. ਰੇਣੂ ਭਾਰਦਵਾਜ, ਪ੍ਰੋਫੈਸਰ ਇੰਚਾਰਜ (ਐਗਜ਼ਾਮੀਨੇਸ਼ਨ), ਪ੍ਰੋ. ਸਰੋਜ ਅਰੋੜਾ, ਡਾ. ਜਤਿੰਦਰ ਕੌਰ, ਇੰਜੀ. ਭੁਪਿੰਦਰ ਪਾਲ ਸਿੰਘ ਅਤੇ ਡਾ. ਕਿਰਨਦੀਪ ਧਾਮੀ ਵੀ ਮੌਜੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply