Tuesday, September 15, 2026

ਪੁਲਿਸ ਵਲੋਂ ਰਈਆ ਨਹਿਰ ‘ਤੇ ਡੈਂਜਰ ਪਾਰਕ ਨਾਕਾ

PPN0604201515

ਰਈਆ, 6 ਅਪ੍ਰੈਲ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਇਲਾਕੇ ਰਈਆ ਨਹਿਰ ‘ਤੇ ਪੁਲਿਸ ਵਲੋ ਡੈਂਜਰ ਨਾਕਾ ਲਗਾਇਆ ਗਿਆ ਅਤੇ ਵਾਹਨਾਂ ਨੂੰ ਡੈਂਜਰ  ਪਾਰਕ  ਕਰਾਸ ਕਰਨ ਤੋਂ ਰੋਕਣ ਲਈ ਵਾਹਨਾਂ ਦੇ ਚਲਾਨ ਕੱਟੇ ਗਏ।ਇਸ ਮੌਕੇ ਸਾਡੇ ਪੱਤਰਕਾਰਾਂ ਨਾਲ  ਗੱਲਬਾਤ ਕਰਦੇ ਰਈਆ ਚੌਕੀ ਇੰਚਾਰਜ ਅਮਨਦੀਪ ਸਿੰਘ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ  ਡੈਂਜਰ ਪਾਰਕ ਕਰਨ ਤੋ ਲੋਕ ਬਾਜ ਨਹੀ ਆ ਰਹੇ, ਇਸ ਲਈ ਬੋਰਡ ਲਗਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਵੀ ਲੋਕਾਂ ਦੀ ਸਮਝ ਤੋ ਬਾਹਰ ਹੈ।ਉਨਾਂ ਕਿਹਾ ਕਿ ਕੁੱਝ ਚਲਾਨ ਹੈਲਮਟ ਤੋਂ ਬਗੈਰ ਦੋ ਪਹੀਆ ਵਾਹਣ ਚਲਾਉਣ ਅਤੇ ਕੁੱਝ ਡੈਂਜਰ ਪਾਰਕ ਕਰਨ ਕਰਕੇ ਕੱਟੇ ਗਏ ।ਵਾਹਨਾਂ ਨੂੰ ਸਹੀ ਰਸਤੇ ‘ਤੇ ਚਲਾਉਣ ਬਾਰੇ ਦੱਸਿਆ ਗਿਆ।ਕਮਲਬੀਰ ਐਚ. ਸੀ. ਨਰਿੰਦਰਪਾਲ ਸਿੰਘ ਐਚ. ਸੀ. ਬੂਟਾ ਸਿੰਘ ਐਚ. ਸੀ, ਸਰਬਜੀਤ ਸਿੰਘ ਆਦਿ ਮੌਜੂਦ ਸਨ ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply