Friday, April 10, 2026

ਆਮ ਆਦਮੀ ਪਾਰਟੀ ‘ਚ ਲੀਡਰਾਂ ਦੀ ਨਹੀ ਆਮ ਲੋਕਾਂ ਦੀ ਹੋਵੇਗੀ ਪਹਿਲ – ਸੁਰਜੀਤ ਕੰਗ, ਅਸ਼ੋਕ ਤਲਵਾਰ

‘ਆਪ’ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕੀਤਾ

PPN0604201516
ਰਈਆ, 6 ਅਪ੍ਰੈਲ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਵਿੱਚ ਬੂਥ ਲੈਵਲ ਦੀਆਂ ਕਮੇਟੀਆਂ ਸਬੰਧੀ ਵਲੰਟੀਅਰਾਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਜਗੀਰ ਸਿੰਘ ਫੌਜੀ, ਕੁਲਦੀਪ ਸਿੰਘ ਮਥਰੇਵਾਲ ਅਤੇ ਪਿਆਰਾ ਸਿੰਘ ਤਿੰਮੋਵਾਲ ਦੀ ਪ੍ਰਧਾਨਗੀ ਹੇਠ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਦੇ ਪਿੰਡ ਸੰਘਰਕੋਟ ਵਿਖੇ ਹੋਈ ।ਇਹ ਮੀਟਿੰਗ ਉਸ ਸਮੇ ਰੈਲੀ ਦਾ ਰੂਪ ਧਾਰਨ ਕਰ ਗਈ ਜਦੋ ਉਥੇ ਹਜਾਰਾਂ ਵਲੰਟੀਅਰ ਅਤੇ ਵਰਕਰ ਨੇ ਆਪਣੇ ਪ੍ਰੀਵਾਰਾ ਸਮੇਤ ਸਮੂਲੀਅਤ ਕੀਤੀ ।ਇਸ ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਅਸੋਕ ਤਲਵਾਰ, ਜਗਦੀਪ ਸਿੰਘ, ਇਕਬਾਲ ਸਿੰਘ ਭੁੱਲਰ ਅੰਮ੍ਰਿਤਸਰ ਅਤੇ ਹਲਕਾ ਇੰਚਾਰਜ ਸੁਰਜੀਤ ਸਿੰਘ ਕੰਗ, ਦਲਬੀਰ ਸਿੰਘ ਟੌਗ ਅਤੇ ਨਿਸ਼ਾਨ ਸਿੰਘ ਬੋਦੇਵਾਲ ਉਚੇਚੇ ਤੌਰ ਤੇ ਪਹੁੰਚੇ ।
ਇਕੱਠ ਨੂੰ ਸੰਬੋਧਨ ਕਰਦਿਆਂ ਪਰਮਬੀਰ ਸਿੰਘ ਹੈਪੀ, ਬਾਬਾ ਬਲਵਿੰਦਰ ਸਿੰਘ, ਪ੍ਰਤਾਪ ਸਿੰਘ ਕੁੜੀਵਲਾਹ, ਹਰਦੇਵ ਸਿੰਘ ਵੜਿੰਗ ਸੂਬਾ ਸਿੰਘ ਅਤੇ ਕੁਲਦੀਪ ਸਿੰਘ ਮਥਰੇਵਾਲ ਨੇ ਦੱਸਿਆ ਕਿ ਅਸੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਆਪਣੇ ਹਲਕੇ ਵਿੱਚ ਭ੍ਰਿਸ਼ਟਾਚਾਰ, ਨਸ਼ਾਖੋਰੀ ਅਤੇ ਹਰ ਤਰ੍ਹਾਂ ਦੀ ਲੋਕ ਵਿਰੋਧੀ ਸ਼ਕਤੀ ਨੂੰ ਖਤਮ ਕਰਨ ਲਈ ਪਿੰਡ ਪੱਧਰ ਤੇ ਵਧੀਆ ਅਤੇ ਸਾਫ ਸੁਥਰੀਆਂ ਟੀਮਾਂ ਤਿਆਰ ਕਰਾਗੇ ।ਕੰਗ ਅਤੇ ਤਲਵਾਰ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਪਿਛੇ 65 ਸਾਲਾ ਤੋ ਸਰਕਾਰਾਂ ਆਪਸੀ ਮਿਲੀਭੁਗਤ ਕਰਕੇ ਲੋਕਾਂ ਦਾ ਸੋਸ਼ਣ ਕਰ ਰਹੀਆਂ ਹਨ ਅਤੇ ਆਮ ਆਦਮੀ ਦੀ ਅਵਾਜ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ।ਸਰਕਾਰਾਂ ਵਲੋਂ ਸ਼ਰੇਆਮ ਕਾਰਪੋਰੇਟ ਘਰਾਣਿਆਂ ਨੂੰ ਪਹਿਲ ਦੇ ਕੇ ਫਾਇਦਾ ਪਹੁੰਚਾਇਆ ਜਾ ਰਿਹਾ ਹੈ।ਜਿਸ ਦਾ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ ਅਤੇ ਆਮ ਲੋਕਾਂ ਨੂੰ ਇਨਸਾਫ ਦਵਾਉਣ ਲਈ ਵਚਨਬੱਧ ਹੈ। ਆਮ ਆਦਮੀ ਪਾਰਟੀ ਵਿੱਚ ਵੱਡੇ ਵੱਡੇ ਲੀਡਰਾਂ ਦੀ ਨਹੀ ਬਲਕਿ ਚੰਗੀ ਸੋਚ ਵਾਲੇ ਆਮ ਆਦਮੀਆਂ ਦੀ ਜਰੂਰਤ ਹੈ ਜੋ ਕਿ ‘ਆਪ’ ਪਾਰਟੀ ਦੀ ਸੋਚ ‘ਤੇ ਚੱਲ ਸਕਣ। ਉਨ ਾਂਕਿਹਾ ਕਿ ਜਲਦ ਹੀ ਪਾਰਟੀ ਵਰਕਰਾਂ ਵੱਲੋ ਪਿੰਡ ਪੱਧਰ ਤੇ ਟੀਮਾਂ ਤਿਆਰ ਕਰਕੇ ‘ਆਪ’ ਵੱਲੋ ਪਿੰਡ ਪੱਧਰ ਦੇ ਬੁਰਾਈਆ ਖਿਲਾਫ ਸਫਾਈ ਅਭਿਆਨ ਚਲਾਇਆ ਜਾਵੇ ।
ਇਸ ਮੌਕੇ ਕਸਮੀਰ ਸਿੰਘ ਜੱਲੂਪੁਰ, ਪ੍ਰਭਦੀਪ ਸਿੰਘ ਕੋਟਲੀ, ਨਿਰਮਲ ਸਿੰਘ ਬੋਦੇਵਾਲ, ਬਲਵੰਤ ਸਿੰਘ, ਯਾਦਵਿੰਦਰ ਸਿੰਘ ਤਿਮੋਵਾਲ, ਪਲਵਿੰਦਰ ਸਿੰਘ ਦਾਊਦ, ਬਲਵੰਤ ਸਿੰਘ ਉੱਪਲ, ਜਸਵਿੰਦਰ ਸਿੰਘ , ਜਸਪਾਲ ਸਿੰਘ ਖਿਲਚੀਆਂ, ਕੰਵਲਜੀਤ ਸਿੰਘ, ਰਕੇਸ਼ ਕੁਮਾਰ ਜਲਾਲਾਬਾਦ, ਬਲਦੇਵ ਸਿੰਘ ਪਾਲੀ, ਅਜੀਤ ਸਿੰਘ ਜੀਤਾ, ਜੱਜ ਬਾਜਵਾ, ਸਿਰਮਜੀਤ ਸਿੰਘ ਬਿੱਕਾ ਸੰਘਰਕੋਟ, ਸੁਖਰਾਜ ਸਿੰਘ ਕੁੜੀਵਲਾਹ, ਤੀਰਥ ਰਾਮ, ਜਗਜੀਤ ਸਿੰਘ ਥੋਥੀਆਂ, ਸਤਿਨਾਮ ਸਿੰਘ ਜੱਲੂਪੁਰ ਖੈੜਾ ਆਦਿ ਆਗੂ ਹਾਜਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply