Monday, September 14, 2026

ਸੇਂਟ ਫਰਾਂਸਿਸ ਚਰਚ ਦੇ ਵੱਲੋਂ ਵੱਖ ਵੱਖ ਮੁਕਾਬਲਿਆਂ ਦਾ ਆਯੋਜਨ

ਰੋਮਾ, ਅੰਜੂਮਨ ਸਿੱਧੂ ਤੇ ਕਮਲ ਨੇ ਹਾਸਲ ਕੀਤਾ ਪਹਿਲਾ, ਦੂਜਾ ਤੇ ਤੀਜਾ ਸਥਾਨ

PPN0604201518
ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਈਸਾਈ ਭਾਈਚਾਰੇ ਦੇ ਵੱਲੋਂ ਬੀਤੇ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਦੇਰ ਰਾਤ ਤੱਕ ਮਨਾਏ ਗਏ ਗੁੱਡ ਫਰਾਈਡੇ ਤੇ ਈਸਟਰ (ਮੌਤ ਤੇ ਫਤਿਹ) ਉਤਸਵ ਦੇ ਸਬੰਧ ਵਿਚ ਕੈਂਟ ਸਥਿਤ ਸੇਂਟ ਫਰਾਂਸਿਸ ਚਰਚ ਵਿਖੇ ਇਕ ਪ੍ਰਭਾਵਸ਼ਾਲੀ ਸਮਾਰੋਹ ਤੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਤੇ ਪ੍ਰਭੂ ਯੀਸੂ ਮਸੀਹ ਦੀ ਸ਼ਾਨ ਵਿਚ ਮਸੀਹੀ ਸ਼ਬਦਾਂ ਦਾ ਗੁਨਗਾਣ ਕੀਤਾ ਗਿਆ। ਚਰਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਠੇਕੇਦਾਰ ਅਸ਼ੋਕ ਜੌਸਫ ਦੇ ਬੇਮਿਸਾਲ ਪ੍ਰਬੰਧਾਂ ਹੇਠ ਇਸ ਸਮਾਰੋਹ ਦੇ ਦੋਰਾਨ ਫਾਦਰ ਜੌਨ ਨੇ ਵਿਸ਼ੇਸ਼ ਤੋਰ ਤੇ ਹਾਜਰੀ ਭਰੀ।
ਇਸ ਮੋਕੇ ਪ੍ਰਾਰਥਨਾ ਸਭਾ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਭੂ ਯੀਸੂ ਮਸੀਹ ਸ਼ਾਤੀ ਦੇ ਮਸੀਹਾ ਸਨ ਤੇ ਆਪਣਾ ਪੂਰਾ ਜੀਵਨ ਲੋਕਾਈ ਦੇ ਲੇਖੇ ਲਗਾਇਆ।ਉਨ੍ਹਾਂ ਕਿਹਾ ਕਿ ਪ੍ਰਭੂ ਯੀਸੂ ਮਸੀਹ ਨੇ ਹਮੇਸ਼ਾ ਹੱਕ ਸੱਚ ਤੇ ਪਹਿਰਾ ਦੇਣ ਦਾ ਸੰਦੇਸ਼ ਦਿੱਤਾ।ਇਸ ਲਈ ਗੁੱਡ ਫਰਾਈਡੇ ਤੇ ਈਸਟਰ ਦਾ ਮਹੱਤਵ ਸਮਝਣ ਦੇ ਨਾਲ ਨਾਲ ਇਸ ਦੇ ਪ੍ਰਚਾਰ ਤੇ ਪਸਾਰ ਤੇ ਵੀ ਜ਼ੋਰ ਦਿੱਤਾ ਜਾਵੇ। ਇਸ ਦੋਰਾਨ ਚਰਚ ਪ੍ਰਬੰਧਕੀ ਕਮੇਟੀ ਦੇ ਵਲੋਂ ਬਾਈਬਲ ਨਾਲ ਸਬੰਧਤ ਪ੍ਰਸ਼ਨਾਵਲੀ, ਚਰਚ ਸਜਾਉਣ, ਦਰੱਖਤ ਸਜਾਉਣ ਆਦਿ ਵੱਖ ਵੱਖ ਪ੍ਰਕਾਰ ਦੀਆਂ ਪ੍ਰਤੀਯੋਗਿਤਾਵਾਂ ਦਾ ਆਯੋਜਨ ਵੀ ਕੀਤਾ ਗਿਆ ਤੇ ਪਹਿਲੇ ਨੰਬਰ ਤੇ ਆਉਣ ਵਾਲੀ ਰੋਮਾ, ਦੂਸਰੇ ਨੰਬਰ ਦੇ ਆਉਣ ਵਾਲੀ ਅੰਜੂਮਨ ਸਿੱਧੂ ਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਕਮਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਜਦੋਂ ਕਿ ਜੇਮਸ ਗਿੱਲ ਪਰਿਵਾਰ ਨੂੰ ਵੀ ਵਿਸ਼ੇਸ਼ ਤੋਰ ਤੇ ਮਾਨ ਸਨਮਾਨ ਮਿਲਿਆ। ਇਸ ਮੋਕੇ ਵਾਇਸ ਪ੍ਰਧਾਨ ਜੌਨ ਗਿੱਲ, ਵਿਕਟਰ ਪੀਪੀ, ਰਾਜੂ, ਰਾਜੀ, ਕਿਰਨ ਬਾਲਾ, ਬਖਸ਼ੀਸ਼ ਮਸੀਹ, ਬਲਵਿੰਦਰ ਮਸੀਹ, ਸ਼ਿੰਦਾ ਮਸੀਹ, ਰਿੰਕੂ ਐਥਨੀ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply