Monday, October 12, 2026

ਧੂਰੀ ਚੋਣ ‘ਚ ਇਸਤਰੀ ਅਕਾਲੀ ਦਲ ਨੇ ਸੰਭਾਲਿਆ ਮੋਰਚਾ

PPN0604201517

ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਨਿਰਦੇਸ਼ਾਂ ‘ਤੇ ਬੀਬੀ ਜਗੀਰ ਕੋਰ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਤੋਂ ਗਏ ਇਸਤਰੀ ਅਕਾਲੀ ਦਲ ਦੇ ਵਰਕਰਾਂ ਨੇ ਧੂਰੀ ਚੌਣ ਵਿਚ ਮੋਰਚਾ ਸੰਭਾਲ ਲਿਆ ਹੈ।ਅੰਮ੍ਰਿਤਸਰ ਸ਼ਹਿਰੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬੀਬੀਆਂ ਦਾ ਜੱਥਾ ਧੂਰੀ ਦੀ ਵਾਰਡ ਨੰਬਰ 20 ਵਿਚ ਪੂਰੇ ਜੋਰ ਨਾਲ ਐਸ.ਐਸ ਬੋਰਡ ਦੇ ਮੈਂਬਰ ਇਕਬਾਲ ਸਿੰਘ ਸੰਧੂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਲੋਗੋਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਰਾਜਵਿੰਦਰ ਕੋਰ ਰਾਜ ਨੇ ਕਿਹਾ ਕਿ ਸਾਰੇ ਵਿਧਾਨ ਸਭਾ ਹਲਕੇ ਵਿਚ ਅਕਾਲੀ ਉਮੀਦਵਾਰ ਦਾ ਬੋਲ-ਬਾਲਾ ਹੈ ਤੇ ਕਾਂਗਰਸੀ ਮੁਹਿੰਮ ਕਿਤੇ ਵੀ ਨਜਰ ਨਹੀਂ ਆ ਰਹੀ।ਇਸ ਮੌਕੇ ਬੀਬੀ ਰਾਜਵਿੰਦਰ ਕੌਰ ਰਾਜ ਤੋਂ ਇਲਾਵਾ ਸਕੱਤਰ ਜਨਰਲ ਬਲਵਿੰਦਰ ਕੋਰ ਸੰਧੂ ਵਾਰਡ ਪ੍ਰਧਾਨ ਕਿਰਨਜੀਤ ਕੋਰ, ਵੂਮੈਨ ਕਮਿਸ਼ਨ ਦੇ ਮੈਂਬਰ ਵੀਰ ਪਾਲ ਕੋਰ ਤਰਪਾਲਾ, ਲੱਬੀ ਬਲਾਕ ਤੋਂ ਪ੍ਰਸੁਖਦੀਪ ਕੋਰ, ਜਸਵਿੰਦਰ ਕੋਰ, ਸੁਰਿੰਦਰ ਕੋਰ, ਬਲਬੀਰ ਕੋਰ, ਅਮਰੀਕ ਸਿੰਘ ਕਾਲਾ ਆਦਿ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply