
ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਵਿਖੇ ਵਰਲਡ ਹੈਲਥ ਡੇਅ ਮਨਾਇਆ ਗਿਆ।ਇਸ ਮੌਕੇ ਅਯੋਜਿਤ ਵਿਸ਼ੇਸ਼ ਸੈਮੀਨਾਰ ਦੇ ਸਰੋਤ ਵਿਅਕਤੀ ਡਾ. ਗਗਨਦੀਪ ਸਿੰਘ (ਐਮ.ਬੀ.ਬੀ.ਐਸ, ਐਮ.ਐਸ, ਡੀ.ਐਨ.ਬੀ. ਸਰਜੀਕਲ ਓਨਕੋਲੋਜੀ ਸੁਰਜੀਤ ਹਸਪਤਾਲ, ਏਅਰਪੋਰਟ ਰੋਡ) ਅਤੇ ਸ. ਨਰਿੰਦਰ ਸਿੰਘ (ਹੈਡ ਆਪ ਫਾਰਮੇਸੀ) ਸਨ।ਉਹਨਾ ਨੇ ਵਿਸ਼ਵ ਵਿੱਚ ਭਿਆਨਕ ਰੂਪ ਧਾਰਨ ਕਰ ਰਹੀ ਬਿਮਾਰੀ ਕੈਂਸਰ ਬਾਰੇ ਜਾਣਕਾਰੀ ਦਿੰਦਿਆਂ ਸਰੀਰ ਦੇ ਵੱਖ-ਵੱਖ ਅੰਗਾਂ ਦੀ ਕੈਂਸਰ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ੳਹਨਾ ਕੈਂਸਰ ਦੇ ਲੱਛਣਾ, ਕਾਰਣ, ਇਲਾਜ ਅਤੇ ਇਸ ਤੋਂ ਬਚਣ ਦੇ ਸੁਝਾਅ ਬਾਰੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿਤੀ ਉਹਨਾਂ ਨੇ ਦੱਸਿਆ ਕਿ 90% ਕੈਂਸਰ ਸਾਡੇ ਲਾਈਫ ਸਟਾਈਲ ਤੇ ਨਿਰਭਰ ਹੈ।ਇਸ ਤੋਂ ਬਚਣ ਲਈ ਸਾਨੂੰ ਆਪਣੇ ਰਹਿਣ ਤੇ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਰੋਜਾਨਾਂ ਕਸਰਤ ਅਤੇ ਰੈਗੂਲਰ ਮੈਡੀਕਲ ਚੈਕਅੱਪ ਕਰਵਾਉਣਾ ਚਾਹੀਦਾ ਹੈ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media