ਮਿਹਨਤੀ ਨਾਲ ਹੀ ਆਦਮੀ ਉਚ ਮੁਕਾਮ ਹਾਸਲ ਕਰ ਸਕਦਾ ਹੈ – ਪ੍ਰਿੰ. ਅਸੋਕ ਚੁਚਰਾ

ਫਾਜ਼ਿਲਕਾ 7 ਅਪ੍ਰੈਲ (ਵਿਨੀਤ ਅਰੋੜਾ) – ਸਰਕਾਰੀ ਮਾਡਲ ਸਕੈਂਡਰੀ ਸਕੂਲ ਲੜਕੇ ਵਿਚ ਅੱਜ ਸਕੂਲ ਦੀਆਂ ਜਮਾਤਾਂ ਵਿਚੋਂ ਚੰਗੇ ਅੰਕ ਪ੍ਰਾਪਤ ਕਰ ਕੇ ਪੁਜੀਸ਼ਨਾਂ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਸ਼ੋਕ ਚੁਚਰਾ ਦੀ ਅਗਵਾਈ ਵਿਚ ਸਨਮਾਨਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿਖਿਆ ਅਫਸਰ ਸੈਸਿ ਡਾ. ਸੁਖਬੀਰ ਸਿੰਘ ਬੱਲ੍ਹ ਅਤੇ ਜਿਲ੍ਹਾ ਸਿਖਿਆ ਅਧਿਕਾਰੀ ਪ੍ਰਾਇਮਰੀ ਹਰੀ ਚੰਦ ਕੰਬੋਜ਼ ਅਤੇ ਐਸਐਮਸੀ ਚੇਅਰਮੈਨ ਐਡਵੋਕੇਟ ਮਨੋਜ ਤ੍ਰਿਪਾਠੀ ਅਤੇ ਲੈਕਚਰਾਰ ਵਿਜੇ ਮੋਗਾਂ ਮੁੱਖ ਮਹਿਮਾਨ ਸਨ। ਇਸ ਮੌਕੇ ਮਹਿਮਾਨਾਂ ਵੱਲੋਂ ਵਿਦਿਆਰਥੀਆਂ ਨੂੰ ਸਨਮਾਨ ਸਮੇਤ ਅਸ਼ੀਰਵਾਦ ਦਿਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਬੱਲ ਨੇ ਕਿਹਾ ਕਿ ਹਰ ਸਾਲ ਇਸੇ ਤਰਾਂ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾਏਗਾ। ਉਨ੍ਹਾਂ ਨੇ ਨਕਲ ਦੀ ਡਟ ਕੇ ਨਿੰਦਾਂ ਕੀਤੀ। ਉਨ੍ਹਾਂ ਕਿਹਾ ਕਿ ਜਿੰਦਗੀ ਵਿਚ ਉਹੀ ਸਫਲ ਹੁੰਦਾ ਹੈ, ਜੋ ਮਿਹਨਤ ਕਰਦਾ ਹੈ, ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਇਸ ਮੌਕੇ ਪ੍ਰਿੰਸੀਪਲ ਅਸ਼ੋਕ ਚੁਚਰਾ ਨੇ ਸਾਰੇ ਅਧਿਆਪਕਾਂ ਤੇ ਬੱਚਿਆਂ ਨੂੰ ਕਿਹਾ ਕਿ ਇਸ ਸਕੂਲ ਵਿਚ ਜੋ ਬੱਚਾ 6ਵੀਂ ਜਮਾਤ ਵਿਚ ਦਾਖਲਾ ਲਵੇਗਾ, ਉਸ ਨੂੰ ਮੁਫਤ ਸਕੂਲ ਬੈਗ, ਕਿਤਾਬਾ ਅਤੇ ਸ਼ਟੇਸ਼ਨਰੀ ਦਿਤੀ ਜਾਵੇਗੀ। ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਸਕੂਲ ਵਿਚ 11ਵੀਂ ਅਤੇ 12ਵੀਂ ਦੀ ਗਿਣਤੀ 15 ਸੋ ਤੋਂ ਉਪਰ ਹੈ, ਉਨ੍ਹਾਂ ਕਿਹਾ ਕਿ ਮਿਹਨਤੀ ਸਟਾਫ ਦੇ ਸਹਾਰੇ ਵਿਦਿਆਰਥੀਆਂ ਦੇ ਚੰਗੇ ਅੰਕ ਆਉਂਦੇ ਹਨ ਤੇ ਬੱਚੇ ਮੈਰਿਟ ਵਿਚ ਵੀ ਜਗ੍ਹਾਂ ਬਣਾਉਂਦੇ ਹਨ। ਉਨ੍ਹਾਂ ਸਕੂਲ ਬਾਰੇ ਹੋਰ ਦਸਦਿਆਂ ਕਿਹਾ ਕਿ ਸਰਕਾਰੀ ਸਕੂਲ ਦੇ ਬਾਵਜੂਦ ਇਥੇ ਸਖਤ ਨਿਯਮ ਹਨ ਤੇ ਅਧਿਆਪਕ ਤੇ ਬੱਚਿਆਂ ਲਈ ਸਮੇਂ ਦਾ ਪਾਬੰਦ ਹੋਣਾ ਵੀ ਬਹੁਤ ਜਰੂਰੀ ਹੈ। ਅੱਜ ਇਸ ਇਨਾਮ ਵੰਡ ਸਮਾਰੋਹ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਇਸ ਸਕੂਲ ਵਿਚੋਂ ਸੇਵਾਵਾਂ ਦੇਕੇ ਰਿਟਾਇਰ ਹੋਏ ਅਧਿਆਪਕਾਂ ਰਿਟਾਇਰਡ ਹੈਡਮਾਸਟਰ ਲੇਖ ਰਾਜ ਕਾਲੜਾ, ਮਨਮੋਹਣ ਕਟਿਆਲ, ਸਤੀਸ਼ ਆਰੀਆ, ਡਾ. ਅਮਰ ਲਾਲ ਬਾਘਲਾ, ਕੈਲਾਸ਼ ਬਾਂਸਲ, ਭਗਵਾਨ ਦਾਸ ਵੱਲੋਂ ਵੀ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।
Punjab Post Daily Online Newspaper & Print Media