Wednesday, October 14, 2026

ਐਨ.ਆਰ.ਐਚ.ਐਮ ਯੂਨੀਅਨ ਦੀ ਹੜਤਾਲ ‘ਚ ਸਥਾਈ ਕਰਮਚਾਰੀਆਂ ਨੇ ਦਿੱਤਾ ਸਮਰਥਨ

PPN0704201506
ਫਾਜ਼ਿਲਕਾ 7 ਅਪ੍ਰੈਲ (ਵਿਨੀਤ ਅਰੋੜਾ) – ਪੰਜਾਬ  ਦੇ ਸਿਹਤ ਵਿਭਾਗ ਵਿੱਚ ਐਨ.ਆਰ.ਐਚ.ਐਮ.ਅਧੀਨ ਕੰਮ ਕਰ ਰਹੇ ਕਰਮਚਾਰੀਆਂ ਵੱਲੋ 16 ਮਾਰਚ ਤੋ ਸ਼ੁਰੂ ਕੀਤੀ ਗਈ ਹੜਤਾਲ ਦੇ ਅੱਜ 23ਵੇਂ ਦਿਨ ਵੀ ਜਾਰੀ ਰਹੀ।ਇਸ ਹੜਤਾਲ ਵਿੱਚ ਸਿਹਤ ਵਿਭਾਗ ਦੇ ਰੇਗੁਲਰ ਸੰਗਠਨਾਂ ਨੇ ਵੀ ਦੁਪਹਿਰ 12 ਵਜੇ ਤੋ 3 ਵਜੇ ਤੱਕ ਸਿਹਤ ਵਿਭਾਗ ਦਾ ਕੰਮ ਕਾਜ ਪੂਰੀ ਤਰ੍ਹਾਂ ਠੱਪ ਕਰਕੇ ਐਨ.ਆਰ.ਐਚ.ਐਮ. ਕਰਮਚਾਰੀਆ ਨਾਲ ਹੜਤਾਲ ਵਿੱਚ ਸ਼ਾਮਿਲ ਹੋਏ।ਜਿਕਰਯੋਗ ਹੈ ਕਿ ਐਨ.ਆਰ.ਐਚ.ਐਮ. ਕਰਮਚਾਰੀਆਂ ਦੀ ਪਿਛਲੇ ਲੰਬੇ ਸਮਾਂ ਤੋ ਚੱਲ ਰਹੀ ਹੜਤਾਲ ਦੇ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀਆ ਹਨ।ਜਿਸ ਕਾਰਨ ਆਮ ਲੋਕਾਂ ਨੂੰ ਅਪਣੇ ਨਵਜਾਤ ਬੱਚੀਆਂ ਨੂੰ ਖਤਰਨਾਕ ਬੀਮਾਰੀਆਂ ਤੋ ਬਚਾਉਣ ਲਈ ਲੱਗਣ ਵਾਲੇ ਟੀਕੇ ਪ੍ਰਾਇਵੇਟ ਅਸਪਤਾਲਾ ਤੋ ਮਹਿੰਗੇ ਰੇਟਾਂ ਉੱਤੇ ਲਗਵਾਨੇ ਪੈ ਰਹੇ ਹਨ ।ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਰੇਗੁਲਰ ਪੇ ਸਕੇਲ ਲਾਗੂ ਨਹੀਂ ਕਰਦੀ ਤੱਦ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ ।ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਦੀ ਕੋਈ ਚਿੰਤਾ ਨਹੀਂ ਹੈ।ਮੰਗਲਵਾਰ ਨੂੰ ਡਾ. ਰਾਜ ਕੁਮਾਰ, ਪ੍ਰਕਾਸ਼ ਸਿੰਘ, ਰਵਿੰਦਰ ਸਿੰਘ, ਨਰਿੰਦਰ ਸਿੰਘ, ਪੂਜਾ, ਜਸਪਿੰਦਰ ਕੌਰ, ਨਿਸ਼ੂ ਵਾਟਸ, ਧੀਰਜ ਕੁਮਾਰ, ਅਤੀਂਦਰਪਾਲ ਸਿੰਘ, ਬਲਜੀਤ ਸਿੰਘ, ਵਿੱਕੀ, ਮਨਜੀਤ ਕੌਰ, ਨਵਨੀਤ ਕੌਰ, ਵੰਦਨਾ ਕੰਬੋਜ, ਸਤਨਾਮ ਸਿੰਘ, ਪ੍ਰਭਜੋਤ ਕੌਰ ਆਦਿ ਹੜਤਾਲ ਉੱਤੇ ਬੈਠੇ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply