ਫਾਜ਼ਿਲਕਾ 7 ਅਪ੍ਰੈਲ (ਵਿਨੀਤ ਅਰੋੜਾ) – ਸਮੂਹ ਪੱਲੇਦਾਰ ਸੰਘਰਸ਼ ਕਮੇਟੀ ਪੰਜਾਬ ਦੇ ਐਲਾਨ ਤੇ ਪੱਲੇਦਾਰ ਯੁਨਿਅਨ ਫਾਜਿਲਕਾ ਦਾ ਧਰਨਾ ਫੂਡ ਸਪਲਾਈ ਦਫ਼ਤਰ ਫ਼ਾਜਿਲਕਾ ਵਿੱਖੇ ਅੱਜ 7ਵੇਂ
ਦਿਨ ਵੀ ਬਲਵੰਤ ਸਿੰਘ ਅਤੇ ਪਿਆਰਾ ਸਿੰਘ ਦੀ ਪ੍ਰਧਾਨਤਾ ਵਿੱਚ ਜਾਰੀ ਰੱਖਿਆ।ਪ੍ਰਧਾਨ ਬਖਤਾਵਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪੱਲੇਦਾਰ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਰਾਜ ਗੁਦਾਮ ਨਿਗਮ, ਪੰਜਾਬ ਫੂਡ ਅੇਗਰੋ, ਪੀਈਜੀ ਗੁਦਾਮਾਂ ਵਿੱਚ ਪਿਛਲੇ ਲੰਬੇ ਸਮਾਂ ਤੋ ਕੰਮ ਕਰ ਰਹੇ ਹਨ।ਪੰਜਾਬ ਸਰਕਾਰ ਨੇ 18 ਮਾਰਚ ਨੂੰ ਇਕ ਕਰਮਚਾਰੀ ਵਿਰੋਧੀ ਨੀਤੀ ਬਨਾਉਦੇ ਹੋਏ ਪਾਲਸੀ ਬਦਲ ਕੇ ਮੰਡੀ ਵਿੱਚ ਲੋਡ ਦਾ ਕੰਮ ਪੱਲੇਦਾਰਾਂ ਤੋ ਖੋਹ ਕੇ ਆਢਤੀਆਂ ਨੂੰ ਦੇ ਦਿੱਤਾ ਹੈ ਜਿਸਦੇ ਚਲਦੇ ਪੰਜਾਬ ਵਿੱਚ 30 ਹਜਾਰ ਮਜਦੂਰ ਬੇਰੋਜਗਾਰ ਹੋ ਗਏ ਹਨ।ਉਨ੍ਹਾਂਨੇ ਦੱਸਿਆ ਕਿ ਮੰਗਾ ਦੇ ਸੰਬੰਧ ਵਿੱਚ ਯੂਨੀਅਨ 8 ਮਾਰਚ ਨੂੰ ਐਸਡੀਐਮ ਸੁਭਾਸ਼ ਖੜਕ ਨੂੰ ਮੰਗਪੱਤਰ ਸੌਂਪੇਗੀ।ਇਸ ਮੌਕੇ ਕਾਮਰੇਡ ਦੀਵਾਨ ਸਿੰਘ, ਡਾ. ਬਾਘਲਾ, ਖੁਸ਼ਹਾਲ ਸਿੰਘ, ਫੂਡ ਐਂਡ ਸਪਲਾਈ ਦੇ ਸਕੱਤਰ ਟਿੱਕਨ ਸਿੰਘ ਦੇ ਇਲਾਵਾ ਯੂਨੀਅਨ ਦੇ ਹੋਰ ਮੈਂਬਰ ਮੌਜੂਦ ਸਨ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media