Monday, August 10, 2026

ਬਾਲ ਸੁਧਾਰ ਵਿੱਚ ਦੋ ਗੁੱਟ ਆਪਸ ਵਿੱਚ ਭਿੜੇ, 9 ਜਖਮੀ

PPN0704201510
ਹੁਸ਼ਿਆਰਪੁਰ, 7 ਅਪ੍ਰੈਲ (ਸਤਵਿੰਦਰ ਸਿੰਘ) – ਜਿਲ੍ਹਾ ਬਾਲ ਸੁਧਾਰ ਵਿੱਚ ਅੱਜ ਦੋ ਗਰੁੱਪਾਂਦੀ ਆਪਸ ਵਿੱਚ ਜੰਮ ਕੇ ਝੜਪ ਹੋਈ ਤੇ ਜਿਸ ਵਿੱਚ ਦੋਵਾ ਗਰੁੱਪਾ ਦੇ 9 ਜਣੇ ਜਖਮੀ ਹੋਏ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਜਣੇ ਬਾਲ ਸੁਧਾਰ ਲੁਧਿਆਣਾ ਜੇਲ ਵਿੱਚ ਸਨ,ਉਥੇ 2012 ਵਿੱਚ ਜਗਸੀਰ ਸਿੰਘ ਦਾ ਸੁਖੀ, ਦੀਪਾ, ਰਾਹੁਲ ਤੇ ਕਮਲ ਦਾ ਆਪਸ ਵਿੱਚ ਝਗੜਾ ਹੋਈਆ ਸੀ।ਫਿਰ ਅਕਸਰ ਇਹਨਾ ਦਾ ਆਪਸ ਵਿੱਚ ਝਗੜਾ ਹੁੰਦਾ ਰਹਿੰਦਾ ਸੀ,ਜਿਸ ਕਾਰਨ ਇਹਨਾ ਨੂੰ ਹੁਸ਼ਿਆਰਪੁਰ ਜੇਲ ਭੇਜੀਆ ਗਿਆ ਸੀ।ਅੱਜ ਦੁਪਿਹਰ ਨੂੰ ਸੁਰਿੰਦਰ ਪਾਲ ਪੁੱਤਰ ਨਰੋਤਮ ਸਿੰਘ ਵਾਸੀ ਪਠਾਨਕੋਟ,ਗਗਨਦੀਪ ਪੁੱਤਰ ਰਿੰਪਲ ਸਿੰਘ ਵਾਸੀ ਜੰਲਧਰ,ਨਰਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਹੁਸ਼ਿਆਰਪੁਰ, ਜੈਵਲ ਪਠਾਨਿਆ ਪੁੱਤਰ ਜਗਵਿੰਦਰ ਸਿੰਘ ਪਠਾਨਿਆ,ਜਗਸੀਰ ਸਿੰਘ ਪੁੱਤਰ ਸ਼ਿੰਦਾ ਵਾਸੀ ਫਿਰੋਜਪੁਰ ਦਾ ਸਿਵਲ ਹਸਪਤਾਲ ਵਿਚੋ ਮੈਡੀਕਲ ਕਰਵਾ ਕੇ ਸੁਧਾਰ ਘਰ ਵਿੱਚ ਇਹਨਾ ਨੂੰ ਰੋਟੀ ਖਾਣ ਭੇਜੀਆ ਸੀ ਤੇ ਉਸ ਸਮੇ ਇਨ੍ਹਾ ਦਾ ਆਪਸ ਵਿੱਚ ਫਿਰ ਝਗੜਾ ਹੋ ਗਿਆ ਤੇ ਇਕ ਗਰੁੱਪ ਨੇ ਦੁਜੇ ਗਰੁੱਪ ਤੇ ਬਲੇਡਾ ਨਾਲ ਹਮਲਾ ਕਰ ਦਿਤਾ ਜਿਸ ਤੇ ਇਸ ਪੁਰਾਣੀ ਰੰਜਿਸ਼ ਨੇ ਅੱਜ ਖੂੁਨੀ ਰੂਪ ਧਾਰ ਲਿਆ।ਖਬਰ ਲਿਖੇ ਜਾਣ ਤੱਕ ਜਖਮੀ ਸਿਵਲ ਹਸਪਤਾਲ ਜੇਰੇ ਇਲਾਜ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply