ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ-ਦਿਹਾਤੀ ਪੁਲਿਸ ਵੱਲੋ ਸੀਨੀਅਰ ਆਗੂਆ ਦੇ ਨਾਮ ਤੇ ਲੋਕਾ ਨੂੰ ਡਰਾ ਧਮਕਾਕੇ ਜਮੀਨਾ ਦੀ ਦਲਾਲੀ ਕਰਕੇ ਠੱਗੀ ਮਾਰਨ ਵਾਲੇ ਵਿਅਕਤੀ ਬਲਬੀਰ ਸਿੰਘ ਪੁੱਤਰ ਸਵਰਨ ਦਾਸ ਕੋਮ ਰਮਦਾਸੀਏ ਵਾਸੀ ਦੁਰਾਵਾ ਥਾਣਾ ਭੋਗਪੁਰ ਜਿਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਉਕਤ ਦੋਸ਼ੀ ਨੇ ਅੰਮ੍ਰਿਤਸਰ-ਸਹਿਰ ਦੇ ਨਿਵਾਸੀ ਅਮਰਬੀਰ ਸਿੰਘ ਪੁੱਤਰ ਅਮਰੀਕ ਸਿੰਘ ਨੂੰ ਥਾਣਾ ਚਾਟੀਵਿੰਡ ਦੇ ਏਰੀਏ ਵਿਚ ਇੱਕ ਜਮੀਨ ਦਾ ਸੋਦਾ ਕਰਨ ਦੀ ਪੇਸ਼ਕਸ਼ ਕੀਤੀ ਅਤੇ ਆਪਣੇ ਆਪ ਨੂੰ ਕੈਬਨਿਟ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਦਾ ਪੀ.ਏ. ਦੱਸਿਆ ਅਤੇ ਉਹਨਾ ਦੇ ਨਾਮ ਤੇ ਇਹ ਆਮ ਵਿਅਕਤੀਆਂ ਨੂੰ ਡਰਾੳਂੁਦਾ ਧਮਕਾਉਂਦਾ ਸੀ, ਜਿਸ ਨੇ ਆਪਣਾ ਫਰਜੀ ਨਾਮ ਰਾਜ ਕੁਮਾਰ ਰੱਖਿਆ ਤੇ ਉਹ ਆਪਣੇ ਮੋਬਾਈਲ ਤੋ ਫੋਨ ਤੇ ਫਰਜੀ ਰਾਜ ਕੁਮਾਰ ਪੀ.ਏ ਸz. ਬਿਕਰਮ ਸਿੰਘ ਮਜੀਠੀਆ ਵਰਤ ਕੇ ਉਕਤ ਵਿਅਕਤੀ ਅਮਰਬੀਰ ਸਿੰਘ ਤੇ ਸਿਆਸੀ ਦਬਾਅ ਪਾਉਣਾ ਸੁਰੂ ਕਰ ਦਿੱਤਾ।ਇਸ ਦੋਸ਼ੀ ਨੇ ਸਿੰਮ ਵੀ ਜਾਅਲੀ ਪਰੂਫਾਂ ‘ਤੇ ਲਏ ਹੋਏ ਹਨ। ਉਕਤ ਠੱਗ ਬਲਬੀਰ ਸਿੰਘ ਦਾ ਮਕਸਦ ਜਮੀਨ ਮਾਲਕਾ ਪਾਸੋ ਮੋਟੀ ਰਕਮ ਲੈ ਕੇ ਠੱਗੀਆ ਮਾਰਨਾ ਸੀ, ਇਸ ਦੇ ਖਿਲਾਫ ਮੁਕੱਦਮਾ ਨੰਬਰ 45 ਮਿਤੀ 08-04-15 ਜੁਰਮ 420,419,467,471 ਭ.ਦ. ਥਾਣਾ ਚਾਟੀਵਿੰਡ ਵਿਖੇ ਦਰਜ ਕੀਤਾ ਗਿਆ, ਉਕਤ ਦੋਸ਼ੀ ਪਾਸੋ ਹੋਰ ਵੀ ਮਾਰੀਆਂ ਗਈਆਂ ਠੱਗੀਆਂ ਸਬੰਧੀ ਹੋਰ ਵੇਰਵੇ ਮਿਲਣ ਦੀ ਆਸ ਹੈ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media